ਜਲੰਧਰ— ਅੱਜ ਅਸੀਂ ਕੀਮਾ ਖਾਣ ਦੇ ਸ਼ੌਕੀਨ ਲੋਕਾਂ ਲਈ ਕੀਮਾ ਦਮ ਦੀ ਰੈਸਿਪੀ ਲੈ ਕੇ ਆਏ ਹਾਂ। ਮਸਾਲੇਦਾਰ ਸਪਾਇਸੀ ਕੀਮਾ ਦਮ ਖਾਣ 'ਚ ਬਹੁਤ ਸੁਆਦੀ ਅਤੇ ਹੈਲਦੀ ਡਿਸ਼ ਹੈ। ਆਓ ਜਾਣਦੇ ਹਾਂ ਇਸ ਨੂੰ ਬਣਾਉਣ ਦੀ ਵਿਧੀ ਬਾਰੇ।
ਸਮੱਗਰੀ
ਘਿਉ - 55 ਗ੍ਰਾਮ
ਪਿਆਜ਼ - 235 ਗ੍ਰਾਮ
ਪਾਣੀ - 40 ਮਿਲੀਲੀਟਰ
ਮਿੰਸਡ ਕੀਮਾ - 500 ਗ੍ਰਾਮ
ਅਦਰਕ ਦਾ ਪੇਸਟ - 1 ਚੱਮਚ
ਲਸਣ ਦਾ ਪੇਸਟ - 1 ਚੱਮਚ
ਕੱਚਾ ਪਪੀਤਾ - 45 ਗ੍ਰਾਮ
ਧਨੀਆ ਪਾਊਡਰ - 1 ਚੱਮਚ
ਭੁੰਨਿਆ ਹੋਇਆ ਇਲਾਇਚੀ ਪਾਊਡਰ - 1 ਚੱਮਚ
ਭੁੰਨਿਆ ਹੋਇਆ ਜੀਰਾ ਪਾਊਡਰ - 1 ਚੱਮਚ
ਭੁੰਨਿਆ ਹੋਇਆ ਦਾਲਚੀਨੀ ਪਾਊਡਰ - 1/2 ਚੱਮਚ
ਭੁੰਨਿਆ ਹੋਇਆ ਕਾਲੀ ਇਲਾਇਚੀ ਪਾਊਡਰ - 1/4 ਚੱਮਚ
ਭੁੰਨਿਆ ਹੋਇਆ ਜਾਵਿੱਤਰੀ ਪਾਊਡਰ - 1/4 ਚੱਮਚ
ਜਾਇਫਲ - 1/8 ਚੱਮਚ
ਕਾਲੀ ਮਿਰਚ - 1/4 ਚੱਮਚ
ਤੇਲ - 2 ਚੱਮਚ
ਨਮਕ - 1 ਚੱਮਚ
ਲਾਲ ਮਿਰਚ - 1 ਚੱਮਚ
ਲੱਕੜੀ ਦਾ ਕੋਲਾ
ਘਿਉ - 1 ਚੱਮਚ
ਲੌਂਗ - 1/4 ਚੱਮਚ
ਵਿਧੀ—
1. ਪੈਨ 'ਚ 55 ਗ੍ਰਾਮ ਘਿਉ ਗਰਮ ਕਰਕੇ 235 ਗ੍ਰਾਮ ਪਿਆਜ਼ ਪਾ ਕੇ ਸੁਨਿਹਰੀ ਬਰਾਊਨ ਹੋਣ ਤੱਕ ਭੁੰਨੋ ਅਤੇ ਫਿਰ ਇਸ ਨੂੰ ਬਾਊਲ 'ਚ ਕੱਢ ਕੇ ਇਸ 'ਚ 40 ਮਿਲੀਲੀਟਰ ਪਾਣੀ ਪਾਓ।
2. ਹੁਣ ਇਸ ਨੂੰ ਬਲੈਂਡਰ 'ਚ ਬਲੈਂਡ ਕਰਕੇ ਇਕ ਪਾਸੇ ਰੱਖ ਦਿਓ।
3. ਹੁਣ ਬਾਊਲ 'ਚ 500 ਗ੍ਰਾਮ ਮਿੰਸਡ ਕੀਮਾ, 1 ਚੱਮਚ ਅਦਰਕ ਦਾ ਪੇਸਟ, 1 ਚੱਮਚ ਲਸਣ ਦਾ ਪੇਸਟ, 45 ਗਰਾਮ ਕੱਚਾ ਪਪੀਤਾ, 1 ਚੱਮਚ ਧਨੀਆ ਪਾਊਡਰ, 1 ਚੱਮਚ ਭੁੰਨਿਆ ਹੋਇਆ ਇਲਾਇਚੀ ਪਾਊਡਰ, 1 ਚੱਮਚ ਭੁੰਨਿਆ ਹੋਇਆ ਜੀਰਾ ਪਾਊਡਰ, 1/2 ਚੱਮਚ ਭੁੰਨਿਆ ਹੋਇਆ ਦਾਲਚੀਨੀ ਪਾਊਡਰ, 1/4 ਚੱਮਚ ਭੁੰਨਿਆ ਹੋਇਆ ਕਾਲੀ ਇਲਾਇਚੀ ਪਾਊਡਰ, 1/4 ਚੱਮਚ ਭੁੰਨਿਆ ਹੋਇਆ ਜਾਵਿੱਤਰੀ ਪਾਊਡਰ, 1/8 ਚੱਮਚ ਜਾਇਫਲ, 1/4 ਚੱਮਚ ਕਾਲੀ ਮਿਰਚ ਪਾ ਕੇ ਚੰਗੀ ਤਰ੍ਹਾਂ ਨਾਲ ਮਿਲਾਓ ਅਤੇ 2 ਘੰਟੇ ਮੈਰੀਨੇਟ ਹੋਣ ਲਈ ਰੱਖੋ।
4. ਫਿਰ ਪੈਨ 'ਚ 2 ਚੱਮਚ ਤੇਲ ਗਰਮ ਕਰਕੇ ਇਸ ਵਿਚ ਮਸਾਲੇਦਾਰ ਕੀਮਾ ਚੰਗੀ ਤਰ੍ਹਾਂ ਨਾਲ ਮਿਕਸ ਕਰੋ ਅਤੇ ਫਿਰ ਇਸ ਵਿਚ 1 ਚੱਮਚ ਨਮਕ, 1 ਚੱਮਚ ਲਾਲ ਮਿਰਚ ਮਿਲਾ ਕੇ ਢੱਕ ਕੇ 25 ਤੋਂ 30 ਮਿੰਟ ਤੱਕ ਪੱਕਣ ਲਈ ਰੱਖ ਦਿਓ।
5. ਇਸ ਤੋਂ ਬਾਅਦ ਇਕ ਵਿਚ ਕਟੋਰੀ ਰੱਖ ਕੇ ਉਸ 'ਚ ਲੱਕੜੀ ਦਾ ਕੋਲਾ ਰੱਖੋ ਅਤੇ ਫਿਰ ਉਸ 'ਤੇ 1 ਚੱਮਚ ਘਿਉ, 1/4 ਚੱਮਚ ਲੌਂਗ ਪਾ ਕੇ ਢੱਕ ਕੇ 5 ਮਿੰਟ ਤੱਕ ਪਕਾਓ।
6. ਇਸ ਤਰ੍ਹਾਂ ਨਾਲ ਸਮੌਕੀ ਫਲੇਵਰ ਮਿਲਦਾ ਹੈ।
7. ਕੀਮਾ ਦਮ ਬਣ ਕੇ ਤਿਆਰ ਹੈ। ਹੁਣ ਇਸ ਨੂੰ ਬਾਊਲ 'ਚ ਕੱਢ ਕੇ ਧਨੀਏ ਨਾਲ ਗਾਰਨਿਸ਼ ਕਰਕੇ ਸਰਵ ਕਰੋ।
ਬੱਚੇ ਦੀ ਡਾਈਟ 'ਚ ਸ਼ਾਮਲ ਕਰੋ ਇਹ ਜੂਸ, ਦਿਮਾਗ ਹੋਵੇਗਾ ਤੇਜ਼
NEXT STORY