ਨਵੀਂ ਦਿੱਲੀ— ਅੱਜ-ਕਲ ਦੇ ਮਾਡਰਨ ਜਮਾਨੇ 'ਚ ਮੋਬਾਈਲ ਹਰ ਕਿਸੇ ਦੀ ਜ਼ਰੂਰਤ ਬਣ ਗਿਆ ਹੈ। ਸਵੇਰ ਹੋਵੇ ਜਾਂ ਰਾਤ ਇਸ ਨੂੰ ਦੇਖੇ ਬਿਨਾਂ ਅੱਜ ਕਲ ਦੇ ਜਵਾਨਾਂ ਦਾ ਮਨ ਹੀ ਨਹੀਂ ਲਗਦਾ। ਇਹ ਤੱਕ ਦੀ ਪਾਰਟਨਰ ਵੀ ਆਪਸ 'ਚ ਗੱਲ ਕਰਨ ਦੇ ਲਈ ਚੈਟਿੰਗ ਦਾ ਸਹਾਰਾ ਲੈਂਦੇ ਹਨ। ਕਈ ਵਾਰ ਤਾਂ ਚੈਟਿੰਗ ਨਾਲ ਗੱਲ ਸਾਫ ਨਾ ਹੋਣ ਦੇ ਕਾਰਨ ਛੋਟੀ ਜਿਹੀ ਗੱਲ ਝਗੜੇ ਦਾ ਕਾਰਨ ਬਣ ਜਾਂਦੀ ਹੈ। ਜੇ ਤੁਸੀਂ ਵੀ ਪਾਰਟਨਰ ਦੇ ਨਾਲ ਗੱਲ ਕਰਨ ਦੇ ਲਈ ਚੈਟਿੰਗ ਦਾ ਸਹਾਰਾ ਲੈ ਰਹੇ ਹੋ ਤਾਂ ਕੁਝ ਖਾਸ ਗੱਲਾਂ ਦਾ ਧਿਆਨ ਜ਼ਰੂਰ ਰੱਖੋ।
1. ਸਮੇਂ ਦਾ ਰੱਖੋ ਧਿਆਨ
ਇਹ ਜ਼ਰੂਰੀ ਨਹੀਂ ਹੈ ਕਿ ਪਾਰਟਨਰ ਹਰ ਸਮੇਂ ਚੈਟਿੰਗ ਕਰਨ ਦੇ ਲਈ ਫ੍ਰੀ ਹੋਵੇ। ਕੰਮਕਾਜ ਦੇ ਕਾਰਨ ਜਾਂ ਕਿਸੇ ਜ਼ਰੂਰੀ ਮੀਟਿੰਗ ਦੇ ਸਮੇਂ ਉਨ੍ਹਾਂ ਨੂੰ ਡਿਸਟਰਬ ਨਾ ਕਰੋ। ਗੱਲ ਕਰਨ ਦੇ ਲਈ ਮੌਕੇ ਦਾ ਇੰਤਜਾਰ ਕਰੋ।
2. ਵਿਸ਼ੇ ਤੋਂ ਨਾ ਭੱਟਕੋ
ਇਸ ਗੱਲ ਦਾ ਖਿਆਲ ਰੱਖੋ ਕਿ ਚੈਟਿੰਗ ਇਕ ਦੂਜੇ ਦਾ ਹਾਲ ਪੁੱਛਣ ਜਾਂ ਫਿਰ ਜ਼ਰੂਰੀ ਗੱਲ ਕਰਨ ਦੇ ਲਈ ਚੰਗਾ ਵਿਕਲਪ ਹੈ। ਗੱਲ ਕਰਦੇ ਸਮੇਂ ਆਪਣੇ ਵਿਸ਼ੇ ਤੋਂ ਨਾ ਭੱਟਕੋ।
3. ਨਾ ਕਰੋ ਇਹ ਛੋਟੀ-ਛੋਟੀ ਗੱਲਾਂ
ਛੋਟੀ-ਛੋਟੀ ਗੱਲ ਦੇ ਲਈ ਚੈਟਿੰਗ ਕਰਨ ਨਾਲ ਤੁਹਾਡੇ ਪਾਰਟਨਰ ਨੂੰ ਮਾੜਾ ਲਗ ਸਕਦਾ ਹੈ। ਜੋ ਗੱਲ ਜ਼ਰੂਰੀ ਹੈ ਸਿਰਫ ਉਹੀ ਕਰੋ।
4. ਹੌਂਸਲੇ ਨਾਲ ਕਰੋ ਚੈਟਿੰਗ
ਚੈਟਿੰਗ ਕਰਦੇ ਸਮੇਂ ਇਸ ਗੱਲ ਦਾ ਖਿਆਲ ਰੱਖੋ ਕਿ ਜਲਦਬਾਜ਼ੀ ਜਾਂ ਘਬਰਾਹਟ 'ਚ ਗੱਲ ਨਾ ਕਰੋ ਇਸ ਨਾਲ ਤੁਹਾਨੂੰ ਆਪਣੀ ਗੱਲ ਦੂਜੇ ਨੂੰ ਸਮਝਾਉਣ 'ਚ ਪਰੇਸ਼ਾਨੀ ਹੋ ਸਕਦੀ ਹੈ।
ਪੀਲੇ ਨਹੁੰਆਂ ਨੂੰ ਇਨ੍ਹਾਂ ਆਸਾਨ ਤਰੀਕਿਆਂ ਨਾਲ ਕਰੋ ਸਾਫ
NEXT STORY