ਨਵੀਂ ਦਿੱਲੀ— ਸਰਦੀ ਦੇ ਮੌਸਮ ਵਿਚ ਗੋਭੀ, ਗਾਜਰ ਅਤੇ ਮੂਲੀ ਦਾ ਆਚਾਰ ਬਹੁਤ ਪਸੰਦ ਕੀਤਾ ਜਾਂਦਾ ਹੈ, ਅੱਸੀਂ ਅਸੀਂ ਤੁਹਾਨੂੰ ਇਸ ਨੂੰ ਬਣਾਉਣ ਦੀ ਵਿਧੀ ਬਾਰੇ ਦੱਸਣ ਜਾ ਰਹੇ ਹਾਂ ਇਸ ਨੂੰ ਬਣਾਉਣਾ ਕਾਫੀ ਆਸਾਨ ਹੈ। ਆਓ ਜਾਣਦੇ ਹਾਂ ਇਸ ਨੂੰ ਬਣਾਉਣ ਦੀ ਵਿਧੀ ਬਾਰੇ...
ਜ਼ਰੂਰੀ ਸਮੱਗਰੀ
- ਅੱਧਾ ਕਿਲੋ ਗੋਭੀ ਵੱਡੇ ਟੁੱਕਿੜਆਂ ਵਿਚ ਕੱਟੀ ਹੋਈ
- ਅੱਧਾ ਕਿਲੋ ਗਾਜਰ, ਲੰਬੇ ਚੋਕੋਰ ਟੁੱਕੜਿਆਂ ਵਿਚ ਕੱਟੇ ਹੋਏ
- ਅੱਧਾ ਕਿਲੋ ਮੂਲੀ ਲੰਬੇ ਚੋਕੋਰ ਟੁੱਕੜਿਆਂ ਵਿਚ ਕੱਟੀ ਹੋਈ
- ਅੱਠ ਤੋਂ ਦੱਸ ਹਰੀ ਮਿਰਚ ਟੁੱਕੜਿਆਂ ਵਿਚ ਕੱਟੇ ਹੋਏ
- ਅੱਧਾ ਕੱਪ ਸਰੋਂ ਦਾ ਤੇਲ
- ਇਕ ਚੁਟਕੀ ਹੀਂਗ
- ਦੋ ਵੱਡੇ ਚਮੱਚ ਸਰੋਂ ਪੀਸੀ ਹੋਈ
- ਨਮਕ ਸੁਆਦ ਮੁਤਾਬਕ
- ਅੱਧਾ ਛੋਟਾ ਚਮੱਚ ਲਾਲ ਮਿਰਚ ਪਾਊਡਰ ਪੀਸਿਆ ਹੋਇਆ
- ਇਕ ਛੋਟਾ ਚਮੱਚ ਹਲਦੀ ਪਾਊਡਰ
- ਤਿੰਨ ਛੋਟੇ ਚਮੱਚ ਨਿੰਬੂ ਦਾ ਰਸ
- ਦੋ ਕੱਪ ਪਾਣੀ
ਬਣਾਉਣ ਦੀ ਵਿਧੀ
1. ਇਕ ਪਤੀਲੇ ਜਾਂ ਬਰਤਨ ਵਿਚ ਪਾਣੀ ਅਤੇ ਇਕ ਚਮੱਚ ਨਮਕ ਮਿਲਾ ਕੇ ਗਰਮ ਹੋਣ ਲਈ ਰੱਖ ਦਿਓ।
2. ਜਦੋਂ ਇਸ ਵਿਚ ਉਬਾਲ ਆਉਣ ਲੱਗੇ ਤਾਂ ਕੱਟੀ ਹੋਈ ਸਬਜ਼ੀਆਂ ਪਾ ਦਿਓ ਅਤੇ 4-5 ਮਿੰਟ ਲਈ ਉਬਾਲੋ।
3. ਤਅ ਸਮੇਂ ਦੇ ਬਾਅਦ ਗੈਸ ਬੰਦ ਕਰ ਦਿਓ ਅਤੇ 10 ਮਿੰਟ ਤੱਕ ਉਬਾਲ ਕੇ ਰੱਖ ਦਿਓ।
4. ਇਸ ਤੋਂ ਬਾਅਦ ਸਬਜ਼ੀਆਂ ਨੂੰ ਛਾਣ ਕੇ ਭਾਂਡੇ ਵਿਚ ਕੱਢ ਲਓ।
5. ਇਸ ਨੂੰ ਦਿਨਭਰ ਧੁੱਪ ਵਿਚ ਰੱਖੋ।
6. ਦਿਨ ਭਰ ਧੁੱਪ ਵਿਚ ਸੁੱਖਾਉਣ ਦੇ ਬਾਅਦ, ਇਕ ਕੜਾਈ ਵਿਚ ਤੇਲ ਪਾ ਕੇ ਘੱਟ ਗੈਸ 'ਤੇ ਤੇਲ ਗਰਮ ਕਰੋ।
7. ਜਦੋਂ ਤੇਲ ਗਰਮ ਹੋ ਜਾਵੇ ਤਾਂ ਗੈਸ ਬੰਦ ਕਰ ਦਿਓ।
8. ਜਦੋਂ ਇਹ ਹਲਕਾ ਠੰਡਾ ਹੋ ਜਾਵੇ ਤਾਂ ਇਸ ਵਿਚ ਨਮਕ ਸਰੋਂ ਦਾ ਤੇਲ, ਹੀਂਗ,ਹਲਦੀ, ਲਾਲ ਮਿਰਚ ਪਾਊਡਰ ਅਤੇ ਸਬਜ਼ੀਆਂ ਪਾ ਕੇ ਚੰਗੀ ਤਰ੍ਹਾਂ ਨਾਲ ਮਿਕਸ ਕਰ ਲਓ।
9. ਫਿਰ ਇਸ ਵਿਚ ਨਿੰਬੂ ਦਾ ਰਸ ਪਾ ਕੇ ਇਕ ਵਾਰ ਚੰਗੀ ਤਰ੍ਹਾਂ ਨਾਲ ਮਿਲਾ ਲਓ।
10. ਫਿਰ ਇਸ ਨੂੰ ਕੱਚ ਦੀ ਬਰਨੀ ਵਿਚ ਭਰ ਕੇ 2 ਤੋਂ 3 ਘੰਟੇ ਤੱਕ ਧੁੱਪ ਵਿਚ ਰੱਖੋ।
11. ਤਿਆਰ ਹੈ ਗਾਜਰ, ਗੋਭੀ ਅਤੇ ਮੂਲੀ ਦਾ ਮਿਕਸ ਆਚਾਰ। ਇਸ ਨੂੰ ਰੋਟੀ, ਦਾਲ, ਚਾਵਲ ਦੇ ਨਾਲ ਖਾਓ।
ਜੇ ਤੁਹਾਡੇ ਨਹੁੰਆਂ 'ਤੇ ਵੀ ਹਨ ਸਫੇਦ ਦਾਗ ਤਾਂ ਅਪਣਾਓ ਇਹ ਅਸਰਦਾਰ ਤਰੀਕੇ
NEXT STORY