ਨਵੀਂ ਦਿੱਲੀ— ਰਿਲੇਸ਼ਨਸ਼ਿਪ ਵਿਚ ਕਈ ਵਾਰ ਛੋਟੇ-ਮੋਟੇ ਝਗੜੇ ਇੰਨੇ ਵਧ ਜਾਂਦੇ ਹਨ ਕਿ ਤੁਸੀਂ ਆਪਣੇ ਪਾਰਟਨਰ ਨਾਲ ਬ੍ਰੇਕਅੱਪ ਕਰ ਲੈਂਦੇ ਹੋ ਅਤੇ ਕੁਝ ਸਮੇਂ ਬਾਅਦ ਤੁਹਾਨੂੰ ਤੁਹਾਡੀ ਗਲਤੀ ਦਾ ਅਹਿਸਾਸ ਹੋ ਜਾਂਦਾ ਹੈ। ਅਜਿਹੇ ਵਿਚ ਤੁਸੀਂ ਆਪਣੀ ਗ੍ਰਲਫਰੈਂਡ ਨੂੰ ਦੁਬਾਰਾ ਮਨਾਉਣ ਲਈ ਕਈ ਕੋਸ਼ਿਸ਼ਾਂ ਕਰਦੇ ਹੋ ਪਰ ਉਹ ਨਹੀਂ ਮੰਨਦੀ। ਅੱਜ ਅਸੀਂ ਤੁਹਾਨੂੰ ਅਜਿਹੇ ਟਿਪਸ ਬਾਰੇ ਦੱਸਣ ਜਾ ਰਹੇ ਹਾਂ, ਜਿਸ ਨਾਲ ਤੁਸੀਂ ਗ੍ਰਲਫਰੈਂਡ ਨੂੰ ਬ੍ਰੇਕਅੱਪ ਦੇ ਬਾਅਦ ਵੀ ਆਰਾਮ ਨਾਲ ਮਨਾ ਲਵੋਗੇ।
1. ਉਸ ਨੂੰ ਸੋਚਣ ਦਾ ਸਮਾਂ ਦਿਓ
ਵਾਰ-ਵਾਰ ਆਪਣੀ ਗ੍ਰਲਫ੍ਰੈਂਡ ਨੂੰ ਇਰੀਟੇਟ ਕਰਨ ਦੀ ਬਜਾਏ ਉਸ ਨੂੰ ਆਪਣੇ ਦਿਲ ਦੀ ਗੱਲ ਦੱਸ ਦਿਓ ਅਤੇ ਉਸ ਨੂੰ ਸੋਚਣ ਲਈ ਕੁਝ ਸਮਾਂ ਦਿਓ। ਵਾਰ-ਵਾਰ ਉਨ੍ਹਾਂ ਦਾ ਪਿੱਛਾ ਕਰਨਾ ਜਾਂ ਪਰਾਣੀਆਂ ਗੱਲਾਂ ਨੂੰ ਯਾਦ ਦਵਾਉਣ ਨਾਲ ਉਹ ਹੋਰ ਜ਼ਿਆਦਾ ਗੁੱਸਾ ਹੋ ਜਾਂਦੀ ਹੈ।
2. ਚੰਗੀ ਤਰ੍ਹਾਂ ਸੋਚਣਾ
ਗ੍ਰਲਫਰੈਂਡ ਨੂੰ ਦੁਬਾਰਾ ਮਨਾਉਣ ਤੋਂ ਪਹਿਲਾਂ ਤੁਸੀਂ ਚੰਗੀ ਤਰ੍ਹਾਂ ਨਾਲ ਸੋਚ ਲਓ। ਕਿਤੇ ਅਜਿਹਾ ਨਾ ਹੋਵੇ ਕਿ ਉਸ ਨੂੰ ਮਨਾਉਣ ਦੇ ਬਾਅਦ ਤੁਹਾਡਾ ਮੂਡ ਫਿਰ ਤੋਂ ਖਰਾਬ ਹੋ ਜਾਵੇ।
3. ਹੌਲੀ-ਹੌਲੀ ਸ਼ੁਰੂਆਤ ਕਰਨਾ
ਆਪਣੇ ਪਾਰਟਨਰ ਨੂੰ ਦੁਬਾਰਾ ਮਨਾਉਣ ਲਈ ਹੌਲੀ-ਹੌਲੀ ਸ਼ੁਰੂਆਤ ਕਰੋ। ਪਹਿਲਾਂ ਉਸ ਨਾਲ ਇਕ ਫ੍ਰੈਂਡ ਦੀ ਤਰ੍ਹਾਂ ਗੱਲ ਕਰੋ। ਉਸ ਨੂੰ ਕੌਫੀ ਜਾਂ ਲੰਚ ਲਈ ਅਜਿਹੀ ਥਾਂ ਲੈ ਜਾਓ, ਜਿਸ ਨਾਲ ਤੁਹਾਨੂੰ ਲਗਾਅ ਹੋਵੇ।
4. ਪਿਆਰ ਦਾ ਅਹਿਸਾਸ
ਪਾਰਟਨਰ ਨੂੰ ਫਿਰ ਤੋਂ ਮਨਾਉਣ ਦਾ ਸਭ ਤੋਂ ਚੰਗਾ ਤਰੀਕਾ ਇਹ ਹੈ ਕਿ ਉਸ ਨੂੰ ਸੁਰੱਖਿਆ ਦਾ ਅਹਿਸਾਸ ਕਰਵਾਓ। ਉਨ੍ਹਾਂ ਨੂੰ ਇਹ ਯਕੀਨ ਦਵਾਓ ਤਾਂ ਕਿ ਫਿਰ ਤੋਂ ਉਹੀ ਗਲਤੀ ਨਹੀਂ ਕਰਨਗੇ ਇਸ ਤੋਂ ਇਲਾਵਾ ਆਪਣੀਆਂ ਹਲਤੀਆਂ ਨੂੰ ਦੁਬਾਰਾ ਉਸ ਦੇ ਸਾਹਮਣੇ ਨਾ ਦੁਹਰਾਓ।
5. ਭਵਿੱਖ ਦੀ ਪਲੈਨਿੰਗ
ਪਾਰਟਨਰ ਦੇ ਨਾਲ ਮਿਲ ਕੇ ਆਪਣੇ ਫਿਊਚਰ ਦੀ ਪਲੈਨਿੰਗ ਕਰੋ। ਇਸ ਨਾਲ ਉਸ ਨੂੰ ਲਗੇਗਾ ਕਿ ਇਸ ਵਾਰ ਆਪਣੇ ਰਿਸ਼ਤੇ ਨੂੰ ਲੈ ਕੇ ਸਰੀਅਸ ਹੈ। ਅਜਿਹੇ ਵਿਚ ਉਹ ਵੀ ਆਪਣੇ ਰਿਸ਼ਤੇ ਨੂੰ ਅੱਗੇ ਵਧਾਉਣ ਦੇ ਬਾਰੇ ਵਿਚ ਸੋਚੇਗੀ।
ਚਿਹਰੇ ਦੇ ਓਪਨ ਪੋਰਸ ਨੂੰ ਬੰਦ ਕਰਨ ਲਈ ਇਨ੍ਹਾਂ ਘਰੇਲੂ ਨੁਸਖਿਆਂ ਦੀ ਕਰੋ ਵਰਤੋ
NEXT STORY