ਜਲੰਧਰ— ਘਰ 'ਚ ਸ਼ਾਂਤੀ ਅਤੇ ਊਰਜਾ ਦੇਣ ਵਾਲੀ ਜੇਕਰ ਕੋਈ ਜਗ੍ਹਾ ਹੁੰਦੀ ਹੈ ਤਾਂ ਉਹ ਹੈ ਮੰਦਰ। ਜੋ ਲੋਕ ਵੱਡੇ ਸ਼ਹਿਰਾਂ 'ਚ ਰਹਿੰਦੇ ਹਨ ਉਹ ਤਾਂ ਦੀਵਾਰਾਂ 'ਤੇ ਹੀ ਮੰਦਰ ਲਟਕਾ ਕੇ ਰੱਖਣਾ ਪਸੰਦ ਕਰਦੇ ਹਨ। ਜਦ ਕਿ ਵੱਡੇ ਬੰਗਲਿਆਂ 'ਚ ਰਹਿਣ ਵਾਲੇ ਲੋਕ ਕਾਫੀ ਚੰਗੇ ਤਰੀਕੇ ਨਾਲ ਆਪਣੇ ਘਰਾਂ 'ਚ ਮੰਦਰ ਬਣਾਉਣਾ ਪਸੰਦ ਕਰਦੇ ਹਨ। ਘਰ ਦਾ ਮੰਦਰ ਇਕ ਅਜਿਹੀ ਜਗ੍ਹਾ ਹੈ, ਜਿੱਥੇ ਪਾਜੀਟਿਵ ਊਰਜਾ ਰਹਿੰਦੀ ਹੈ।
ਲੋਕਾਂ ਨੂੰ ਘਰ ਦਾ ਮੰਦਰ ਸਜਾਉਣ ਦਾ ਬੜਾ ਸ਼ੌਕ ਹੁੰਦਾ ਹੈ। ਮੰਦਰ ਨੂੰ ਸਜਾਉਣ ਲਈ ਉਹ ਕੁੱੱਝ ਨਾ ਕੁੱਝ ਕਰਦੇ ਹੀ ਰਹਿੰਦੇ ਹਨ। ਜੇਕਰ ਤੁਸੀਂ ਵੀ ਉਨ੍ਹਾਂ 'ਚੋ ਇਕ ਹੋ ਤਾਂ ਅਸੀਂ ਤੁਹਾਡੀ ਮਦਦ ਕਰ ਸਕਦੇ ਹਾਂ। ਜੀ ਹਾਂ, ਤੁਸੀਂ ਵੀ ਆਪਣੇ ਘਰ ਦੇ ਮੰਦਰ ਨੂੰ ਨਵਾਂ ਲੁਕ ਦੇ ਸਕਦੇ ਹੋ। ਅੱਜ-ਕੱਲ੍ਹ ਤਾਂ ਮਾਰਕਿਟ 'ਚ ਵੀ ਮੰਦਰ ਦੀ ਕਾਫੀ ਚੰਗੀ ਰੇਂਜ ਦੇਖਣ ਨੂੰ ਮਿਲਦੀ ਹੈ। ਜੋ ਦੇਖਦੇ ਹੀ ਮਨ ਮੋਹ ਲੈਂਦੀ ਹੈ। ਅੱਜ-ਕੱਲ੍ਹ ਬਾਜ਼ਾਰਾਂ 'ਚ ਲਕੜੀ ਅਤੇ ਲੋਹੇ ਦੇ ਰੰਗ-ਵਿਰੰਗੇ ਮੰਦਰ ਆਸਾਨੀ ਨਾਲ ਮਿਲ ਜਾਂਦੇ ਹਨ। ਇਨ੍ਹਾਂ 'ਤੇ ਬਹੁਤ ਵਧੀਆ ਕਾਰੀਗਿਰੀ ਕੀਤੀ ਗਈ ਹੁੰਦੀ ਹੈ। ਅਸੀਂ ਆਪਣੀ ਪਸੰਦ ਅਤੇ ਘਰ ਦੀ ਜਗ੍ਹਾ ਅਨੁਸਾਰ ਬਾਡਰ ਦੇ ਕੇ ਮਨਚਾਹੇ ਸਾਈਜ ਦਾ ਮੰਦਰ ਵੀ ਬਣਵਾ ਸਕਦੇ ਹਾਂ।
ਅੱਖਾਂ ਤੋਂ ਚਸ਼ਮਾ ਹਟਾਉਣ ਲਈ ਵਰਤੋ ਇਹ ਘਰੇਲੂ ਨੁਸਖਾ
NEXT STORY