ਨਵੀਂ ਦਿੱਲੀ— ਅੱਜ ਅਸੀਂ ਤੁਹਾਨੂੰ ਇਕ ਅਜਿਹੀ ਝੀਲ ਬਾਰੇ ਦੱਸ ਰਹੇ ਹਾਂ ਜੋ ਸੁਆਹ ਨਾਲ ਬਣੀ ਹੈ। ਅਸਲ 'ਚ ਇਹ ਝੀਲ ਹਿਚਾਚਲ ਪ੍ਰਦੇਸ਼ ਦੀ ਮੰਡੀ ਇਕ ਰਿਆਲਸਰ ਝੀਲ ਹੈ। ਇਸ ਝੀਲ ਦੇ ਬਾਰੇ ਕਿਹਾ ਜਾਂਦਾ ਹੈ ਕਿ ਇਹ ਸੁਆਹ ਦੀ ਬਣੀ ਹੈ। 1360 ਫੁੱਟ ਦੀ ਉੱਚਾਈ 'ਤੇ ਮੌਜੂਦ ਇਹ ਝੀਲ ਹਿਮਾਲਾ ਦੀ ਤਲਹਟੀ 'ਚ ਹੈ।
ਇਸ ਝੀਲ ਦਾ ਆਕਾਰ ਚੌਕੋਰ ਮੰਨਿਆ ਜਾਂਦਾ ਹੈ। ਇਸ ਥਾਂ ਨੂੰ ਹਿੰਦੂ, ਸਿੱਖ ਅਤੇ ਬੁੱਧ ਸਮਾਜ ਲਈ ਬਹੁਤ ਮੱਹਤਵਪੂਰਨ ਮੰਨਿਆ ਜਾਂਦਾ ਹੈ। ਇਸ ਥਾਂ ਬਾਰੇ ਬਹੁਤ ਘੱਟ ਲੋਕ ਜਾਣਦੇ ਹਨ।
ਇਸ ਝੀਲ ਨੂੰ ਬਹੁਤ ਪਵਿੱਤਰ ਮੰਨਿਆ ਜਾਂਦਾ ਹੈ। ਇਸ ਝੀਲ ਦੀ ਕਹਾਣੀ ਮਹਾਨ ਗੁਰੂ ਪੱਦਯਸੰਭਵ ਰਿਚਾਪਾਚੇ ਨਾਲ ਸੰਬੰਧਿਤ ਹੈ, ਜਿਨ੍ਹਾਂ ਨੂੰ ਬੁੱਧ ਧਰਮ ਦਾ ਆਗੂ ਮੰਨਿਆ ਜਾਂਦਾ ਹੈ। ਪੌਰਾਣਿਕ ਕਥਾ ਮੁਤਾਬਕ ਮੰਡੀ ਰਾਜਾ ਦੇ ਅਰਸ਼ਧਰ ਦੀ ਬੇਟੀ ਮੰਦਰਵਾ ਆਪਣੇ ਗੁਰੂ ਪੱਦਯਸੰਭਵ ਤੋਂ ਸਿੱਖਿਆ ਪ੍ਰਾਪਤ ਕਰ ਰਹੀ ਸੀ। ਜਦੋਂ ਰਾਜਾ ਨੂੰ ਇਸ ਗੱਲ ਬਾਰੇ ਪਤਾ ਲੱਗਾ ਤਾਂ ਉਸ ਨੇ ਇੱਥੇ ਹੀ ਗੁਰੂ ਪੱਦਯਸੰਭਵ ਨੂੰ ਜਲਾਉਣ ਦਾ ਹੁਕਮ ਦੇ ਦਿੱਤਾ ਸੀ। ਰਾਜਾ ਨੇ ਉਸਦੀ ਚਿਖਾ ਨੂੰ ਬਹੁਤ ਵੱਡਾ ਬਣਵਾਇਆ ਸੀ ਜੋ ਕਰੀਬ ਸੱਤ ਦਿਨ ਤੱਕ ਬਲਦੀ ਰਹੀ ਸੀ।
ਉਮਰ ਵੱਧ ਜਾਣ 'ਤੇ ਇਸ ਤਰ੍ਹਾਂ ਰੱਖੋ ਆਪਣੀ ਖੂਬਸੂਰਤੀ ਦਾ ਖਿਆਲ
NEXT STORY