ਮੁੰਬਈ— ਕੇਸਰ 'ਤ ਬਹੁਤ ਸਾਰੇ ਚਿਕਿਤਸਕ ਗੁਣ ਪਾਏ ਜਾਂਦੇ ਹਨ। ਇਸ 'ਚ ਕੈਲਸ਼ੀਅਮ, ਮੈਗਨੀਸ਼ੀਅਮ, ਆਇਰਨ, ਜਿੰਕ ਅਤੇ ਕਾਪਰ ਭਾਰੀ ਮਾਤਰਾ 'ਚ ਹੁੰਦਾ ਹੈ, ਜੋ ਚਮੜੀ ਲਈ ਬਹੁਤ ਲਾਭਕਾਰੀ ਹੁੰਦਾ ਹੈ। ਕੇਸਰ ਖਾਣ ਨਾਲ ਸਕਿਨ 'ਚ ਚਮਕ ਆਉਂਦੀ ਹੈ। ਇਸ 'ਚ ਵਿਟਾਮਿਨ ਸੀ ਹੁੰਦਾ ਹੈ, ਜਿਸ ਦੀ ਵਰਤੋਂ ਨਾਲ ਸਕਿਨ 'ਚ ਨਿਖਾਰ ਆਉਂਦਾ ਹੈ। ਅੱਜ ਅਸੀਂ ਤੁਹਾਨੂੰ ਕੇਸਰ ਦੇ ਕੁਝ ਫੇਸ ਪੈਕ ਬਨਾਉਣਾ ਦੱਸ ਰਹੇ ਹਾਂ, ਜਿੰਨ੍ਹਾਂ ਦੀ ਵਰਤੋਂ ਨਾਲ ਤੁਹਾਡੀ ਸਕਿਨ ਨਿੱਖਰ ਜਾਵੇਗੀ।
1. ਕੇਸਰ ਅਤੇ ਚੰਦਨ ਪਾਊਡਰ ਫੇਸ ਪੈਕ
ਇਹ ਫੇਸ ਪੈਕ ਚਿਹਰੇ ਲਈ ਬਹੁਤ ਵਧੀਆ ਹੁੰਦਾਹੈ। ਇਸ ਨੂੰ ਬਨਾਉਣ ਲਈ ਇਕ ਚਮਚ ਕੇਸਰ ਅਤੇ ਇਕ ਚਮਚ ਚੰਦਨ ਪਾਊਡਰ ਲਓ। ਇਨ੍ਹਾਂ ਦੋਹਾਂ ਨੂੰ ਚੰਗੀ ਤਰ੍ਹਾਂ ਮਿਕਸ ਕਰ ਲਓ। ਇਸ 'ਚ ਦੁੱਧ ਮਿਲਾ ਕੇ ਇਕ ਪਤਲਾ ਪੇਸਟ ਤਿਆਰ ਕਰ ਲਓ। ਪੰਜ ਮਿੰਟ ਬਾਅਦ ਇਸ ਪੇਸਟ ਨੂੰ ਚਿਹਰੇ 'ਤੇ ਗੋਲਾਕਾਰ ਆਕਾਰ 'ਚ ਲਗਾਓ। 10-15 ਮਿੰਟ ਪਿੱਛੋਂ ਇਸ ਪੈਕ ਨੂੰ ਗੁਲਾਬ ਜਲ ਦੀ ਵਰਤੋਂ ਨਾਲ ਸਾਫ ਕਰ ਲਓ। ਇਸ ਪੈਕ ਨੂੰ ਲਗਾਉਣ ਨਾਲ ਤੁਹਾਡੀ ਸਕਿਨ 'ਚ ਚਮਕ ਅਤੇ ਨਿਖਾਰ ਆਵੇਗਾ।
2. ਕੇਸਰ ਅਤੇ ਮਿਲਕ ਪਾਊਡਰ ਫੇਸ ਪੈਕ
ਇਹ ਫੇਸ ਪੈਕ ਬੇਜਾਨ ਅਤੇ ਬੀਮਾਰ ਸਕਿਨ ਲਈ ਵਧੀਆ ਹੁੰਦਾ ਹੈ। ਇਸ ਪੈਕ ਨੂੰ ਬਨਾਉਣ ਲਈ 10 ਤੋਂ 15 ਰੇਸ਼ੇ ਕੇਸਰ ਲਓ ਅਤੇ ਇਸ 'ਚ ਇਕ ਚਮਚ ਮਿਲਕ ਪਾਊਡਰ ਮਿਲਾ ਲਓ। ਬਾਅਦ 'ਚ ਨਿੰਬੂ ਜੂਸ ਮਿਲਾ ਕੇ ਚੰਗੀ ਤਰ੍ਹਾਂ ਮਿਕਸ ਕਰ ਲਓ। ਇਸ ਪੈਕ ਨੂੰ ਚਿਹਰੇ 'ਤੇ ਲਗਾਓ ਅਤੇ ਆਪਣੀ ਸਕਿਨ ਨੂੰ ਖੂਬਸੂਰਤ ਅਤੇ ਜਵਾਨ ਬਣਾਓ।
3. ਕੇਸਰ ਅਤੇ ਤੁਲਸੀ ਫੇਸ ਪੈਕ
ਇਹ ਪੈਕ ਸਕਿਨ ਨੂੰ ਨਰਮ ਅਤੇ ਦਾਣੇ ਰਹਿਤ ਬਣਾਉਂਦਾ ਹੈ। ਕੇਸਰ ਦੇ 12 ਰੇਸ਼ੇ ਲਓ ਅਤੇ ਇਨ੍ਹਾਂ ਰੇਸ਼ਿਆਂ ਨੂੰ ਤੁਲਸੀ ਦੇ 12 ਪੱਤਿਆਂ 'ਚ ਮਿਲਾਓ। ਦੋਨਾਂ ਦੀ ਸਮਾਨ ਮਾਤਰਾ ਲਓ। ਇਨ੍ਹਾਂ ਦੋਹਾਂ ਨੂੰ ਕੁੱਟ ਕੇ ਪੀਸ ਲਓ ਅਤੇ ਚਿਹਰੇ 'ਤੇ ਲੇਪ ਵਾਂਗ ਲਗਾਓ। 10 ਮਿੰਟ ਪਿੱਛੋਂ ਠੰਡੇ ਪਾਣੀ ਨਾਲ ਚਿਹਰੇ ਨੂੰ ਧੋ ਲਓ। ਇਸ ਲੇਪ ਨੂੰ ਲਗਾਉਣ ਮਗਰੋਂ ਚਿਹਰੇ ਦੇ ਦਾਣੇ ਅਤੇ ਦਾਗ-ਧੱਬੇ ਦੂਰ ਹੋਣਗੇ।
4. ਕੇਸਰ ਅਤੇ ਸ਼ਹਿਦ ਫੇਸ ਪੈਕ
ਜੇ ਤੁਹਾਡੀ ਸਕਿਨ ਬਹੁਤ ਖੁਸ਼ਕ ਹੈ ਤਾਂ ਇਸ ਪੈਕ ਨੂੰ ਲਗਾਓ। ਇਸ ਨੂੰ ਬਨਾਉਣ ਲਈ ਇਕ ਚਮਚ ਕੇਸਰ ਲਓ ਅਤੇ ਇਸ 'ਚ ਦੋ ਚਮਚ ਸ਼ਹਿਦ ਮਿਲਾਓ। ਇਸ ਨੂੰ ਆਪਣੇ ਚਿਹਰੇ 'ਤੇ ਲਗਾਓ ਅਤੇ ਕੁਝ ਦੇਰ ਬਾਅਦ ਠੰਡੇ ਪਾਣੀ ਨਾਲ ਚਿਹਰਾ ਧੋ ਲਓ। ਤੁਹਾਡੀ ਸਕਿਨ 'ਚ ਨਮੀ ਅਤੇ ਨਿਖਾਰ ਆ ਜਾਵੇਗਾ।
5. ਕੇਸਰ ਅਤੇ ਨਿੰਬੂ ਫੇਸ ਪੈਕ
ਇਹ ਫੇਸ ਪੈਕ ਚਿਹਰੇ ਨੂੰ ਸੁੰਦਰਤਾ ਅਤੇ ਤਾਜ਼ਗੀ ਦਿੰਦਾ ਹੈ। ਇਸ ਨੂੰ ਬਨਾਉਣ ਲਈ ਇਕ ਚਮਚ ਕੇਸਰ 'ਚ ਇਕ ਚਮਚ ਆਟਾ ਮਿਲਾ ਲਓ। ਬਾਅਦ 'ਚ ਨਿੰਬੂ ਦੇ ਰਸ ਨੂੰ ਮਿਲਾ ਕੇ ਲੇਪ ਬਣਾ ਲਓ। ਇਸ ਲੇਪ ਨੂੰ ਚਿਹਰੇ 'ਤੇ ਲਗਾ ਕੇ ਮਾਲਸ਼ ਕਰੋ ਅਤੇ ਕੁਝ ਦੇਰ ਇਸ ਤਰ੍ਹਾਂ ਹੀ ਰਹਿਣ ਦਿਓ। 15 ਮਿੰਟ ਬਾਅਦ ਠੰਡੇ ਪਾਣੀ ਨਾਲ ਚਿਹਰਾ ਧੋ ਲਓ।
6. ਕੇਸਰ ਅਤੇ ਦਾਲਚੀਨੀ ਫੇਸ ਪੈਕ
ਇਹ ਫੇਸ ਪੈਕ ਚਿਹਰੇ ਨੂੰ ਮੁਹਾਸਿਆਂ ਅਤੇ ਦਾਣਿਆਂ ਤੋਂ ਬਚਾਉਂਦਾ ਹੈ। ਇਸ ਪੈਕ ਨੂੰ ਬਨਾਉਣਲਈ ਤਿੰਨ ਚਮਚ ਮਿਲਕ ਕਰੀਮ ਲਓ ਅਤੇ ਪੰਜ ਰੇਸ਼ੇ ਕੇਸਰ ਲਓ। ਇਨ੍ਹਾਂ ਦੋਹਾਂ ਨੂੰ ਚੰਗੀ ਤਰ੍ਹਾਂ ਮਿਲਾ ਲਓ। ਬਾਅਦ 'ਚ ਦਾਲਚੀਨੀ ਪਾਊਡਰ ਮਿਲਾ ਕੇ ਚਿਹਰੇ 'ਤੇ ਲਗਾਓ। 10 ਮਿੰਟ ਬਾਅਦ ਚਿਹਰੇ ਨੂੰ ਠੰਡੇ ਪਾਣੀ ਨਾਲ ਧੋ ਲਓ। ਤੁਹਾਡਾ ਚਿਹਰਾ ਸਾਫ ਹੋ ਜਾਵੇਗਾ।
7. ਕੇਸਰ ਅਤੇ ਬਾਦਾਮ ਫੇਸ ਪੈਕ
ਇਹ ਫੇਸ ਪੈਕ ਚਿਹਰੇ ਲਈ ਬਹੁਤ ਵਧੀਆ ਹੈ। ਇਸ ਪੈਕ ਨੂੰ ਬਨਾਉਣ ਲਈ ਤਿੰਨ ਬਾਦਾਮ ਅਤੇ ਇਕ ਚਮਚ ਕੇਸਰ ਨੂੰ ਪੀਸ ਲਓ। ਇਸ ਨੂੰ ਚਿਹਰੇ 'ਤੇ ਲਗਾ ਕੇ ਥੋੜ੍ਹੀ ਦੇਰ ਮਲੋ ਅਤੇ ਪੰਜ ਮਿੰਟ ਬਾਅਦ ਠੰਡੇ ਪਾਣੀ ਨਾਲ ਚਿਹਰਾ ਧੋ ਲਓ।
8. ਕੇਸਰ ਅਤੇ ਐਲੋਵੇਰਾ ਫੇਸ ਪੈਕ
ਇਹ ਫੇਸ ਪੈਕ ਸਕਿਨ ਨੂੰ ਨਮੀ ਅਤੇ ਕੋਮਲਤਾ ਪ੍ਰਦਾਨ ਕਰਦਾ ਹੈ। ਇਸ ਪੈਕ ਨੂੰ ਬਨਾਉਣ ਲਈ ਕੇਸਰ ਦੇ ਕੁਝ ਰੇਸ਼ਿਆਂ 'ਚ ਐਲੋਵੇਰਾ ਜੈੱਲ ਮਿਲਾਓ। ਬਾਅਦ 'ਚ ਇਕ ਚੁਟਕੀ ਹਲਦੀ ਮਿਲਾ ਕੇ ਆਪਣੇ ਚਿਹਰੇ 'ਤੇ ਲਗਾਓ। 10 ਮਿੰਟ ਬਾਅਦ ਚਿਹਰਾ ਧੋ ਲਓ। ਇਸ ਪੈਕ ਨੂੰ ਲਗਾਉਣ ਨਾਲ ਸਨਟੈਨਿੰਗ ਦੀ ਸਮੱਸਿਆ ਠੀਕ ਹੁੰਦੀ ਹੈ।
ਹੁਣ ਤੁਹਾਡਾ ਚਿਹਰਾ ਦੱਸੇਗਾ ਕਿ ਸਰੀਰ 'ਚ ਕਿਹੜੇ ਪੋਸ਼ਕ ਤੱਤਾਂ ਦੀ ਹੈ ਕਮੀ
NEXT STORY