ਨਵੀਂ ਦਿੱਲੀ— ਹਾਰਮੋਨਸ 'ਚ ਬਦਲਾਅ, ਚਮੜੀ ਦੀ ਸਫਾਈ ਠੀਕ ਤਰ੍ਹਾਂ ਨਾਲ ਨਾ ਕਰਨਾ, ਚਿਹਰੇ 'ਤੇ ਕ੍ਰੀਮ, ਤੇਲ ਲਗਾਉਣਾ, ਚਮੜੀ ਦਾ ਆਇਲੀ ਹੋਣਾ, ਜ਼ਿਆਦਾ ਮਾਤਰਾ 'ਚ ਵਸਾ ਵਾਲੀਆਂ ਚੀਜ਼ਾਂ ਦੀ ਵਰਤੋਂ ਕਰਨਾ, ਖਾਣ ਪੀਣ ਦੀਆਂ ਗਲਤ ਆਦਤਾਂ ਜਾਂ ਧੁੱਪ 'ਚ ਜ਼ਿਆਦਾ ਦੇਰ ਰਹਿਣ ਕਾਰਨ ਚਿਹਰੇ 'ਤੇ ਪਿੰਪਲਸ ਨਿਕਲਣਾ ਆਮ ਸਮੱਸਿਆ ਹੈ। ਇਨ੍ਹਾਂ ਸਮੱਸਿਆਵਾਂ ਤੋਂ ਛੁਟਕਾਰਾ ਪਾਉਣ ਲਈ ਲੜਕੇ ਅਤੇ ਲੜਕੀਆਂ ਤਰ੍ਹਾਂ-ਤਰ੍ਹਾਂ ਦੇ ਨੁਸਖਿਆਂ ਨੂੰ ਅਪਣਾਉਂਦੇ ਹਨ ਪਰ ਕਈ ਵਾਰ ਇਸ ਨਾਲ ਕੋਈ ਫਾਇਦਾ ਨਹੀਂ ਹੁੰਦਾ। ਅਜਿਹੇ 'ਚ ਨਿੰਮ ਦੀ ਵਰਤੋਂ ਕਰਕੇ ਇਸ ਤੋਂ ਛੁਟਕਾਰਾ ਪਾਇਆ ਜਾ ਸਕਦਾ ਹੈ। ਨਿੰਮ 'ਚ ਮੌਜੂਦ ਐਂਟੀ ਫੰਗਲ ਅਤੇ ਐਂਟੀਬੈਕਟੀਰੀਅਲ ਪ੍ਰਾਪਟੀਜ਼ ਮੁਹਾਸਿਆਂ ਨੂੰ ਦੂਰ ਕਰਨ ਦਾ ਕੰਮ ਕਰਦੇ ਹਨ। ਇਸ ਲਈ ਅੱਜ ਅਸੀਂ ਤੁਹਾਨੂੰ ਨਿੰਮ ਦੇ 6 ਤਰ੍ਹਾਂ ਦੇ ਫੇਸਪੈਕ ਬਣਾਉਣ ਬਾਰੇ ਦੱਸਣ ਜਾ ਰਹੇ ਹਾਂ ਜਿਸ ਦੀ ਵਰਤੋਂ ਨਾਲ ਪਿੰਪਲਸ ਅਤੇ ਉਨ੍ਹਾਂ ਦੇ ਦਾਗਾਂ ਨੂੰ ਦੂਰ ਕਰ ਸਕਦੇ ਹੋ।
1. ਨਿੰੰਮ, ਪੁਦੀਨਾ ਅਤੇ ਸ਼ਹਿਦ
ਮੁਹਾਸਿਆਂ ਤੋਂ ਛੁਟਕਾਰਾ ਪਾਉਣ ਲਈ ਨਿੰਮ, ਪੁਦੀਨਾ ਅਤੇ ਸ਼ਹਿਦ ਦਾ ਫੇਸ ਪੈਕ ਲਗਾਓ। ਇਸ ਪੈਕ ਨੂੰ ਲਗਾਉਣ ਨਾਲ ਚਮੜੀ 'ਚ ਨਵੀਂ ਜਾਣ ਆ ਜਾਂਦੀ ਹੈ। ਇਸ ਪੈਕ ਨੂੰ ਬਣਾਉਣ ਲਈ ਸਭ ਤੋਂ ਪਹਿਲਾਂ ਪੁਦੀਨੇ ਦੀਆਂ ਕੁਝ ਪੱਤੀਆਂ ਅਤੇ ਨਿੰਮ ਦੀਆਂ ਪੱਤੀਆਂ ਨੂੰ ਚੰਗੀ ਤਰ੍ਹਾਂ ਨਾਲ ਪੀਸ ਲਓ। ਫਿਰ ਇਸ 'ਚ 1 ਚੱਮਚ ਸ਼ਹਿਦ ਮਿਲਾ ਕੇ ਮਿਕਸ ਕਰੋ। ਤਿਆਰ ਪੇਸਟ ਨੂੰ ਗਰਦਨ ਅਤੇ ਚਿਹਰੇ 'ਤੇ ਲਗਾਓ। ਜੇ ਇਸ ਨੂੰ ਲਗਾਉਣ ਦੇ ਬਾਅਦ ਚੁਨਚੁਨਾਹਟ ਹੋ ਰਹੀ ਹੈ ਤਾਂ ਪ੍ਰੇਸ਼ਾਨ ਨਾ ਹੋਵੋ। ਅਜਿਹਾ ਹੋਣਾ ਚੰਗਾ ਹੈ।
2. ਖੀਰੇ ਦਾ ਰਸ ਅਤੇ ਨਿੰਮ
1 ਖੀਰਾ ਲਓ ਅਤੇ ਇਸ ਨੂੰ ਚੰਗੀ ਤਰ੍ਹਾਂ ਨਾਲ ਧੋ ਲਓ। ਉਸ ਨੂੰ ਚੰਗੀ ਤਰ੍ਹਾਂ ਨਾਲ ਪੀਸ ਕੇ ਰਸ ਕੱਢ ਲਓ। ਫਿਰ ਇਸ 'ਚ ਨਿੰਮ ਦਾ ਪਾਊਡਰ ਪਾ ਕੇ ਮਿਕਸ ਕਰੋ। ਇਸ ਪੇਸਟ ਨੂੰ ਚਿਹਰੇ 'ਤੇ ਲਗਾਓ। ਇਸ ਪੇਸਟ ਨੂੰ ਲਗਾਉਣ ਨਾਲ ਕੁਝ ਹੀ ਸਮੇਂ 'ਚ ਮੁਹਾਸਿਆਂ ਦੀ ਸਮੱਸਿਆ ਦੂਰ ਹੋ ਜਾਵੇਗੀ।
3. ਸੀ ਸਾਲਟ ਅਤੇ ਨਿੰਮ
ਮੁਹਾਸਿਆਂ ਨੂੰ ਜੜ੍ਹ ਤੋਂ ਖਤਮ ਕਰਨ ਲਈ ਸੀ ਸਾਲਟ ਅਤੇ ਨਿੰਮ ਦੀਆਂ ਪੱਤੀਆਂ ਨੂੰ ਪੀਸ ਕੇ ਇਕ ਪੇਸਟ ਬਣਾਓ। ਇਸ ਪੇਸਟ ਨੂੰ ਚਿਹਰੇ 'ਤੇ 30 ਮਿੰਟ ਲਈ ਲਗਾ ਕੇ ਰੱਖੋ। ਬਾਅਦ 'ਚ ਇਸ ਨੂੰ ਕੋਸੇ ਪਾਣੀ ਨਾਲ ਧੋ ਲਓ। ਤੁਹਾਡੀ ਸਕਿਨ ਸਬੰਧੀ ਸਮੱਸਿਆ ਲਈ ਇਹ ਫੇਸ ਪੈਕ ਬੇਹੱਦ ਚੰਗਾ ਹੁੰਦਾ ਹੈ।
4. ਪਪੀਤਾ ਅਤੇ ਨਿੰਮ
ਗਰਮੀਆਂ ਦੇ ਮੌਸਮ 'ਚ ਅਕਸਰ ਮੁਹਾਸੇ ਨਿਕਲਣ ਦੀ ਸਮੱਸਿਆ ਵਧ ਜਾਂਦੀ ਹੈ। ਇਸ ਸਮੱਸਿਆ ਤੋਂ ਛੁਟਕਾਰਾ ਪਾਉਣ ਲਈ ਪਪੀਤਾ ਅਤੇ ਨਿੰਮ ਦਾ ਫੇਸ ਪੈਕ ਲਗਾਓ। ਪੈਕ ਬਣਾਉਣ ਲਈ ਪਪੀਤੇ ਦਾ ਪਲਪ ਕੱਢ ਲਓ। ਫਿਰ ਇਸ 'ਚ ਨਿੰਮ ਦਾ ਪਾਊਡਰ ਮਿਲਾਓ। ਇਸਨੂੰ ਚਿਹਰੇ ਅਤੇ ਗਰਦਨ 'ਤੇ ਚੰਗੀ ਤਰ੍ਹਾਂ ਨਾਲ ਲਗਾਓ। ਅੱਧੇ ਘੰਟੇ ਤਕ ਇਸ ਨੂੰ ਲਗਾਉਣ ਦੇ ਬਾਅਦ ਧੋ ਲਓ।
5. ਲਸਣ, ਨਾਰੀਅਲ ਤੇਲ ਅਤੇ ਨਿੰਮ
ਪਿੰਪਲਸ ਅਤੇ ਦਾਗਾਂ ਨੂੰ ਦੂਰ ਕਰਨ ਲਈ ਲਸਣ, ਨਾਰੀਅਲ ਤੇਲ ਅਤੇ ਨਿੰਮ ਸਭ ਤੋਂ ਚੰਗਾ ਆਪਸ਼ਨ ਹੈ। ਇਨ੍ਹਾਂ ਤਿੰਨਾਂ ਨਾਲ ਬਣੀ ਪੇਸਟ ਨੂੰ 1 ਮਹੀਨੇ ਤਕ ਲਗਾਉਣ ਨਾਲ ਛਾਈਆਂ, ਮੁਹਾਸੇ ਅਤੇ ਐਕਨੇ ਦੇ ਦਾਗ ਵੀ ਮਿੰਟਾਂ 'ਚ ਦੂਰ ਹੋ ਜਾਣਗੇ। ਨਾਲ ਹੀ ਜੇ ਸਕਿਨ ਇਨਫੈਕਸ਼ਨ ਅਤੇ ਐਕਜਿਮਾ ਹੈ ਤਾਂ ਉਹ ਵੀ ਦੂਰ ਹੋਵੇਗਾ।
6. ਨਿੰਬੂ ਅਤੇ ਨਿੰਮ
ਨਿੰਮ ਦੀਆਂ ਤਾਜ਼ੀਆਂ ਪੱਤੀਆਂ ਲਓ ਅਤੇ ਇਸ 'ਚ ਨਿੰਬੂ ਦਾ ਰਸ ਮਿਲਾ ਕੇ ਪੇਸਟ ਤਿਆਰ ਕਰੋ। ਇਸ ਪੇਸਟ ਨੂੰ 10 ਤੋਂ 20 ਮਿੰਟ ਲਈ ਚਿਹਰੇ 'ਤੇ ਲਗਾਓ। ਇਸ ਨੂੰ ਲਗਾਉਣ ਨਾਲ ਜ਼ਿਆਦਾਤਰ ਤੇਲ ਬਾਹਰ ਨਿਕਲ ਜਾਂਦਾ ਹੈ।
ਸਫਰ ਦੌਰਾਨ ਆਉਂਦੀ ਹੈ ਉਲਟੀ ਤਾਂ ਅਪਣਾਓ ਇਹ ਟਿਪਸ
NEXT STORY