ਨਵੀਂ ਦਿੱਲੀ— ਘਰ ਵਿਚ ਕੋਈ ਮਹਿਮਾਨ ਆ ਜਾਵੇ ਤਾਂ ਲੋਕ ਖਾਣੇ ਵਿਚ ਪਨੀਰ ਦੀ ਸਬਜ਼ੀ ਬਣਾਉਂਦੇ ਹਨ। ਸ਼ਾਹੀ ਪਨੀਰ , ਕੜਾਹੀ ਪਨੀਰ, ਮਟਰ ਪਨੀਰ ਅਤੇ ਮਟਰ ਖਾ ਕੇ ਬੋਰ ਹੋ ਗਏ ਹੋ ਤਾਂ ਇਸ ਵਾਰ ਤੰਦੂਰੀ ਅਚਾਰੀ ਪਨੀਰ ਟ੍ਰਾਈ ਕਰੋ। ਅੱਜ ਅਸੀਂ ਤੁਹਾਨੂੰ ਇਸ ਦੀ ਰੈਸਿਪੀ ਦੱਸਣ ਜਾ ਰਹੇ ਹਾਂ ਆਓ ਜਾਣਦੇ ਹਾਂ ਇਸ ਨੂੰ ਬਣਾਉਣ ਦੀ ਵਿਧੀ ਬਾਰੇ
ਸਮੱਗਰੀ
-1 ਚਮੱਚ ਧਨੀਆ ਦੇ ਬੀਜ
- 1/4 ਚਮੱਚ ਮੇਥੀ ਬੀਜ
- 1/2 ਚਮੱਚ ਕਲੌਂਜੀ ਦੇ ਬੀਜ
- 100 ਗ੍ਰਾਮ ਦਹੀਂ
- 2 ਚਮੱਚ ਅੰਬ ਦੇ ਆਚਾਰ ਦਾ ਮਸਾਲਾ
- 1/4 ਚਮੱਚ ਹਲਦੀ
- 1/2 ਚਮੱਚ ਸਰੋਂ ਦਾ ਪਾਊਡਰ
- 1ਚਮੱਚ ਲਾਲ ਮਿਰਚ
- 1 ਚਮੱਚ ਅਦਰਕ ਪੇਸਟ
- 1/ 2 ਚਮੱਚ ਲਸਣ ਦੀ ਪੇਸਟ
- 1/ 2 ਚਮੱਚ ਗਰਮ ਮਸਾਲਾ
- 1 ਚਮੱਚ ਨਮਕ
- 500 ਗ੍ਰਾਮ ਪਨੀਰ
- ਬਟਰ
- ਚਾਟ ਮਸਾਲਾ
- ਹਰੀ ਚਟਨੀ
ਬਣਾਉਣ ਦੀ ਵਿਧੀ
1. ਇਕ ਪੈਨ ਵਿਚ ਧਨੀਆ ਦੇ ਬੀਜ, ਮੇਥੀ ਬੀਜ ਅਤੇ ਕਲੌਂਜੀ ਬੀਜ ਪਾ ਕੇ ਹਲਕਾ ਬ੍ਰਾਊਨ ਹੋਣ ਤੱਕ ਭੁੰਨ ਲਓ।
2. ਫਿਰ ਇਨ੍ਹਾਂ ਫ੍ਰਾਈ ਕੀਤੇ ਹੋਏ ਬੀਜ ਨੂੰ ਪੀਸ ਲਓ ਇਕ ਬਾਊਲ ਵਿਚ ਪਨੀਰ ਨੂੰ ਛੱਡ ਕੇ ਸਾਰੀ ਸਮੱਗਰੀ ਪਾ ਕੇ ਮਿਕਸ ਕਰ ਲਓ।
3. ਇਸ ਤੋਂ ਬਾਅਦ ਪਨੀਰ ਦੇ ਟੁਕੜੇ ਨੂੰ ਪਾ ਕੇ ਚੰਗੀ ਤਰ੍ਹਾਂ ਨਾਲ ਡਿਪ ਕਰੋ ਅਤੇ 30 ਮਿੰਟ ਲਈ ਫਰਿੱਜ ਵਿਚ ਰੱਖ ਦਿਓ।
4. ਬੇਕਿੰਗ ਟ੍ਰੇ ਨੂੰ ਬਟਰ ਦੇ ਨਾਲ ਗ੍ਰੀਸ ਕਰ ਲਓ। ਫਿਰ ਪਨੀਰ ਦੇ ਟੁੱਕੜਿਆਂ ਨੂੰ ਸੀਖ ਵਿਚ ਪਾ ਕੇ ਟ੍ਰੇ ਵਿਚ ਰੱਖ ਦਿਓ।
5. ਓਵਨ ਵਿਚ 350 ਤੋਂ 180 ਡਿਗਰੀ ਤਾਪਮਾਨ 'ਤੇ ਇਸ ਨੂੰ ਬੇਕ ਕਰੋ। ਬਾਅਦ ਵਿਚ ਪਨੀਰ ਨੂੰ ਸੀਖ ਤੋਂ ਕੱਢ ਲਓ। ਫਿਰ
6. ਫਿਰ ਇਸ 'ਤੇ ਚਾਟ ਮਸਾਲਾ ਅਤੇ ਗ੍ਰੀਨ ਚਟਨੀ ਪਾ ਕੇ ਸਰਵ ਕਰੋ।
ਪੇਰੇਂਟਸ ਵੀ ਬੱਚਿਆਂ ਤੋਂ ਲੈ ਸਕਦੇ ਹਨ ਜ਼ਿੰਦਗੀ ਦੇ ਇਹ ਬੇਸ਼ਕੀਮਤੀ ਸਬਕ
NEXT STORY