ਨਵੀਂ ਦਿੱਲੀ— ਚਿਹਰੇ ਦੀ ਖੂਬਸੂਰਤੀ ਵਧਾਉਣ ਲਈ ਲੜਕੀਆਂ ਮੇਕਅੱਪ ਤਾਂ ਕਰ ਲੈਂਦੀਆਂ ਹਨ ਪਰ ਜੇ ਨੱਕ ਮੋਟੀ ਹੋਵੇ ਤਾਂ ਉਹ ਪ੍ਰਸਨੈਲਿਟੀ 'ਤੇ ਬਹੁਤ ਮਾੜਾ ਅਸਰ ਪਾਉਂਦੀ ਹੈ। ਲੋਕ ਨੱਕ ਨੂੰ ਸ਼ੇਪ ਵਿਚ ਲਿਆਉਣ ਲਈ ਸਰਜ਼ਰੀ ਦਾ ਸਹਾਰਾ ਲੈਂਦੇ ਹਨ ਜੋ ਦਰਦਨਾਕ ਤਾਂ ਹੁੰਦਾ ਹੀ ਹੈ, ਨਾਲ ਹੀ ਇਸ ਵਿਚ ਖਰਚ ਵੀ ਬਹੁਤ ਜ਼ਿਆਦਾ ਆਉਂਦਾ ਹੈ। ਕੁਝ ਲੋਕਾਂ ਨੂੰ ਤਾਂ ਇਸ ਨਾਲ ਐਲਰਜ਼ੀ ਵੀ ਹੋ ਜਾਂਦੀ ਹੈ। ਜੇ ਤੁਸੀਂ ਵੀ ਇਸ ਪ੍ਰੇਸ਼ਾਨੀ ਨਾਲ ਲੜ ਰਹੇ ਹੋ ਤਾਂ ਅਤੇ ਸਰਜ਼ਰੀ ਕਰਵਾਉਣ ਦਾ ਮਨ ਬਣਾ ਲਿਆ ਹੈ ਤਾਂ ਇਨ੍ਹਾਂ ਘਰੇਲੂ ਤਰੀਕਿਆਂ ਨਾਲ ਵੀ ਇਸ ਨੂੰ ਸ਼ੇਪ ਵਿਚ ਲਿਆਇਆ ਜਾ ਸਕਦਾ ਹੈ।
ਜ਼ਰੂਰੀ ਸਾਮਾਨ
- 1 ਚੱਮਚ ਟੂਥਪੇਸਟ
- 1 ਚੱਮਚ ਅਦਰਕ ਦਾ ਪਾਊਡਰ
- 1 ਚੱਮਚ ਸੇਬ ਦਾ ਸਿਰਕਾ
ਇਸ ਤਰ੍ਹਾਂ ਕਰੋ ਵਰਤੋਂ
ਇਨ੍ਹਾਂ ਸਾਰੀਆਂ ਚੀਜ਼ਾਂ ਨੂੰ ਮਿਕਸ ਕਰਕੇ ਪੇਸਟ ਤਿਆਰ ਕਰ ਲਓ ਅਤੇ ਇਸ ਨੂੰ ਨੱਕ 'ਤੇ ਲਗਾਓ ਅਤੇ ਹਲਕੇ ਹੱਥਾਂ ਨਾਲ 5 ਮਿੰਟ ਤੱਕ ਮਸਾਜ ਕਰੋ। ਇਸ ਨਾਲ ਮਸਾਜ ਕਰਨ ਨਾਲ ਨੱਕ 'ਤੇ ਇਸ ਨੂੰ 10 ਮਿੰਟ ਲਈ ਲੱਗਿਆ ਰਹਿਣ ਦਿਓ ਅਤੇ ਠੰਡੇ ਪਾਣੀ ਨਾਲ ਧੋ ਲਓ। ਹਰ ਰੋਜ਼ ਰਾਤ ਨੂੰ ਜੈਤੂਨ ਦੇ ਤੇਲ ਨਾਲ ਨੱਕ ਦੀ ਮਸਾਜ ਕਰਨ ਨਾਲ ਵੀ ਨੱਕ ਦੀ ਸ਼ੇਪ ਸੋਹਣੀ ਹੋ ਜਾਵੇਗੀ।
ਹਾਈ ਬਲੱਡ ਪ੍ਰੈਸ਼ਰ ਨੂੰ ਇਨ੍ਹਾਂ ਤਰੀਕਿਆਂ ਨਾਲ ਕਰੋ ਕੰਟਰੋਲ
NEXT STORY