ਨਵੀਂ ਦਿੱਲੀ— ਲੋਕ ਚਮਕਦਾਰ ਸਕਿਨ ਪਾਉਣ ਲਈ ਬਾਜ਼ਾਰੋਂ ਮਿਲਦੇ ਮਹਿੰਗੇ ਪ੍ਰੋਡਕਟਸ ਵਰਤਦੇ ਹਨ, ਜੋ ਕੁਝ ਦਿਨਾਂ ਬਾਅਦ ਨਕਾਰਾ ਹੋ ਜਾਂਦੇ ਹਨ ਅਤੇ ਨਾਲ ਹੀ ਸਕਿਨ ਨੂੰ ਨੁਕਸਾਨ ਪਹੁੰਚਾਉਂਦੇ ਹਨ। ਤੁਹਾਡੀ ਰਸੋਈ 'ਚ ਇਕ ਅਜਿਹੀ ਚੀਜ਼ ਹੈ ਵੇਸਣ, ਜਿਸ ਦੀ ਵਰਤੋਂ ਨਾਲ ਤੁਸੀਂ ਗੋਰਾ ਰੰਗ ਪਾ ਸਕਦੇ ਹੋ। ਅੱਜ ਅਸੀਂ ਤੁਹਾਨੂੰ ਦਸਾਂਗੇ ਕਿ ਗੋਰਾ ਰੰਗ ਪਾਉਣ ਲਈ ਵੇਸਣ ਦੀ ਵਰਤੋਂ ਕਿਵੇਂ ਕੀਤੀ ਜਾ ਸਕਦੀ ਹੈ।
1. ਮੁਹਾਸਿਆਂ ਤੋਂ ਛੁਟਕਾਰਾ ਪਾਉਣ ਲਈ ਤੁਸੀਂ ਵੇਸਣ ਦੀ ਵਰਤੋਂ ਕਰ ਸਕਦੇ ਹੋ। ਇਸ ਲਈ ਇਕ ਚਮਚ ਸ਼ਹਿਦ 'ਚ ਦੋ ਚਮਚ ਵੇਸਣ ਮਿਲਾਓ। ਇਸ ਮਿਸ਼ਰਣ ਨੂੰ ਚਿਹਰੇ 'ਤੇ ਲਗਾਓ ਅਤੇ 20 ਮਿੰਟ ਬਾਅਦ ਇਸ ਮਿਸ਼ਰਣ ਦੇ ਸੁੱਕਣ 'ਤੇ ਕੋਸੇ ਪਾਣੀ ਨਾਲ ਮੂੰਹ ਧੋ ਲਓ।
2. ਟੈਨਿੰਗ ਹੋਣ 'ਤੇ ਵੇਸਣ ਦੀ ਵਰਤੋਂ ਕੀਤੀ ਜਾ ਸਕਦੀ ਹੈ। ਇਸ ਲਈ ਦੋ ਚਮਚ ਵੇਸਣ 'ਚ ਇਕ ਚਮਚ ਦਹੀਂ, ਇਕ ਛੋਟਾ ਚਮਚ ਨਿੰਬੂ ਦਾ ਰਸ ਅਤੇ ਥੋੜ੍ਹੀ ਹਲਦੀ ਮਿਲਾਓ। ਇਸ ਮਿਸ਼ਰਣ ਨੂੰ ਆਪਣੇ ਚਿਹਰੇ 'ਤੇ ਲਗਾਓ ਅਤੇ ਸੁੱਕਣ 'ਤੇ ਮੂੰਹ ਧੋ ਲਓ।
3. ਓਇਲੀ ਸਕਿਨ ਤੋਂ ਪਰੇਸ਼ਾਨ ਲੋਕਾਂ ਲਈ ਵੇਸਣ ਦੀ ਵਰਤੋਂ ਲਾਭਕਾਰੀ ਹੈ। ਇਸ ਲਈ ਦੋ ਚਮਚ ਵੇਸਣ 'ਚ ਥੋੜ੍ਹਾ ਜਿਹਾ ਗੁਲਾਬ ਜਲ ਮਿਲਾ ਕੇ ਪੇਸਟ ਬਣਾ ਲਓ। ਇਸ ਪੇਸਟ ਨੂੰ ਆਪਣੇ ਚਿਹਰੇ ਅਤੇ ਗਰਦਨ 'ਤੇ ਲਗਾਓ। ਸੁੱਕਣ 'ਤੇ ਠੰਡੇ ਪਾਣੀ ਨਾਲ ਮੂੰਹ ਅਤੇ ਚਿਹਰਾ ਧੋ ਲਓ।
4. ਚਿਹਰੇ ਦੇ ਬੇਲੋੜੇ ਵਾਲਾਂ ਨੂੰ ਹਟਾਉਣ ਲਈ ਵੇਸਣ ਲਗਾਉਣਾ ਬਿਹਤਰ ਹੋਵੇਗਾ। ਦੋ ਚਮਚ ਵੇਸਣ 'ਚ ਇਕ ਛੋਟਾ ਚਮਚ ਹਲਦੀ ਅਤੇ ਦਹੀਂ ਜਾਂ ਥੋੜ੍ਹਾ ਦੁੱਧ ਮਿਲਾ ਕੇ ਪੇਸਟ ਬਣਾ ਲਓ। ਇਸ ਪੇਸਟ ਨੂੰ ਸਕਕਬ ਵਾਂਗ ਆਪਣੇ ਚਿਹਰੇ 'ਤੇ ਲਗਾਓ ਜਾਂ ਇਸ ਨੂੰ ਤੁਸੀਂ ਆਪਣੇ ਚਿਹਰੇ 'ਤੇ ਸੁੱਕਣ ਤੱਕ ਲਗਾ ਕੇ ਰੱਖ ਸਕਦੇ ਹੋ ਅਤੇ ਬਾਅਦ 'ਚ ਪਾਣੀ ਦੀਆਂ ਕੁਝ ਬੂੰਦਾਂ ਲੈ ਕੇ ਉਲਟੀ ਦਿਸ਼ਾ 'ਚ ਸਕਰਬ ਕਰੋ। ਬਾਅਦ 'ਚ ਠੰਡੇ ਪਾਣੀ ਨਾਲ ਚਿਹਰਾ ਧੋ ਲਓ।
ਰਾਤ ਨੂੰ ਬਰਾਅ ਪਾ ਕੇ ਸੌਂਣ ਨਾਲ ਹੋਣਗੀਆਂ ਕਈ ਪਰੇਸ਼ਾਨੀਆਂ
NEXT STORY