ਮੁੰਬਈ— ਗਲਤ ਖਾਣ-ਪੀਣ ਜਾ ਲਾਈਫਸਟਾਈਲ 'ਚ ਬਦਲਾਵ ਦੇ ਕਾਰਨ ਸਿਹਤ ਨਾਲ ਜੁੜੀਆਂ ਛੋਟੀਆਂ-ਛੋਟੀਆਂ ਦਿੱਕਤਾਂ ਝੇਲਣੀਆਂ ਪੈਂਦੀਆਂ ਹਨ। ਬੀਮਾਰੀਆਂ ਦੇ ਲਈ ਹਰ ਵਾਰ ਦਵਾਈਆਂ ਖਾਣਾ ਵੀ ਚੰਗਾ ਨਹੀਂ ਹੁੰਦਾ। ਸਾਡੀ ਰਸੋਈ 'ਚ ਬਹੁਤ ਸਾਰੀਆਂ ਅਜਿਹੀਆਂ ਚੀਜ਼ਾਂ ਹਨ। ਜਿਨ੍ਹਾਂ ਨੂੰ ਖਾਣ ਦੇ ਨਾਲ-ਨਾਲ ਦਵਾਈਆਂ ਲਈ ਵੀ ਇਸਤੇਮਾਲ ਕੀਤਾ ਜਾ ਸਕਦਾ ਹੈ। ਅੱਜ ਅਸੀਂ ਤੁਹਾਨੂੰ ਅਜਿਹੇ ਨੁਸਖੇ ਦੱਸਣ ਜਾ ਰਹੇ ਹਾਂ ਜੋ ਤੁਹਾਡੇ ਲਈ ਬਹੁਤ ਫਾਇਦੇਮੰਦ ਹੋਣਗੇ।
1. ਖੂਨ ਦੀ ਕਮੀ
ਸਰੀਰ 'ਚ ਖੂਨ ਦੀ ਕਮੀ ਹੈ ਤਾਂ 1 ਗਿਲਾਸ ਦੁੱਧ 'ਚ ਬੇਲ ਦਾ ਪਾਊਡਰ ਪਾ ਕੇ ਕੁੱਝ ਦਿਨ ਲਗਾਤਾਰ ਪੀਓ। ਇਸ ਨਾਲ ਖੂਨ ਦੀ ਕਮੀ ਪੂਰੀ ਹੋ ਜਾਂਦੀ ਹੈ।
2. ਬਵਾਸੀਰ
ਬਵਾਸੀਰ ਹੈ ਅਤੇ ਇਸ ਦੇ ਨਾਲ ਜੇਕਰ ਖੂਨ ਵੀ ਆ ਰਿਹਾ ਹੈ ਤਾਂ 10 ਗ੍ਰਾਮ ਕਾਲੇ ਤਿਲ ਧੋ ਕੇ ਘਰ 'ਚ ਬਣਾਏ ਤਾਜ਼ੇ ਮੱਖਣ ਦੇ ਨਾਲ ਖਾਓ। ਕੁੱਝ ਦਿਨਾਂ 'ਚ ਆਰਾਮ ਮਿਲੇਗਾ।
3. ਦੰਦਾਂ ਦਾ ਦਰਦ
ਦੰਦਾਂ 'ਚ ਦਰਦ ਹੈ ਤਾਂ 1 ਗਿਲਾਸ ਪਾਣੀ 'ਚ 3-4 ਪੱਤੇ ਅਮਰੂਦ ਦੇ ਉੱਬਾਲ ਲਓ। ਇਸ ਪਾਣੀ ਨਾਲ ਕੁੱਲਾ ਕਰਨ ਨਾਲ ਦਰਦ ਠੀਕ ਹੋ ਜਾਂਦਾ ਹੈ।
4. ਸਰਦੀ, ਜੁਕਾਮ ਅਤੇ ਨੱਕ ਬੰਦ
ਸਰਦੀ, ਜੁਕਾਮ ਅਤੇ ਨੱਕ ਬੰਦ ਹੋਣ 'ਤੇ ਅਜਵਾਇਨ ਨੂੰ ਪੀਸ ਕੇ ਕਿਸੇ ਕੱਪੜੇ 'ਚ ਬੰਨ ਲਓ ਅਤੇ ਥੋੜ੍ਹੀ-ਥੋੜ੍ਹੀ ਦੇਰ ਬਾਅਦ ਸੁੰਘਦੇ ਰਹੋ।
5. ਬੱਚੇ ਦੇ ਦੰਦ
ਬੱਚੇ ਦੇ ਦੰਦ ਨਿਕਲਦੇ ਸਮੇਂ ਬਹੁਤ ਤਕਲੀਫ ਹੁੰਦੀ ਹੈ। ਇਸ ਨਾਲ ਉਹ ਖਾਣਾ-ਪੀਣਾ ਵੀ ਛੱਡ ਦਿੰਦਾ ਹੈ। ਇਸ ਸਮੇਂ ਸੰਤਰੇ ਦਾ ਰਸ ਬਹੁਤ ਫਾਇਦੇਮੰਦ ਹੁੰਦਾ ਹੈ। ਰੋਜ਼ਾਨਾਂ 2 ਚਮਚ ਸੰਤਰੇ ਦਾ ਰਸ ਕੱਢ ਕੇ ਬੱਚੇ ਨੂੰ ਦਿਨ 'ਚ 3 ਵਾਰ ਪਿਲਾਓ।
6. ਝੜਦੇ ਵਾਲ
ਵਾਲਾਂ ਨੂੰ ਝੜਣ ਤੋਂ ਰੋਕਣ ਲਈ ਦਹੀਂ ਸਭ ਤੋਂ ਵਧੀਆ ਹੈ। ਹਫਤੇ 'ਚ 2 ਵਾਰ ਦਹੀਂ ਜ਼ਰੂਰ ਲਗਾਓ।
7. ਮੋਟਾਪਾ ਘੱਟ
ਮੋਟਾਪਾ ਘੱਟ ਕਰਨਾ ਚਾਹੁੰਦੇ ਹੋ ਅਤੇ ਖਾਣਾ ਨਹੀਂ ਛੱਡ ਪਾ ਰਹੇ ਹੋ, ਤਾਂ ਖਾਣੇ 'ਚ ਕਾਲੀ ਮਿਰਚ ਨੂੰ ਸ਼ਾਮਲ ਕਰੋ। ਤਿੱਖਾ ਖਾਣ ਨਾਲ ਭੁੱਖ ਕੱਟ ਲੱਗਦੀ ਹੈ।
ਇਸ ਤਰ੍ਹਾਂ ਬਣਾਓ ਸੁਆਦੀ ਲਸਣ ਲਸਣ ਪਰਾਠਾ
NEXT STORY