ਮੁੰਬਈ— ਬਾਲੀਵੁੱਡ ਅਦਾਕਾਰਾ ਜੈਕਲੀਨ ਫਰਨਾਂਡੀਜ਼ ਆਪਣੀ ਖੂਬਸੂਰਤੀ ਅਤੇ ਚੰਗੀ ਫਿਗਰ ਲਈ ਪ੍ਰਸਿੱਧ ਹੈ ਅਤੇ ਨਾਲ ਹੀ ਇਸ ਅਦਾਕਾਰਾ ਨੂੰ ਇਸ ਦੇ ਸਟਾਈਲ ਲਈ ਵੀ ਜਾਣਿਆ ਜਾਂਦਾ ਹੈ ਪਰ ਕੀ ਤੁਸੀਂ ਜਾਣਦੇ ਹੋ ਕਿ ਜੈਕਲੀਨ ਨੂੰ ਨਿੱਜੀ ਜ਼ਿੰਦਗੀ 'ਚ ਸਾੜ੍ਹੀ ਨਾਲ ਖੂਬ ਲਗਾਅ ਹੈ ਅਤੇ ਉਨ੍ਹਾਂ ਦੇ ਅਨੁਸਾਰ ਸਾੜ੍ਹੀ ਤੋਂ ਜ਼ਿਆਦਾ ਹੋਰ ਕੁਝ ਵੀ ਸੈਕਸੀ ਨਹੀਂ ਹੋ ਸਕਦਾ।
ਹਾਲ ਹੀ 'ਚ ਜੈਕਲੀਨ ਨੇ ਇਕ ਅਵਾਰਡ ਫੰਕਸ਼ਨ ਦੇ ਮੌਕੇ 'ਤੇ ਸਾੜ੍ਹੀ ਪਹਿਨੀ ਅਤੇ ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ 'ਤੇ ਵੀ ਆਪਣੀਆਂ ਸਾੜ੍ਹੀ ਦੀਆਂ ਤਸਵੀਰਾਂ ਸ਼ੇਅਰ ਕੀਤੀਆਂ ਅਤੇ ਇਹ ਵੀ ਕਿਹਾ ਕਿ ਸਾੜ੍ਹੀ ਤੋਂ ਜ਼ਿਆਦਾ ਸੈਕਸੀ ਹੋਰ ਕੁਝ ਨਹੀਂ ਹੋ ਸਕਦਾ।
ਇਹ ਹੀ ਵਜ੍ਹਾ ਹੈ ਕਿ ਇਸ ਅਦਾਕਾਰਾ ਨੂੰ ਕਈ ਵਾਰ ਖਾਸ ਮੌਕਿਆਂ 'ਤੇ ਅਤੇ ਇਵੈਂਟਸ 'ਚ ਸਾੜ੍ਹੀ ਪਹਿਨੇ ਹੋਏ ਦੇਖਿਆ ਗਿਆ ਹੈ ਕਿਉਂਕਿ ਜੈਕਲੀਨ ਨੂੰ ਲੱਗਦਾ ਹੈ ਕਿ ਸਾੜ੍ਹੀ ਇਕ ਲੜਕੀ ਨੂੰ ਹੋਰ ਵੀ ਖੂਬਸੂਰਤ ਬਣਾ ਦਿੰਦੀ ਹੈ।
ਜੈਕਲੀਨ ਦਾ ਇਹ ਸਾੜ੍ਹੀ ਦਾ ਲਗਾਅ ਸਾਨੂੰ ਕਈ ਵਾਰ ਦੇਖਣ ਨੂੰ ਮਿਲਿਆ ਹੈ ਅਤੇ ਇਸ 'ਚ ਕੋਈ ਸ਼ੱਕ ਨਹੀਂ ਹੈ ਕਿ ਇਹ ਅਦਾਕਾਰਾ ਇਸ ਪਹਿਰਾਵੇ 'ਚ ਬਹੁਤ ਹੀ ਖੂਬਸੂਰਤ ਨਜ਼ਰ ਆਉਂਦੀ ਹੈ ਅਤੇ ਉਨ੍ਹਾਂ ਦਾ ਸੈਕਸੀ ਫਿਗਰ ਇਸ ਸਾੜ੍ਹੀ ਫਿਗਰ ਨੂੰ ਵੱਖਰੇ ਪੱਧਰ 'ਤੇ ਲੈ ਜਾਂਦਾ ਹੈ।
ਜੈਕਲੀਨ ਭਾਂਵੇ ਵੈਸਟਰਨ ਕੱਪੜੇ ਪਹਿਨੇ ਜਾਂ ਇੰਡੀਅਨ, ਸਟਾਈਲ ਦੇ ਮਾਮਲੇ 'ਚ ਉਹ ਅਕਸਰ ਪ੍ਰਸ਼ੰਸਕਾ ਦੀ ਪਸੰਦੀਦਾ ਰਹੀ ਹੈ।
ਜੈਕਲੀਨ ਫਰਨਾਂਡੀਜ਼ ਫਿਲਹਾਲ ਰੇਸ 3 ਦੀਆਂ ਤਿਆਰੀਆਂ 'ਚ ਰੁੱਝੀ ਹੋਈ ਹੈ। ਹਿੱਟ ਫਿਲਮ ਕਿੱਕ ਦੇ ਬਾਅਦ ਇਕ ਵਾਰ ਫਿਰ ਇਸ ਫਿਲਮ 'ਚ ਸਲਮਾਨ ਖਾਨ ਅਤੇ ਜੈਕਲੀਨ ਫਰਨਾਂਡੀਜ਼ ਇਕੱਠੇ ਨਜ਼ਰ ਆਉਣਗੇ।
ਸਰਦੀਆਂ 'ਚ ਗਰਮ ਮਸਾਲਿਆਂ ਦੀ ਵਰਤੋ ਕਰੇਗੀ ਕਈ ਬੀਮਾਰੀਆਂ ਨੂੰ ਦੂਰ
NEXT STORY