ਮੁੰਬਈ— ਦੁਨੀਆ ਵਿੱਚ ਤੁਹਾਨੂੰ ਇੱਕ ਤੋਂ ਵੀ ਵਧ ਕੇ ਇੱਕ ਰੈਸਟੋਡੈਂਟ ਮਿਲ ਜਾਣਗੇ। ਇੰਨਾ ਹੀ ਨਹੀਂ ਉਨ੍ਹਾਂ ਦੇ ਅਨੋਖੇ ਡਿਜਾਇੰਜ਼ ਹੀ ਤੁਹਾਡੇ ਮਨ ਮੌਹ ਲੈਣਗੇ। ਅੱਜ ਅਸੀਂ ਜਿਸ ਰੈਸਟੋਰੈਂਟ ਦੀ ਗੱਲ ਕਰਨ ਜਾ ਰਹੇ ਹੈ ਉਹ ਸਚਮੁੱਚ ਦੇ ਹਵਾਈ ਜਹਾਜ ਵਿੱਚ ਬਣਾਇਆ ਗਿਆ ਹੈ। ਇਹ ਅਨੋਖਾ ਰੈਸਟੋਰੈਂਟ ਪੰਜਾਬ ਦੇ ਲੁਧਿਆਣਾ ਵਿੱਚ ਬਣਿਆ ਹੈ। ਇਸ ਜਹਾਜ ਵਿੱਚ ਬਣੇ ਰੈਸਟੋਰੈਂਟ ਦਾ ਨਾਮ ਹਵਾਈ ਅੱਡਾ ਹੈ। ਇਸ ਰੈਸਟੋਰੈਂਟ ਨੂੰ ਬਣਾਉਣ ਦਾ ਮਹੱਤਵ ਸੀ ਕਿ ਜੋ ਲੋਕ ਹਵਾਈ ਯਾਤਰਾ ਦਾ ਕਿਰਾਇਆ ਨਹੀਂ ਖਰਚ ਕਰ ਸਕਦੇ, ਉਹ ਇਸ ਹੋਟਲ ਵਿੱਚ ਬੈਠਕੇ ਹਵਾਈ ਜਹਾਜ ਵਿੱਚ ਬੈਠਣ ਦਾ ਅਨੁਭਵ ਲੈ ਸਕਦੇ ਹਨ। ਇਸ ਰੈਸਟੋਰੈਂਟ ਨੂੰ ਕੁਲਵੰਤ ਸਿੰਘ ਨੇ ਇੱਕ ਕਬਾੜ ਐਰੋਪਲੇਨ ਖਰੀਦ ਕੇ ਬਣਵਾਇਆ ਹੈ। ਇਹ ਰੈਸਟੋਰੈਂਟ ਲੁਧਿਆਣੇ ਦਾ ਅਨੋਖਾ ਹੋਟਲ ਹੈ, ਜਿਸ ਨੂੰ ਜ਼ਿਆਦਾ ਬੱਚੇ ਪੰਸਦ ਕਰਦੇ ਹਨ।
ਰੈਸਟੋਰੈਂਟ ਤੋਂ ਇਲਾਵਾ ਇਸ ਵਿੱਚ ਇੱਕ ਕਿਟੀ ਪਾਰਟੀ ਹਾਲ, ਕੈਫੇ ਅਤੇ ਬੈਕਰੀ ਵੀ ਹੈ। ਹਵਾਈ ਅੱਡੇ ਰੈਸਟੋਰੈਂਟ ਦੇ ਅੰਦਰ ਬੈਠਣ ਦੀ ਵਿਵਸਥਾ ਅਸਲੀ ਹਵਾਈ ਜਹਾਜ ਦੀ ਤਰ੍ਹਾਂ ਹੀ ਰੱਖੀ ਗਈ ਹੈ। ਰੈਸਟੋਰੈਂਟ ਦੇ ਮਾਲਿਕ ਦਾ ਕਹਿਣਾ ਹੈ ਕਿ ਇਹ ਆਈਡੀਆ ਉਨ੍ਹਾਂ ਨੂੰ ਮਹਾਰਾਜਾ ਐਕਸਪ੍ਰੈਸ ਟ੍ਰੇਨ ਨੂੰ ਵੇਖ ਕੇ ਆਇਆ, ਜੋ ਕਿ ਲਗਜਰੀ ਖਾਣ ਅਤੇ ਸਫਰ ਲਈ ਦੇਸ਼ ਭਰ ਵਿੱਚ ਮਸ਼ਹੂਰ ਹੈ। ਠੀਕ ਇਸੇ ਤਰ੍ਹਾਂ ਇਸ ਰੈਸਟੋਰੈਂਟ ਵਿੱਚ ਸਭ ਸੁਵਿਧਾਵਾਂ ਮਿਲਣਗੀਆ। ਇਸ ਵਿੱਚ ਲੱਗਭੱਗ 65 ਲੋਕ ਆਸਾਨੀ ਨਾਲ ਬੈਠ ਕੇ ਆਨੰਦ ਮਾਣ ਸਕਦੇ ਹਨ।
ਜਾਣੋ, ਅਜਿਹੇ ਘਰ ਬਾਰੇ ਜੋ ਬਣਿਆ ਹੈ ਇਕ ਜੁਆਲਾਮੁਖੀ 'ਤੇ
NEXT STORY