ਜਲੰਧਰ— ਹਰ ਕੋਈ ਛੋਟਾ ਹੋਵੇ ਜਾ ਵੱਡਾ ਸਾਰਿਆਂ ਨੂੰ ਬਰਾਊਨੀਸ ਖਾਣਾ ਪਸੰਦ ਹੁੰਦਾ ਹੈ। ਅਜਿਹੀ ਹਾਲਤ 'ਚ ਤੁਸੀਂ ਘਰ 'ਚ ਹੀ ਆਸਾਨੀ ਨਾਲ ਇਸ ਨੂੰ ਬਣਾ ਸਕਦੇ ਹੋ। ਇਸ ਨੂੰ ਬਣਾਉਣਾ ਬਿਲਕੁੱਲ ਵੀ ਮੁਸ਼ਕਿਲ ਨਹੀਂ ਹੈ ਅਤੇ ਇਸ ਨੂੰ ਬਣਾਉਣ 'ਚ ਜ਼ਿਆਦਾ ਸਮਾਂ ਵੀ ਨਹੀਂ ਲਗੱਦਾ।
ਸਮੱਗਰੀ
- 2 ਕੱਪ ਵਾਈਟ ਸ਼ੂਗਰ
- 1 ਕੱਪ ਬਟਰ
- 1/2 ਕੱਪ ਕੋਕੋ ਪਾਊਡਰ
- 1 ਚਮਚ ਵਨੀਲਾ
- 4 ਅੰਡੇ
- 11/2 ਬੇਕਿੰਗ ਪਾਊਡਰ
- 1/2 ਆਟਾ
- 1/2 ਚਮਚ ਨਮਕ
- 1/2 ਅਖਰੋਟ
ਵਿਧੀ
1. 1 ਬਾਊਲ 'ਚ ਬਟਰ ਨੂੰ ਪਿਘਲਾ ਕੇ ਉਸ 'ਚ ਸਾਰੀ ਸਮੱਗਰੀ ਪਾ ਲਓ ਅਤੇ ਮਿਕਸ ਕਰ ਲਓ।
2. ਫਿਰ ਇਸ ਨੂੰ 350 ਡਿਗਰੀ 'ਤੇ ਮਾਈਕਰੋਵੇਵ 'ਚ ਰੱਖ ਕੇ ਬੇਕ ਕਰੋ ਅਤੇ ਅੱਧੇ ਘੰਟੇ ਬਾਅਦ ਕੱਢ ਲਓ।
3. ਹੁਣ ਇਹ ਖਾਣ ਦੇ ਲਈ ਤਿਆਰ ਹੈ। ਇਸ ਨੂੰ ਸਰਵ ਕਰੋ।
ਟੈਕਸਟਾਈਲ ਇੰਡੀਆ 2017 : ਫੈਬਰਿਕ ਤੋਂ ਲੈ ਕੇ ਇੰਬ੍ਰਾਇਡਰੀ ਵਰਕ 'ਚ ਨਜ਼ਰ ਆਇਆ ਇੰਡੀਅਨ ਹੈਂਡਲੂਮ ਦਾ ਜਾਦੂ
NEXT STORY