ਜਲੰਧਰ— ਅੱਜ ਕੱਲ ਬੱਚਿਆਂ ਨੂੰ ਬਾਜ਼ਾਰ ਦੀਆਂ ਚੀਜ਼ਾਂ ਖਾਣ ਦੀ ਆਦਤ ਪੈ ਗਈ ਹੈ। ਹਰ ਮਾਂ ਸੋਚਦੀ ਹੈ ਕਿ ਘਰ 'ਚ ਇਸ ਤਰ੍ਹਾਂ ਦਾ ਕੀ ਬਣਾਈਏ ਜਿਸ ਨੂੰ ਬੱਚੇ ਬਹੁਤ ਸ਼ੋਕ ਦੇ ਨਾਲ ਖਾਣ। ਅੱਜ ਅਸੀਂ ਤੁਹਾਨੂੰ ਘਰ 'ਚ ਹੀ ਜੈਮ ਰੋਲ ਬਣਾਉਂਣ ਬਾਰੇ ਦੱਸਣ ਜਾ ਰਹੇ ਹਾਂ ਜਿਸ ਨੂੰ ਬੱਚੇ ਬਹੁਤ ਪਸੰਦ ਕਰਦੇ ਹਨ।
ਸਮੱਗਰੀ
— 3 ਅੰਡੇ
— 1/2 ਕੱਪ ਖੰਡ
— 1 ਕੱਪ ਮੈਦਾ
— 2 ਚਮਚ ਵਨੀਲਾ ਐਸੇਂਸ
— 2 ਚਮਚ ਗਰਮ ਪਾਣੀ
— ਮਿਕਸ ਫਰੂਟ ਜੈਮ
— ਆਈਸਿੰਗ ਸ਼ੂਗਰ
ਵਿਧੀ—
1. ਇਕ ਬਰਤਨ 'ਚ ਸਭ ਤੋਂ ਪਹਿਲਾ ਇਕ ਅੰਡਾ ਫੈਂਟ ਲਵੋ।
2. ਫਿਰ ਇਸ 'ਚ ਸ਼ੱਕਰ, ਵਨੀਲਾ ਐਸੇਂਸ 'ਤੇ ਹਲਕਾ ਗਰਮ ਪਾਣੀ ਮਿਲਾ ਲਵੋ।
3. ਫਿਰ ਇਸ ਮਿਸ਼ਰਣ 'ਚ ਮੈਦਾ ਛਾਣ ਕੇ ਚੰਗੀ ਤਰ੍ਹਾਂ ਮਿਕਸ ਕਰ ਦਿਓ।
4. ਧਿਆਨ ਰੱਖੋ ਕਿ ਘੋਲ ਨਾ ਜ਼ਿਆਦਾ ਪਤਲਾ ਹੋਲੇ 'ਤੇ ਨਾ ਹੀ ਜ਼ਿਆਦਾ ਸਖਤ ਹੋਵੇ।
5. ਓਵਨ ਨੂੰ 190 ਡਿੱਗਰੀ ਸੇਂਟੀਗ੍ਰੇਡ 'ਤੇ ਗਰਮ ਕਰ ਲਵੋ।
6. ਰੋਲ ਬਣਾਉਣ ਵਾਲੇ ਪੈਨ 'ਤੇ ਥੋੜ੍ਹਾਂ ਜਿਹਾ ਤੇਲ ਲਗਾ ਕੇ ਬਟਰ ਪੇਪਰ ਲਗਾ ਲਵੋ 'ਤੇ ਫੇਰ ਇਸ ਉੱਪਰ ਵੀ ਥੋੜ੍ਹਾ ਤੇਲ ਲਗਾ ਲਵੋ। ਇਸ ਤੋਂ ਬਾਅਦ ਬਟਰ ਪੇਪਰ 'ਤੇ ਥੋੜ੍ਹਾ ਮੈਦਾ ਲਗਾ ਕੇ ਫੈਲਾ ਦਿਓ।
7. ਫੇਰ ਇਸ ਉੱਪਰ ਤਿਆਰ ਮੈਦੇ ਦਾ ਘੋਲ ਪਾ ਕੇ 12 ਮਿੰਟਾਂ ਤੱਕ ਓਵਨ 'ਚ ਪਕਾ ਲਵੋ।
8. ਫਿਰ ਇਸ ਨੂੰ ਨਿਕਾਲ ਕੇ 2 ਮਿੰਟਾ ਤੱਕ ਠੰਡਾ ਕਰ ਲਵੋ।
9. ਇਕ ਹੋਰ ਬਟਰ ਪੇਪਰ ਲਵੋ 'ਤੇ ਉਸ ਉੱਪਰ ਮੈਦਾ ਛਿੜਕਾ ਦਿਓ। ਇਸ ਉੱਪਰ ਰੋਲ ਕੀਤਾ ਗਿਆ ਮੈਦੇ ਦਾ ਰੋਲ ਪੈਨ ਪਲਟਾਓ।
10. ਹੁਣ ਇਸ 'ਤੇ ਚੰਗੀ ਤਰ੍ਹਾਂ ਜੈਮ ਲਗਾ ਲਵੋ।
11. ਜਦੋਂ ਜੈਮ ਲੱਗ ਜਾਵੇ ਤਾਂ ਹੋਲੀ-ਹੋਲੀ ਰੋਲ ਕਰਨਾ ਸ਼ੁਰੂ ਕਰ ਦਿਓ।
12. ਜਦੋਂ ਇਹ ਰੋਲ ਹੋ ਜਾਣ ਤਾਂ ਉੱਪਰ ਤੋਂ ਆਈਸਿੰਗ ਸ਼ੂਗਰ ਛਿੜਕ ਦਿਓ।
13. ਜੈਮ ਰੋਲ ਤਿਆਰ ਹੈ, ਤੁਸੀਂ ਇਸ ਨੂੰ ਸਟਾਲਿਸ਼ ਤਰੀਕੇ ਨਾਲ ਵੀ ਕੱਟ ਕੇ ਵੀ ਖਾ ਸਕਦੇ ਹੋ।
ਘਰ 'ਚ ਬਲੀਚ ਬਣਾਓਣ ਦਾ ਆਸਾਨ ਤਰੀਕਾ
NEXT STORY