ਨਵੀਂ ਦਿੱਲੀ— ਘਰ ਨੂੰ ਵੱਖ-ਵੱਖ ਦਿਖਾਉਣ ਲਈ ਅੱਜਕਲ ਲੋਕ ਦੀਵਾਰਾਂ 'ਤੇ ਕਈ ਤਰੀਕਿਆਂ ਨਾਲ ਪੇਂਟ ਕਰਵਾਉਂਦੇ ਹਨ। ਘਰ ਦੀ ਰੰਗਤ ਨੂੰ ਬਦਲਣ ਲਈ ਲੋਕ 3ਡੀ, ਡਬਲ, ਸ਼ੇਡ, ਲਾਈਟ-ਡਾਰਕ ਕਲਰ , ਇੰਟੀਰੀਅਰ ਨਾਲ ਮੈਚ ਕਰਦੇ ਰੰਗ ਕਰਵਾਉਂਦੇ ਹਨ। ਕਲਰ ਘਰ ਦੀ ਖੂਬਸੂਰਤੀ ਵਧਾਉਣ 'ਚ ਮਦਦ ਕਰਦੇ ਹਨ ਪਰ ਕੀ ਤੁਸੀਂ ਜਾਣਦੇ ਹੋ ਕਿ ਰੰਗਾਂ ਦਾ ਵੀ ਪਰਸਨੈਲਿਟੀ 'ਤੇ ਬਹੁਤ ਅਸਰ ਪੈਂਦਾ ਹੈ। ਘਰ ਦੇ ਕਲਰ ਹੋਰ ਵੀ ਬਹੁਤ ਸਾਰੀਆਂ ਗੱਲਾਂ ਦੱਸਦੇ ਹਨ ਜੋ ਕਿ ਪਰਿਵਾਰ ਦੇ ਮੈਂਬਰਾਂ ਲਈ ਬਹੁਤ ਹੀ ਜ਼ਰੂਰੀ ਹੁੰਦੀ ਹੈ। ਤਾਂ ਆਓ ਘਰ ਦੇ ਕਲਰ ਨਾਲ ਜਾਣਦੇ ਹਾਂ ਕਿ ਪਰਿਵਾਰ ਦੀ ਪਰਸੈਲਿਟੀ ਦੇ ਕੁਝ ਖਾਸ ਸੀਕ੍ਰੇਟਸ।
1. ਵਾਈਟ ਕਲਰ
ਦੀਵਾਰਾਂ 'ਤੇ ਇਹ ਰੰਗ ਹੋਵੇ ਤਾਂ ਘਰ 'ਚ ਹਮੇਸ਼ਾ ਰੌਸ਼ਨੀ ਅਤੇ ਸ਼ਾਂਤੀ ਰਹਿੰਦੀ ਹੈ ਪਰ ਇਸ ਤੋਂ ਇਲਾਵਾ ਇਹ ਕਲਰ ਘਰ ਦੇ ਮੈਂਬਰਾਂ ਦੀ ਸੱਚਾਈ ਅਤੇ ਸ਼ੁੱਧਦਾ ਨੂੰ ਦਰਸਾਉਂਦਾ ਹੈ। ਇਸ ਤੋਂ ਇਲਾਵਾ ਇਹ ਲੋਕ ਦਿਖਾਵਾਂ ਪਸੰਦ ਨਹੀਂ ਕਰਦੇ।
2. ਪਰਪਲ ਕਲਰ
ਪਰਪਲ ਕਲਰ ਘਰ ਦੇ ਮੈਂਬਰਾਂ ਦੀ ਰਿਆਲਿਟੀ ਨੂੰ ਦੱਸਦਾ ਹੈ। ਘਰ ਨੂੰ ਇਹ ਰੰਗ ਕਰਵਾਉਣ ਵਾਲੇ ਲੋਕਾਂ ਦੇ ਕੋਲ ਹਰ ਸਮੱਸਿਆ ਦਾ ਹਲ ਹੁੰਦਾ ਹੈ ਅਤੇ ਇਹ ਲੋਕ ਹਰ ਪ੍ਰ੍ਰੇਸ਼ਾਨੀ ਨੂੰ ਆਰਾਮ ਨਾਲ ਨਿਪਟ ਲੈਂਦੇ ਹਨ।
3. ਆਰੇਂਜ ਕਲਰ
ਇਹ ਕਲਰ ਘਰ ਦੇ ਸਾਰੇ ਮੈਂਬਰਾਂ 'ਚ ਭਾਵਨਾਵਾਂ ਨੂੰ ਬਰਕਰਾਰ ਰੱਖਦਾ ਹੈ। ਇਸੇ ਕਾਰਨ ਇਸ ਰੰਗ ਨੂੰ ਕਰਵਾਉਣ ਵਾਲੇ ਲੋਕਾਂ 'ਚ ਹਮੇਸ਼ਾ ਐਨਰਜੀ ਰਹਿੰਦੀ ਹੈ। ਇਸ ਤੋਂ ਇਲਾਵਾ ਇਸ ਤਰ੍ਹਾਂ ਦੇ ਕਲਰ ਕਰਵਾਉਣ ਨਾਲ ਮੂਡ ਵੀ ਖੁਸ਼ਨੁਮਾ ਬਣਿਆ ਰਹਿੰਦਾ ਹੈ।
4. ਗੁਲਾਬੀ ਜਾਂ ਲਾਲ ਰੰਗ
ਬ੍ਰਾਈਟ ਅਤੇ ਲਾਈਟ ਕਲਰ ਕਰਨ ਵਾਲੇ ਜ਼ਿਆਦਾਤਰ ਲੋਕ ਲਾਲ ਜਾਂ ਗੁਲਾਬੀ ਰੰਗ ਕਰਵਾਉਂਦੇ ਹਨ। ਰੋਮਾਂਸ ਦਾ ਪ੍ਰਤੀਕ ਮਨੇ ਜਾਣ ਵਾਲੇ ਇਹ ਦੋਵੇਂ ਹੀ ਕਲਰ ਰਿਸ਼ਤਿਆਂ ਨੂੰ ਮਜ਼ਬੂਤ ਬਣਾਈ ਰੱਖਦੇ ਹਨ। ਪਤੀ-ਪਤਨੀ ਦੇ ਨਾਲ-ਨਾਲ ਇਹ ਘਰ ਦੇ ਬਾਕੀ ਮੈਂਬਰਾਂ 'ਚ ਵੀ ਪਿਆਰ ਬਣਾਈ ਰੱਖਦਾ ਹੈ।
5. ਬਲੂ ਕਲਰ
ਸਟ੍ਰਾਂਗ ਅਤੇ ਮਜ਼ਬੂਤ ਪਰਸਨੈਲਿਟੀ ਦੇ ਲੋਕ ਬਲੂ ਕਲਰ ਕਰਵਾਉਣਾ ਪਸੰਦ ਕਰਦੇ ਹਨ। ਇਹ ਯੂਨਿਕ ਕਲਰ ਘਰ ਦੇ ਮੈਂਬਰਾਂ 'ਚ ਬੋਲਚਾਲ ਨੂੰ ਬਰਕਰਾਰ ਰੱਖਦਾ ਹੈ ਅਤੇ ਇਸ ਨਾਲ ਮੈਂਬਰਾਂ 'ਚ ਪਿਆਰ ਵੀ ਵਧਦਾ ਹੈ।
ਪਿਆਜ਼ ਦੇ ਛਿਲਕਿਆਂ ਦੀ ਵਰਤੋ ਨਾਲ ਚਮੜੀ ਦੀ ਸਮੱਸਿਆਵਾਂ ਤੋਂ ਪਾਓ ਛੁਟਕਾਰਾ
NEXT STORY