ਜਲੰਧਰ— ਕਈ ਲੋਕ ਮਸ਼ਰੂਮ ਖਾਣ ਦੇ ਸ਼ੌਕੀਨ ਹੁੰਦੇ ਹਨ। ਮਸ਼ਰੂਮ ਨੂੰ ਕਈ ਤਰੀਕਿਆਂ ਨਾਲ ਬਣਾਇਆ ਜਾਂਦਾ ਹੈ। ਅੱਜ ਅਸੀਂ ਤੁਹਾਨੂੰ ਕੁੰਗ ਪਾਓ ਮਸ਼ਰੂਮ ਬਣਾਉਣ ਦੀ ਵਿਧੀ ਦੱਸਣ ਜਾ ਰਹੇ ਹਾਂ। ਆਓ ਜਾਣਦੇ ਹਾਂ ਇਸ ਦੀ ਵਿਧੀ ਬਾਰੇ।
ਸਮੱਗਰੀ—
ਤੇਲ - 2 ਚੱਮਚ
ਮਸ਼ਰੂਮ - 250 ਗ੍ਰਾਮ
ਸੋਇਆ ਸਾਓਸ - 1 ਚੱਮਚ
ਫਰਮੈਂਟਿਡ ਵੀਣਾ ਪੇਸਟ - 1/4 ਚੱਮਚ
ਚੀਨੀ - 1 ਚੱਮਚ
ਵਿਨੇਗਰ - 1 ਚੱਮਚ
ਤੇਲ - 2 ਚੱਮਚ
ਲਸਣ - 1, 1/2 ਚੱਮਚ
ਅਦਰਕ - 1 ਚੱਮਚ
ਸੁੱਕੀ ਲਾਲ ਮਿਰਚ - 8-12
ਹਰੇ ਪਿਆਜ਼ - 60 ਗ੍ਰਾਮ
ਸ਼ਿਮਲਾ ਮਿਰਚ - 85 ਗ੍ਰਾਮ
ਭੁੰਨੀ ਹੋਈ ਮੂੰਗਫਲੀ - 40 ਗ੍ਰਾਮ
ਪਾਣੀ - 110 ਮਿਲੀਲੀਟਰ
ਕਾਰਨ ਸਟਾਰਚ - 1 ਚੱਮਚ
ਪਾਣੀ - 2 ਚੱਮਚ
ਹਰੇ ਪਿਆਜ਼ - ਗਾਰਨਿਸ਼ ਲਈ
ਵਿਧੀ—
1. ਇਕ ਪੈਨ ਵਿਚ 2 ਚੱਮਚ ਤੇਲ ਗਰਮ ਕਰੋ। ਹੁਣ ਇਸ ਵਿਚ 250 ਗ੍ਰਾਮ ਮਸ਼ਰੂਮ ਪਾ ਕੇ ਚੰਗੀ ਤਰ੍ਹਾਂ ਫਰਾਈ ਕਰੋ।
2. ਇਕ ਬਾਊਲ ਵਿਚ 1 ਚੱਮਚ ਸੋਇਆ ਸਾਓਸ, 1/4 ਚੱਮਚ ਫਰਮੈਂਟਿਡ ਵੀਣਾ ਪੇਸਟ, ਇਕ ਚੱਮਚ ਚੀਨੀ ਅਤੇ ਇਕ ਚੱਮਚ ਵਿਨੇਗਰ ਪਾ ਕੇ ਚੰਗੀ ਤਰ੍ਹਾਂ ਮਿਕਸ ਕਰਕੇ ਇਕ ਪਾਸੇ ਰੱਖ ਦਿਓ।
3. ਪੈਨ ਵਿਚ 2 ਚੱਮਚ ਤੇਲ ਗਰਮ ਕਰੋ ਅਤੇ ਇਸ ਵਿਚ 1,1/2 ਚੱਮਚ ਲਸਣ ਅਤੇ ਇਕ ਚੱਮਚ ਅਦਰਕ ਪਾ ਕੇ 2-3 ਮਿੰਟ ਲਈ ਭੁੰਨੋ ਫਿਰ ਇਸ ਵਿਚ 8-12 ਸੁੱਕੀਆਂ ਲਾਲ ਮਿਰਚਾਂ ਪਾ ਕੇ ਫਰਾਈ ਕਰੋ।
4. ਹੁਣ ਇਸ ਵਿਚ 60 ਗ੍ਰਾਮ ਹਰੇ ਪਿਆਜ ਪਾਓ ਅਤੇ ਫਰਾਈ ਕਰੋ। ਇਸ ਤੋਂ ਬਾਅਦ ਇਸ ਵਿਚ 85 ਗ੍ਰਾਮ ਸ਼ਿਮਲਾ ਮਿਰਚ ਪਾ ਕੇ 3-5 ਮਿੰਟ ਪਕਾਓ।
5. ਪਕਾਉਣ ਤੋਂ ਬਾਅਦ ਇਸ ਵਿਚ 40 ਗ੍ਰਾਮ ਭੁੰਨੀ ਹੋਈ ਮੂੰਗਫਲੀ, ਤਿਆਰ ਕੀਤੀ ਸਾਓਸ ਅਤੇ 110 ਮਿਲੀਲੀਟਰ ਪਾਣੀ ਪਾ ਕੇ ਚੰਗੀ ਤਰ੍ਹਾਂ ਨਾਲ ਮਿਕਸ ਕਰੋ ਅਤੇ ਉੱਬਲਣ ਦਿਓ।
6. ਇਕ ਬਾਊਲ ਵਿਚ 1 ਚੱਮਚ ਕਾਰਨ ਸਟਾਰਚ ਅਤੇ 2 ਚੱਮਚ ਪਾਣੀ ਪਾ ਕੇ ਚੰਗੀ ਤਰ੍ਹਾਂ ਮਿਕਸ ਕਰੋ।
7. ਇਸ ਮਿਸ਼ਰਣ ਨੂੰ ਗਰੇਵੀ ਵਿਚ ਪਾਓ ਅਤੇ ਸੰਘਣਾ ਹੋਣ ਤੱਕ ਪਕਾਓ ਫਿਰ ਇਸ ਵਿਚ ਫਰਾਈ ਕੀਤੇ ਮਸ਼ਰੂਮ ਪਾ ਕੇ ਮਿਕਸ ਕਰੋ।
8. ਕੁੰਗ ਪਾਓ ਮਸ਼ਰੂਮ ਤਿਆਰ ਹਨ। ਇਸ ਨੂੰ ਪਿਆਜ਼ ਨਾਲ ਗਾਰਨਿਸ਼ ਕਰਕੇ ਚਾਵਲਾਂ ਨਾਲ ਸਰਵ ਕਰੋ।
ਬੋਟੋਕਸ ਸਰਜਰੀ ਨਾਲ ਨਹੀਂ, ਇਨ੍ਹਾਂ ਤਰੀਕਿਆਂ ਨਾਲ ਦਿਓ ਬੁੱਲ੍ਹਾਂ ਨੂੰ ਵਧੀਆ ਸ਼ੇਪ
NEXT STORY