ਨਵੀਂ ਦਿੱਲੀ— ਅਕਸਰ ਅਜਿਹਾ ਹੁੰਦਾ ਹੈ ਕਿ ਤੁਸੀਂ ਬਾਜ਼ਾਰ ਵਿਚੋਂ ਬਹੁਤ ਸਾਰੇ ਰੱਸਗੁੱਲੇ ਖਰੀਦ ਕੇ ਲੈ ਆਉਂਦੇ ਹੋ ਜਾਂ ਫਿਰ ਘਰ ਵਿਚ ਹੀ ਬਣਾ ਲੈਂਦੇ ਹੋ। ਜ਼ਿਆਦਾ ਖਾਣ ਤੋਂ ਬਾਅਦ ਬਚੇ ਹੋਏ ਰੱਸਗੁੱਲੇ ਨੂੰ ਕੋਈ ਵੀ ਨਹੀਂ ਖਾ ਪਾਉਂਦਾ ਤਾਂ ਤੁਸੀਂ ਇਨ੍ਹਾਂ ਨੂੰ ਸੁੱਟਣ ਦੀ ਬਜਾਏ ਇਸ ਦੀ ਰਸਮਲਾਈ ਵੀ ਬਣਾ ਸਕਦੇ ਹੋ। ਆਓ ਜਾਣਦੇ ਹਾਂ ਇਸ ਨੂੰ ਬਣਾਉਣ ਦੀ ਵਿਧੀ ਬਾਰੇ
ਜ਼ਰੂਰੀ ਸਮੱਗਰੀ
- 4 ਰੱਸਗੁੱਲੇ ਨਿਚੋੜ ਕੇ ਰੱਸ ਕੱਢੇ ਹੋਏ
- 250 ਗ੍ਰਾਮ ਦੁੱਧ
- 2 ਚਮਚ ਖੰਡ
- 4-5 ਕੇਸਰ
- 1 ਵੱਡਾ ਚਮਚ ਬਾਦਾਮ ਅਤੇ ਪਿਸਤਾ
- 2-3 ਬੂੰਦਾਂ ਕੇਵੜਾ ਜਲ
ਬਣਾਉਣ ਦੀ ਵਿਧੀ
- ਕੜਾਈ ਵਿਚ ਦੁੱਧ ਅਤੇ ਖੰਡ ਮਿਲਾ ਕੇ ਘੱਟ ਗੈਸ 'ਤੇ ਉਬਾਲਣ ਲਈ ਰੱਖੋ।
- ਇਸ ਨੂੰ ਹਿਲਾਉਂਦੇ ਹੋਏ ਉਬਾਲੋ ਤਾਂ ਕਿ ਇਹ ਜਲੇ ਨਾ।
- ਜਦੋਂ ਦੁੱਧ ਅੱਧਾ ਹੋ ਜਾਵੇ ਤਾਂ ਇਸ ਵਿਚ ਬਾਦਾਮ, ਪਿਸਤਾ ਪਾ ਕੇ ਚੰਗੀ ਤਰ੍ਹਾਂ ਮਿਲਾ ਲਓ।
- ਫਿਰ ਇਸ ਵਿਚ ਰੱਸਗੁੱਲੇ, ਕੇਵੜਾ ਜਲ ਅਤੇ ਕੇਸਰ ਮਿਲਾ ਕੇ 15-20 ਮਿੰਟ ਲਈ ਠੰਡਾ ਹੋਮ ਦੇ ਲਈ ਫਰਿੱਜ਼ ਵਿਚ ਰੱਖ ਦਿਓ।
- ਤਅ ਸਮੇਂ ਤੋਂ ਬਾਅਦ ਫਰਿੱਜ ਵਿਚੋਂ ਕੱਢ ਕੇ ਠੰਡੀ-ਠੰਡੀ ਰਸਮਲਾਈ ਸਰਵ ਕਰੋ ਅਤੇ ਇਸ ਦਾ ਸੁਆਦ ਲਓ।
ਵਾਲਾਂ ਲਈ ਬੇਹੱਦ ਫਾਇਦੇਮੰਦ ਹੈ ਦੇਸੀ ਘਿਓ
NEXT STORY