ਨਵੀਂ ਦਿੱਲੀ— ਤੁਸੀਂ ਕਾਫੀ ਤਰ੍ਹਾਂ ਦੇ ਕੇਕ ਬਣਾ ਕੇ ਖਾਧੇ ਹੋਣਗੇ ਅੱਜ ਅਸੀਂ ਤੁਹਾਨੂੰ ਮਾਵਾ ਕੇਕ ਬਣਾਉਣ ਦੀ ਵਿਧੀ ਬਾਰੇ ਦੱਸਣ ਜਾ ਰਹੇ ਹਾਂ ਆਓ ਜਾਣਦੇ ਹਾਂ ਇਸ ਨੂੰ ਬਣਾਉਣ ਦੀ ਵਿਧੀ ਬਾਰੇ...
ਸਮੱਗਰੀ
- 100 ਗ੍ਰਾਮ ਕਡੈਂਸਟ ਮਿਲਕ - 80 ਗ੍ਰਾਮ ਮੱਖਣ
- 50 ਮਿਲੀਲੀਟਰ ਦੁੱਧ
- 80 ਗ੍ਰਾਮ ਮੈਦਾ
- 1/2 ਚੱਮਚ ਬੇਕਿੰਗ ਪਾਊਡਰ
- 1/4 ਚੱਮਚ ਬੇਕਿੰਗ ਸੋਡਾ
- 170 ਗ੍ਰਾਮ ਮੈਦਾ
- 1/4 ਚੱਮਚ ਇਲਾਇਚੀ ਪਾਊਡਰ
- 110 ਮਿਲੀਲੀਟਰ ਦੁੱਧ
- 1 ਚੱਮਚ ਖੰਡ
- 1/4 ਕੇਸਰ
ਬਣਾਉਣ ਦੀ ਵਿਧੀ
ਸਭ ਤੋਂ ਪਹਿਲਾਂ ਇਕ ਬਾਊਲ ਲਓ ਅਤੇ ਉਸ ਵਿਚ ਕਡੈਂਸਡ ਮਿਲਕ ਪਾਓ ਨਾਲ ਹੀ ਮੱਖਣ ਅਤੇ ਦੁੱਧ ਪਾ ਕੇ ਚੰਗੀ ਤਰ੍ਹਾਂ ਨਾਲ ਫੈਂਟ ਲਓ।
ਫਿਰ ਇਸ ਵਿਚ ਮੈਦਾ, ਬੇਕਿੰਗ ਪਾਊਡਰ, ਬੇਕਿੰਗ ਸੋਡਾ, ਮਾਵਾ ਅਤੇ ਇਲਾਇਚੀ ਪਾਊਡਰ ਪਾਓ। ਇਨ੍ਹਾਂ ਸਾਰੀਆਂ ਚੀਜ਼ਾਂ ਨੂੰ ਚੰਗੀ ਤਰ੍ਹਾਂ ਨਾਲ ਮਿਕਸ ਕਰ ਲਓ।
ਫਿਰ ਇਸ ਨੂੰ ਬੇਕਿੰਗ ਵਾਲੇ ਭਾਂਡੇ ਵਿਚ ਪਾ ਕੇ 350 ਫਾਰਨਹਾਈਟ/180 ਡਿਗਰੀ ਸੈਲਸਿਅਸ ਤਾਪਮਾਨ 'ਤੇ 25 ਮਿੰਟ ਲਈ ਬੇਕ ਕਰੋ।
ਫਿਰ ਇਕ ਪੈਨ ਲਓ ਅਤੇ ਉਸ ਵਿਚ ਦੁੱਧ ਅਤੇ ਖੰਡ ਪਾਓ ਤੇ ਗੈਸ 'ਤੇ ਗਰਮ ਕਰੋ।
ਫਿਰ ਇਕ ਕੋਲੀ ਵਿਚ 2 ਚੱਮਚ ਦੁੱਧ ਲਓ ਅਤੇ ਉਸ ਵਿਚ ਕੇਸਰ ਪਾ ਕੇ ਇਸ ਨੂੰ ਮਿਕਸ ਕਰ ਕੇ ਗਰਮ ਹੋ ਰਹੇ ਦੁੱਧ ਵਿਚ ਮਿਕਸ ਕਰ ਲਓ।
ਫਿਰ ਕੇਕ ਨੂੰ ਬਾਹਰ ਕੱਢ ਅਤੇ ਉਸ ਵਿਚ ਤੀਲੇ ਦੀ ਮਦਦ ਨਾਲ ਛੋਟੇ-ਛੋਟੇ ਛੇਕ ਕਰ ਲਓ।
ਇਸ ਗਰਮ ਕੀਤੇ ਹੋਏ ਦੁੱਧ ਨੂੰ ਉਸ ਕੇਕ 'ਤੇ ਪਾ ਦਿਓ।
ਮਾਵਾ ਕੇਕ ਤਿਆਰ ਹੈ ਇਸ ਨੂੰ ਸਰਵ ਕਰੋ।
ਜਲਦੀ ਭਾਰ ਘੱਟ ਕਰਨ ਲਈ ਅਪਣਾਓ ਇਹ ਤਰੀਕੇ
NEXT STORY