ਨਵੀਂ ਦਿੱਲੀ— ਦੁਨੀਆ ਦੇ ਹਰ ਦੇਸ਼ 'ਚ ਬਾਲ ਵਿਆਹ ਦੀ ਮਨਾਹੀ ਹੈ ਪਰ ਇਹ ਮਾਮਲਾ ਬਾਲ ਵਿਆਹ ਨਾਲੋਂ ਵੀ ਜਿਆਦਾ ਗੰਭੀਰ ਹੈ। ਆਮ ਤੌਰ 'ਤੇ ਲਾੜਾ-ਲਾੜੀ ਦੀ ਉਮਰ 'ਚ ਕੁਝ ਸਾਲ ਜਾਂ ਕੁਝ ਮਹੀਨਿਆਂ ਦਾ ਅੰਤਰ ਹੁੰਦਾ ਹੈ ਪਰ ਇੱਥੇ ਅੱਠ ਸਾਲ ਦੇ ਇਕ ਬੱਚੇ ਨੇ ਆਪਣੀ ਦਾਦੀ ਦੀ ਉਮਰ ਦੀ ਔਰਤ ਨਾਲ ਵਿਆਹ ਕੀਤਾ ਹੈ। ਕਮਾਲ ਦੀ ਗੱਲ ਤਾਂ ਇਹ ਹੈ ਕਿ ਇਸ ਔਰਤ ਦੇ ਪੰਜ ਬੱਚੇ ਹਨ।
ਦੱਖਣੀ ਅਫਰੀਕਾ 'ਚ ਇਕ ਬੇਹਦ ਅਨੋਖਾ ਵਿਆਹ ਹੋਇਆ, ਜਿਸ ਦੇ ਬਾਰੇ 'ਚ ਜਾਣ ਕੇ ਤੁਹਾਨੂੰ ਹੈਰਾਨੀ ਹੋਵੇਗੀ। ਇੱਥੇ 61 ਸਾਲ ਦੀ ਸ਼ਾਬਾਨਗੂ ਨੇ ਅੱਠ ਸਾਲ ਦੇ ਸਾਨੋਲੇ ਮੈਸਿਲੇਲਾ ਨਾਲ ਵਿਆਹ ਕੀਤਾ। ਸ਼ਾਬਾਨਗੂ ਅਤੇ ਮੈਸਿਲੇਲਾ ਦਾ ਵਿਆਹ ਦੱਖਣੀ ਅਫਰੀਕਾ ਦੇ ਸ਼ਵਾਨ 'ਚ ਹੋਇਆ।
ਸਕੂਲ 'ਚ ਪੜ੍ਹਨ ਵਾਲੇ ਸਾਨੇਲੇ ਮੈਸਿਲੇਲਾ ਅਤੇ ਸ਼ਾਬਾਨਗੂ ਨੇ 100 ਮਹਿਮਾਨਾਂ ਦੇ ਸਾਹਮਣੇ ਇਕ-ਦੂਜੇ ਨੂੰ ਅੰਗੂਠੀ ਪਾਈ। ਇਸ ਵਿਆਹ ਬਾਰੇ ਮੈਸਿਲੇਲਾ ਦੀ ਮਾਂ ਪੈਸ਼ੇਂਸ ਨੇ ਦੱਸਿਆ ਕਿ ਮੈਸਿਲੇਲਾ ਦੇ ਦਾਦਾ ਜੀ ਦੀ ਅਖੀਰੀ ਇੱਛਾ ਸੀ ਕਿ ਉਹ ਆਪਣੀ ਮੌਤ ਤੋਂ ਪਹਿਲਾਂ ਆਪਣੇ ਪੋਤੇ ਨੂੰ ਲਾੜੇ ਦੇ ਰੂਪ 'ਚ ਦੇਖਣਾ ਚਾਹੁੰਦੇ ਸਨ। ਉਨ੍ਹਾਂ ਦੀ ਇਸ ਇੱਛਾ ਨੂੰ ਪੂਰਾ ਕਰਨ ਲਈ ਉਸ ਨੇ ਆਪਣੇ ਮੁੰਡੇ ਦਾ ਵਿਆਹ ਕਰਵਾਇਆ। ਪੈਸ਼ੇਂਸ ਨੇ ਦੱਸਿਆ ਕਿ ਉਸ ਦੀ ਸੱੱਸ ਦਾ ਕਹਿਣਾ ਸੀ ਕਿ ਜੇ ਉਸ ਨੇ ਮੈਸਿਲੇਲਾ ਦਾ ਵਿਆਹ ਨਾ ਕਰਵਾਇਆ ਤਾਂ ਪਰਿਵਾਰ ਨਾਲ ਕੁਝ ਵੀ ਗਲਤ ਹੋ ਸਕਦਾ ਹੈ। ਇਸ ਲਈ ਇਹ ਵਿਆਹ ਸਿਰਫ ਪੰਰਪਰਾ ਦੇ ਤੌਰ 'ਤੇ ਕਰਵਾਇਆ ਗਿਆ ਅਤੇ ਇਸ ਦਾ ਕੋਈ ਕਾਨੂੰਨੀ ਆਧਾਰ ਨਹੀਂ ਹੈ।
ਇਨ੍ਹਾਂ 5 ਕਾਰਨਾਂ ਕਾਰਨ ਵਿਆਹੁਤਾ ਔਰਤਾਂ ਦਿੰਦੀਆਂ ਹਨ ਆਪਣੇ ਪਤੀ ਨੂੰ ਧੋਖਾ
NEXT STORY