ਨਵੀਂ ਦਿੱਲੀ— ਬਰਸਾਤ ਦੇ ਮੌਸਮ 'ਚ ਕੁਝ ਸਪਾਇਸੀ ਅਤੇ ਚਟਪਟਾ ਖਾਣ ਦਾ ਮਨ ਕਰਦਾ ਹੈ ਅਜਿਹੇ 'ਚ ਲੋਕ ਬਾਹਰ ਦੀਆਂ ਕੁਝ ਚੀਜ਼ਾਂ ਜਿਵੇਂ ਸਮੋਸੇ, ਬਰਗਰ, ਪਿੱਜਾ, ਪਨੀਕ ਟਿੱਕਾ ਵਰਗੀਆਂ ਚੀਜ਼ਾਂ ਖਰੀਦ ਕੇ ਲੈ ਆਉਂਦੇ ਹਨ ਜਿਸ 'ਤੇ ਕਾਫੀ ਪੈਸੇ ਖਰਚ ਹੁੰਦੇ ਹਨ ਅਤੇ ਭੁੱਖ ਵੀ ਨਹੀਂ ਲਗਦੀ। ਅਜਿਹੇ 'ਚ ਘਰ 'ਚ ਹੀ ਕੁਝ ਸਪਾਇਸੀ ਅਤੇ ਹੈਵੀ ਡਿਸ਼ ਬਣਾਕੇ ਖਾਦੀ ਜਾਵੇ ਇਸ ਨਾਲ ਪੇਟ ਭਰ ਕੇ ਖਾਦਾ ਵੀ ਜਾਵੇਗਾ ਅਤੇ ਪੈਸੇ ਵੀ ਖਰਚ ਨਹੀਂ ਹੋਣਗੇ। ਤੁਸੀਂ ਬਾਜ਼ਾਰ 'ਚ ਬਣੇ ਪਨੀਕ ਟਿੱਕੇ ਤਾਂ ਬਹੁਤ ਖਾਦੇ ਹੋਣਗੇ ਪਰ ਇਸ ਵਾਰ ਖੁਦ ਘਰ 'ਚ ਹੀ ਪਨੀਰ ਟਿੱਕਾ ਬਣਾਓ ਅਤੇ ਸਾਰਿਆਂ ਨੂੰ ਖਵਾਓ।
ਸਮੱਗਰੀ
- 250 ਗ੍ਰਾਮ ਪਨੀਰ
- 2 ਵੱਡੇ ਚਮਚ ਟਮੈਟੋ ਸਾਓਸ
- 2 ਛੋਟੇ ਚਮਚ ਅਦਰਕ-ਲਸਣ ਦੀ ਪੇਸਟ
- 1/2 ਛੋਟਾ ਚਮਚ ਲਾਲ ਮਿਰਚ ਪਾਊਡਰ
- 1/4 ਚਮਚ ਔਰਿਗੈਨੋ
- ਨਮਕ ਸੁਆਦ ਮੁਤਾਬਕ
- ਤੇਲ ਤਲਣ ਦੇ ਲਈ
ਬਣਾਉਣ ਦੀ ਵਿਧੀ
1. ਸਭ ਤੋਂ ਪਹਿਲਾਂ ਪਨੀਰ ਨੂੰ ਮੋਟੇ ਅਤੇ ਚਕੋਰ ਟੁੱਕੜਿਆਂ 'ਚ ਕੱਟ ਲਓ। ਫਿਰ ਇਕ ਨੋਨਸਟਿਕ ਪੈਨ 'ਚ ਤੇਲ ਗਰਮ ਕਰੋ।
2. ਇਸ 'ਚ ਅਦਰਕ-ਲਸਣ ਦੀ ਪੇਸਟ ਪਾ ਕੇ ਭੁਣੇ। ਹੁਣ ਉਸ 'ਚ ਟਮੌਟੋ ਸਾਓਸ,ਲਾਲ ਮਿਰਚ ਪਾਊਡਰ, ਨਮਕ ਅਤੇ ਪਨੀਰ ਦੇ ਟੁੱਕੜੇ ਪਾ ਦਿਓ। ਹੁਣ ਚੰਗੀ ਤਰ੍ਹਾਂ ਪਨੀਰ ਦੇ ਟੁੱਕੜੇ ਸਿੰਕ 'ਚ ਬ੍ਰਾਊਨ ਕਰੋ।
3. ਬਾਅਦ 'ਚ ਐਰਿਗੈਨੋ ਛਿੜਕੋ।
4. ਪਨੀਰ ਟਿੱਕਾ ਤਿਆਰ ਹੈ ਗਰਮ-ਗਰਮ ਸਰਵ ਕਰੋ।
ਚੀਕੂ ਖਾਣ ਨਾਲ ਸਰੀਰ ਨੂੰ ਹੁੰਦੇ ਹਨ ਕਈ ਚਮਤਕਾਰੀ ਫਾਇਦੇ
NEXT STORY