ਨਵੀਂ ਦਿੱਲੀ— ਸਲਾਦ ਨੂੰ ਤਾਂ ਅਸੀਂ ਰੋਜ਼ ਆਪਣੀ ਡਾਈਟ 'ਚ ਲੈਂਦੇ ਹਾਂ। ਅੱਜ ਅਸੀਂ ਤੁਹਾਨੂੰ ਬ੍ਰੋਕਲੀ ਚੀਜ਼ ਸਲਾਦ ਦੀ ਡਿੱਸ਼ ਬਣਾਉਣ ਬਾਰੇ ਦੱਸਣ ਜਾ ਰਹੇ ਹਾਂ ਜਿਸ ਨੂੰ ਬਣਾਉਣ ਦੀ ਵਿਧੀ ਬਹੁਤ ਹੀ ਆਸਾਨ ਹੈ। ਇਹ ਖਾਣ 'ਚ ਵੀ ਕਾਫੀ ਸੁਆਦ ਹੁੰਦੀ ਹੈ।
- 3 ਕੱਪ ਬ੍ਰੋਕਲੀ
- ਅੱਧਾ ਕੱਪ ਪਿਆਜ ਕੱਟੇ ਹੋਏ
- 2 ਟਮਾਟਰ ਕੱਟੇ ਹੋਏ
- ਅੱਧਾ ਕੱਪ ਕੱਟੇ ਹੋਏ ਬਾਦਾਮ ਰੋਸਟੇਡ
- 2 ਚਮਚ ਜੈਤੂਨ ਦਾ ਤੇਲ
- 2 ਚਮਚ ਰੈੱਡ ਵਾਈਨ ਵਿਨੇਗਰ
- 1/4 ਚਮਚ ਚੀਨੀ
- 1/4 ਚਮਚ ਕਾਲੀ ਮਿਰਚ
- ਨਮਕ ਸੁਆਦ ਮੁਤਾਬਕ
ਬਣਾਉਣ ਦੀ ਵਿਧੀ
1. ਬ੍ਰੋਕਲੀ ਨੂੰ ਨਮਕ ਮਿਲੇ ਪਾਣੀ 'ਚ ਇਕ ਮਿੰਟ ਲਈ ਉਬਾਲੋ। ਫਿਰ ਇਸ ਨੂੰ ਛਾਣ ਕੇ ਠੰਡੇ ਪਾਣੀ ਨਾਲ ਧੋ ਲਓ।
2. ਉਬਲੀ ਹੋਈ ਬ੍ਰੋਕਲੀ 'ਚ ਪਿਆਜ,ਟਮਾਟਰ,ਨਟਸ ਅਤੇ ਚੀਜ਼ ਮਿਕਸ ਕਰੋ।
3. ਫਿਰ ਇਸ 'ਚ ਜੈਤੂਨ ਦਾ ਤੇਲ, ਵਿਨੇਗਰ, ਚੀਨੀ, ਨਮਕ ਅਤੇ ਕਾਲੀ ਮਿਰਚ ਪਾ ਕੇ ਚੰਗੀ ਤਰ੍ਹਾਂ ਮਿਕਸ ਕਰੋ।
4. ਫਿਰ ਸਲਾਦ 'ਤੇ ਡ੍ਰੈਸਿੰਗ ਪਾਓ ਅਤੇ ਚੰਗੀ ਤਰ੍ਹਾਂ ਸਜਾਵਟ ਕਰਕੇ ਸਰਵ ਕਰੋ।
ਗਰਮੀਆਂ 'ਚ ਕੁਸ਼ਨ ਕਵਰ ਵੀ ਹੋਣੇ ਚਾਹੀਦੇ ਹਨ ਕੁਝ ਖਾਸ
NEXT STORY