ਨਵੀਂ ਦਿੱਲੀ— ਸਾਰੇ ਲੋਕਾਂ ਨੂੰ ਆਪਣੇ ਘਰ ਅਤੇ ਦਫਤਰ 'ਚ ਪੌਦੇ ਲਗਾਉਣ ਦਾ ਸ਼ੌਂਕ ਹੁੰਦਾ ਹੈ। ਇਸ ਨਾਲ ਵਾਤਾਵਰਣ ਸਾਫ ਰਹਿੰਦਾ ਹੈ ਅਤੇ ਘਰ ਵੀ ਸੋਹਣਾ ਲਗਦਾ ਹੈ। ਜ਼ਿਆਦਾਤਰ ਲੋਕ ਘਰਾਂ 'ਚ ਫੁੱਲ ਵਾਲੇ ਪੌਦੇ ਲਗਾਉਂਦੇ ਹਨ ਪਰ ਕੁਝ ਅਜਿਹੇ ਪੌਦੇ ਵੀ ਹੁੰਦੇ ਹਨ ਜੋ ਘਰ 'ਚ ਸਕਾਰਤਮਕ ਊਰਜਾ ਫੈਲਾਉਂਦੇ ਹਨ। ਆਓ ਜਾਣਦੇ ਹਾਂ ਉਨ੍ਹਾਂ ਪੌਦਿਆਂ ਬਾਰੇ
1. ਲਿਲੀ
ਲਿਲੀ ਇਕ ਅਜਿਹਾ ਪੌਦਾ ਹੈ ਜਿਸ ਦੇ ਫੁੱਲ ਬਹੁਤ ਹੀ ਸੋਹਣੇ ਹੁੰਦੇ ਹਨ ਇਹ ਘਰ ਨੂੰ ਤਾਂ ਸੋਹਣਾ ਰੱਖਦਾ ਹੀ ਹੈ, ਨਾਲ ਹੀ ਹਾਨੀਕਾਰਕ ਕਿਰਨਾਂ ਅਤੇ ਜ਼ਹਿਰੀਲੀ ਗੈਸਾਂ ਨੂੰ ਵੀ ਘਰ ਤੋਂ ਬਾਹਰ ਕੱਢਦਾ ਹੈ। ਇਹ ਪੌਦਾ ਹਨੇਰੇ ਅਤੇ ਸੂਰਜ ਦੀ ਰੋਸ਼ਨੀ ਦੇ ਬਿਨ੍ਹਾਂ ਪਨਪਦਾ ਹੈ ਇਸ ਲਈ ਘਰ ਦੇ ਅੰਦਰ ਕਿਸੇ ਵੀ ਕੋਨੇ 'ਚ ਇਸ ਨੂੰ ਰੱਖਿਆ ਜਾ ਸਕਦਾ ਹੈ।
2. ਚਮੇਲੀ
ਪਤੀ-ਪਤਨੀ 'ਚ ਚੰਗੇ ਸੰਬੰਧ ਬਣਾਈ ਰੱਖਣ ਦੇ ਲਈ ਇਹ ਪੌਦਾ ਕਾਫੀ ਸਹਾਈ ਹੁੰਦਾ ਹੈ ਜੈਸਮੀਨ ਦਾ ਪੌਦਾ ਸਕਾਰਤਮਕ ਊਰਜਾ ਨੂੰ ਆਪਣੇ ਵਲ ਆਕਰਸ਼ਤ ਕਰਦਾ ਹੈ ਅਤੇ ਸੰਬੰਧਾ ਨੂੰ ਮਜ਼ਬੂਤ ਬਣਾਉਂਦਾ ਹੈ।
3. ਮਨੀ ਪਲਾਂਟ
ਇਹ ਇਕ ਅਜਿਹਾ ਪੌਦਾ ਹੋ ਜੋ ਹਰ ਘਰ 'ਚ ਆਸਾਨੀ ਨਾਲ ਦੇਖਣ ਨੂੰ ਮਿਲ ਜਾਂਦਾ ਹੈ ਇਸ ਨਾਲ ਘਰ 'ਚ ਤਾਜ਼ਗੀ ਅਤੇ ਹਰਿਆਲੀ ਆਉਂਦੀ ਹੈ। ਘਰ ਦੀ ਮਾੜੀ ਊਰਜਾ ਅਤੇ ਤਣਾਅ ਨੂੰ ਵੀ ਦੂਰ ਕਰਨ ਦੇ ਲਈ ਕਿਸੇ ਕੋਨੇ 'ਚ ਇਸ ਪੌਦੇ ਨੂੰ ਲਗਾਉਣਾ ਚਾਹੀਦਾ ਹੈ।
4. ਐਲੋਵੇਰਾ
ਐਲੋਵੇਰਾ ਦਾ ਪੌਦਾ ਸਿਹਤ ਅਤੇ ਚਮੜੀ ਦੋਹਾਂ ਦੇ ਲਈ ਲਾਭਕਾਰੀ ਹੈ ਇਹ ਘਰ 'ਚ ਸਕਰਾਤਮਕ ਊਰਜਾ ਦਾ ਪ੍ਰਭਾਵ ਘੱਟ ਕਰਦਾ ਹੈ ਅਤੇ ਸੂਰਜ ਦੀ ਰੋਸ਼ਨੀ 'ਚ ਜਾਂ ਘਰ ਦੇ ਅੰਦਰ ਇਸ ਨੂੰ ਕਿਤੇ ਵੀ ਰੱਖਿਆ ਜਾ ਸਕਦਾ ਹੈ।
5. ਰੋਜ਼ਮੈਰੀ
ਰੋਜ਼ਮੈਰੀ ਦੇ ਪੌਦੇ 'ਚ ਛੋਟੇ-ਛੋਟੇ ਪਰ ਬਹੁਤ ਹੀ ਖੂਬਸੂਰਤ ਫੁੱਲ ਲਗੇ ਹੁੰਦੇ ਹਨ ਜੋ ਘਰ ਦੀ ਸ਼ੋਭਾ ਨੂੰ ਵਧਾਉਂਦੇ ਹਨ ਇਹ ਹਾਨੀਕਾਰਕ ਅਤੇ ਜ਼ਹਿਰੀਲੇ ਪਦਾਰਥਾਂ ਨੂੰ ਖਤਮ ਕਰਕੇ ਹਵਾ ਨੂੰ ਸਾਫ ਕਰਦਾ ਹੈ ਅਤੇ ਬੀਮਾਰੀਆਂ ਨੂੰ ਦੂਰ ਰੱਖਦਾ ਹੈ। ਰੋਜ਼ਮੈਰੀ ਦੇ ਫੁੱਲਾਂ ਦੀ ਸੁਗੰਧ ਨਾਲ ਮੂਡ ਬਦਲ ਜਾਂਦਾ ਹੈ ਅਤੇ ਮਨ ਨੂੰ ਸ਼ਾਂਤੀ ਮਿਲਦੀ ਹੈ।
ਫਿਟਕਰੀ ਨਾਲ ਘਟਾਓ ਭਾਰ
NEXT STORY