ਨਵੀਂ ਦਿੱਲੀ— ਲੜਕੀ ਹੋਵੇ ਜਾਂ ਲੜਕਾ, ਹਰ ਕਿਸੇ ਦੀ ਆਪਣੇ ਪਾਰਟਨਰ ਨੂੰ ਲੈ ਕੇ ਵੱਖਰੀ-ਵੱਖਰੀ ਪਸੰਦ ਹੁੰਦੀ ਹੈ। ਕੋਈ ਰੋਮਾਂਟਿਕ ਪਾਰਟਨਰ ਚਾਹੁੰਦਾ ਹੈ ਤਾਂ ਕੋਈ ਕੇਅਰਿੰਗ ਪਰ ਕਿਸੇ ਨੂੰ ਵੀ ਆਪਣੇ ਪਾਟਨਰ ਚੁੰਨਦੇ ਸਮੇਂ ਉਸ ਦੇ ਨੇਚਰ ਦੇ ਬਾਰੇ ਵਿਚ ਜਾਣਨ ਵਿਚ ਕੁਝ ਸਮਾਂ ਤਾਂ ਲੱਗਦਾ ਹੈ। ਜ਼ਿਆਦਾਤਰ ਲੜਕੀਆਂ ਆਪਣੇ ਪਾਰਟਨਰ ਦਾ ਸੁਭਾਅ ਦੇਖਦੀਆਂ ਹਨ ,ਜੋ ਉਨ੍ਹਾਂ ਦੇ ਦਿਲ ਵਿਚ ਘਰ ਕਰ ਲੈਂਦਾ ਹੈ। ਅੱਜ ਅਸੀਂ ਤੁਹਾਨੂੰ ਕੁਝ ਅਜਿਹੀਆਂ ਰਾਸ਼ੀਆਂ ਵਾਲੇ ਲੜਕਿਆਂ ਬਾਰੇ ਦੱਸਣ ਜਾ ਰਹੇ ਹਾਂ ਜਿਨ੍ਹਾਂ ਵੱਲ ਲੜਕੀਆਂ ਜਲਦੀ ਹੀ ਆਕਰਸ਼ਤ ਹੋ ਜਾਂਦੀਆਂ ਹਨ। ਆਓ ਜਾਣਦੇ ਹਾਂ ਇਨ੍ਹਾਂ ਬਾਰੇ...
1. ਮਿਥੁਨ ਰਾਸ਼ੀ
ਇਸ ਰਾਸ਼ੀ ਦੇ ਲੜਕੇ ਹਰ ਕਿਸੇ ਨੂੰ ਆਪਣੀ ਪਰਸਨੈਲਿਟੀ ਨਾਲ ਆਕਰਸ਼ਤ ਕਰ ਲੈਂਦੇ ਹਨ। ਇਨ੍ਹਾਂ ਦੇ ਨਰਮ ਸੁਭਾਅ ਨੂੰ ਦੇਖ ਕੇ ਲੜਕੀਆਂ ਵੀ ਪ੍ਰਭਾਵਿਤ ਹੋ ਜਾਂਦੀਆਂ ਹਨ ਕਿਉਂਕਿ ਇਨ੍ਹਾਂ ਦਾ ਲੜਕੀਆਂ ਨਾਲ ਗੱਲ ਕਰਨ ਦਾ ਤਰੀਕਾ ਅਤੇ ਅੰਦਾਜ ਦੋਵੇਂ ਹੀ ਵੱਖਰੇ ਹੁੰਦੇ ਹਨ।
2. ਸਿੰਘ ਰਾਸ਼ੀ
ਇਸ ਰਾਸ਼ੀ ਦੇ ਲੋਕ ਕਾਫੀ ਸਿੱਧੇ ਅਤੇ ਸਰਲ ਸੁਭਾਅ ਦੇ ਹੁੰਦੇ ਹਨ ਇਨ੍ਹਾਂ ਦੀ ਇਹੀ ਗੱਲ ਲੜਕੀਆਂ ਨੂੰ ਆਪਣਾ ਦੀਵਾਨਾ ਬਣਾ ਲੈਂਦੀ ਹੈ। ਇਸ ਰਾਸ਼ੀ ਦੇ ਲੜਕੇ ਕਾਫੀ ਰੋਮਾਂਟਿਕ ਹੁੰਦੇ ਹਨ, ਜੋ ਲੜਕੀ ਨੂੰ ਆਪਣੇ ਬਣਾ ਹੀ ਲੈਂਦੇ ਹਨ।
3. ਤੁਲਾ ਰਾਸ਼ੀ
ਇਸ ਰਾਸ਼ੀ ਦੋ ਲੋਕ ਥੋੜ੍ਹੇ ਜਿਹੇ ਰਹੱਸਮਈ ਹੁੰਦੇ ਹਨ। ਇਹ ਪਹਿਲੀ ਵਾਰ ਕਿਸੇ ਨਾਲ ਗੱਲ ਕਰਦੇ ਸਮੇਂ ਤਾਂ ਕਾਫੀ ਸ਼ਰਮਾਉਂਦੇ ਹਨ ਪਰ ਜਲਦੀ ਹੀ ਹਰ ਕਿਸੇ ਦੇ ਨਾਲ ਘੁਲਮਿਲ ਜਾਂਦੇ ਹਨ। ਆਪਣੀ ਗੱਲਾਂ ਨਾਲ ਹਰ ਕਿਸੇ ਨੂੰ ਆਪਣਾ ਬਣਾ ਲੈਂਦੇ ਹਨ। ਇਸ ਖੂਬੀ ਨੂੰ ਦੇਖ ਕੇ ਲੜਕੀਆਂ ਇਨ੍ਹਾਂ ਦੇ ਵੱਲ ਅਟ੍ਰੈਕਟ ਹੁੰਦੀਆਂ ਹਨ।
4. ਮਕਰ
ਮਕਰ ਰਾਸ਼ੀ ਵਾਲੇ ਲੋਕ ਕਾਫੀ ਸਟਾਈਲਿਸ਼ ਹੁੰਦੇ ਹਨ ਅਤੇ ਆਪਣੀ ਪਰਸਨੈਲਿਟੀ ਨਾਲ ਜਲਦੀ ਹੀ ਲੜਕੀਆਂ ਨੂੰ ਆਕਰਸ਼ਤ ਕਰ ਲੈਂਦੇ ਹਨ। ਜੇ ਇਨ੍ਹਾਂ ਦੀ ਸੋਚ ਦੀ ਗੱਲ ਕਰੀਏ ਤਾਂ ਇਹ ਕਾਫੀ ਅਟ੍ਰੈਕਟਿਵ ਅਤੇ ਸਮਾਰਟ ਹੁੰਦੇ ਹਨ। ਜਿਸ ਦੀਆਂ ਲੜਕੀਆਂ ਕਾਇਲ ਹੋ ਜਾਂਦੀਆਂ ਹਨ ।
ਕਲਾਸੀ ਅੰਦਾਜ਼ 'ਚ ਰੈਂਪ 'ਤੇ ਉਤਰੀ ਨਰਗਿਸ
NEXT STORY