ਨਵੀਂ ਦਿੱਲੀ—ਸ਼ਿਵਰਾਤਰੀ ਦਾ ਤਿਓਹਾਰ ਆਉਣ 'ਚ ਹੁਣ ਕੁਝ ਹੀ ਦਿਨ ਬਚੇ ਹਨ। ਇਹ ਦਿਨ ਭਗਤਾਂ ਲਈ ਬਹੁਤ ਖਾਸ ਹੁੰਦਾ ਹੈ। ਮਹਾਦੇਵ ਨੂੰ ਖੁਸ਼ ਕਰਨ ਅਤੇ ਮਨਚਾਹਿਆ ਵਰ ਮੰਗਣ ਦੇ ਲਈ ਇਸ ਦਿਨ ਲੋਕ ਵਰਤ ਰੱਖ ਕੇ ਉਨ੍ਹਾਂ ਦੀ ਪੂਜਾ ਕਰਦੇ ਹਨ। ਵੈਸੇ ਤਾਂ ਭਾਰਤ ਦੇ ਕੋਨੇ-ਕੋਨੇ 'ਚ ਭਗਵਾਨ ਸ਼ਿਵ ਦੇ ਮੰਦਰ ਹਨ ਪਰ ਇਕ ਜਗ੍ਹਾਂ 'ਤੇ ਮਹਾਦੇਵ ਦੇ 108 ਛੋਟੇ-ਮੰਦਰ ਹਨ। ਇਸ ਜਗ੍ਹਾਂ ਨੂੰ ਸ਼ਿਵ ਨਗਰੀ ਵੀ ਕਿਹਾ ਜਾਂਦਾ ਹੈ। ਜੇਕਰ ਤੁਸੀਂ ਵੀ ਇਸ ਸ਼ਿਵਰਾਤਰੀ 'ਤੇ ਮਾਓਂਟ ਆਬੂ ਯਾਨੀ ਸ਼ਿਵ ਨਗਰੀ ਦੇ ਮੰਦਰਾਂ 'ਚ ਜਾਣਾ ਚਾਹੁੰਦੇ ਹੋ। ਤਾਂ ਅੱਜ ਅਸੀਂ ਤੁਹਾਨੂੰ ਉੱਥੇ ਦੇ ਪ੍ਰਸਿੱਧ ਮੰਦਰਾਂ ਬਾਰੇ 'ਚ ਦੱਸਣ ਜਾ ਰਹੇ ਹਨ ਜਿਨ੍ਹਾਂ ਦਾ ਇਤਿਹਾਸ 5000 ਸਾਲ ਪੁਰਾਣਾ ਹੈ।
-ਅਚਲਗੜ੍ਹ
ਮਹਾਦੇਵ ਦੇ ਇਸ ਅਨੌਖੇ ਮੰਦਰ 'ਚ ਸ਼ਿਵਲਿੰਗ ਦੀ ਨਹੀਂ, ਬਲਕਿ ਉਨ੍ਹਾਂ ਦੇ ਅੰਗੂਠੇ ਦੀ ਪੂਜਾ ਕੀਤੀ ਜਾਂਦੀ ਹੈ। ਜਿਸ ਪਾਣੀ ਨਾਲ ਸ਼ਿਵ ਦੇ ਅੰਗੂਠੇ ਦਾ ਅਭਿਸ਼ੇਕ ਕੀਤਾ ਜਾਂਦਾ ਹੈ ਇਹ ਪਾਣੀ ਵੀ ਇਕ ਰੱਹਸ ਹੈ। ਉੱਥੇ ਪਹਾੜੀ ਦੇ ਤਲ 'ਤੇ 15ਵੀਂ ਸ਼ਤਾਬਦੀ 'ਚ ਬਣੇ ਅਚਲੇਸ਼ਵਰ ਮੰਦਰ 'ਚ ਭਗਵਾਨ ਸ਼ਿਵ ਦੇ ਪੈਰਾਂ ਦੇ ਨਿਸ਼ਾਨ ਅੱਜ ਵੀ ਮੌਜੂਦ ਹਨ।
-ਵਾਸਥਾਨ ਜੀ
ਇਸ ਮੰਦਰ 'ਚ ਸ਼ਿਵ ਜੀ ਦੇ ਨਾਲ ਵਿਸ਼ਨੂੰ ਭਗਵਾਨ ਦਾ ਮੰਦਰ ਵੀ ਬਣਿਆ ਹੋਇਆ ਹੈ। ਇੱਥੇ ਮਹਾਦੇਵ ਤੋਂ ਪਹਿਲਾਂ ਵਿਸ਼ਣੂ ਦੀ ਪੂਜਾ ਕੀਤੀ ਜਾਂਦੀ ਹੈ। ਅਜਿਹੀ ਮਾਨਤਾ ਹੈ ਕਿ ਇੱਥੇ ਮੰਗੀ ਤੁਹਾਡੀ ਹਰ ਇੱਛਾ ਨੂੰ ਭਗਵਾਨ ਸ਼ੰਕਰ ਦੇ ਨਾਲ-ਨਾਲ ਵਿਸ਼ਨੂੰ ਦਾ ਵੀ ਆਸ਼ਰੀਵਾਦ ਵੀ ਮਿਲਦਾ ਹੈ।
-ਸੋਮਨਾਥ ਸ਼ਿਵ ਮੰਦਰ
ਇਸ ਅਨੌਖੇ ਮੰਦਰ 'ਚ ਕੁਲ 12 ਜੋਤੀਲਿੰਗ ਬਣਾਏ ਗਏ ਹਨ। ਅਜਿਹਾ ਮੰਨਣਾ ਹੈ ਕਿ ਮਹਾਦੇਵ ਦੇ ਇਸ ਸਭ ਤੋਂ ਪੁਰਾਣੇ ਮੰਦਰ 'ਚ ਉਨ੍ਹਾਂ ਦਾ ਵਾਸ ਅੱਜ ਵੀ ਹੈ।
-ਅਬੁਰਦ ਨੀਲਕੰਠ ਮੰਦਰ
ਅਬੁਰਦ ਨੀਲਕੰਠ ਮੰਦਰ 'ਚ ਜਾਣ ਲਈ ਤੁਹਾਨੂੰ 350 ਪੌੜੀਆਂ ਚੜਣੀਆਂ ਪੈਣਗੀਆਂ। ਨੀਲਮ ਪੱਥਰ ਨਾਲ ਬਣੇ ਇਸ ਮੰਦਰ ਮਾਊਂਟ ਆਬੂ ਦਾ ਸਭ ਤੋਂ ਮਸ਼ਹੂਰ ਸਥਾਨ ਹੈ। ਮੰਦਰ ਦੇ ਨਾਲ-ਨਾਲ ਸ਼ਿਵਲਿੰਗ ਨੀ ਨੀਲੇ ਪੱਧਰ ਦਾ ਬਣਿਆ ਹੈ, ਜਿਸਦੇ ਕਾਰਨ ਇਸਨੂੰ ਨੀਲਕੰਠ ਮੰਦਰ ਕਿਹਾ ਜਾਂਦਾ ਹੈ।
-ਲੀਲਾਧਾਰੀ ਮਹਾਦੇਵ ਮੰਦਰ
ਕਿਹਾ ਜਾਂਦਾ ਹੈ ਕਿ ਰਾਵਨ ਦੀ ਤਪੱਸਿਆ ਤੋਂ ਖੁਸ਼ ਹੋ ਕੇ ਭਗਵਾਨ ਸ਼ਿਵ ਨੇ ਉਨ੍ਹਾਂ ਨੂੰ ਵਰ ਮੰਗਣ ਲਈ ਕਿਹਾ, ਜਿਸ 'ਚ ਉਨ੍ਹਾਂ ਨੇ ਸ਼ਿਵਲਿੰਗ ਦੀ ਮੰਗ ਕੀਤੀ। ਜਦੋਂ ਉਹ ਇਸ ਸ਼ਿਵਲਿੰਗ ਨੂੰ ਲੰਕਾਪੁਰੀ ਲੈ ਜਾ ਰਹੇ ਸਨ ਤਾਂ ਕਿਸੇ ਕਾਰਨ ਉਨ੍ਹਾਂ ਨੇ ਇਹ ਸ਼ਿਵਲਿੰਗ ਮਾਉਂਟ ਆਬੂ 'ਤੇ ਰੱਖਣਾ ਪਿਆ ਅਤੇ ਉਹ ਇੱਥੇ ਹੀ ਸਥਾਪਿਤ ਹੋ ਗਿਆ।
ਝੁਰੜੀਆਂ ਤੋਂ ਛੁਟਕਾਰਾ ਪਾਉਣ ਲਈ ਅਪਣਾਓ ਇਹ ਫੇਸਪੈਕ
NEXT STORY