ਨਵੀਂ ਦਿੱਲੀ— ਜੇ ਤੁਸੀਂ ਵੀ ਸ਼ਾਮ ਦੀ ਚਾਹ ਦੇ ਨਾਲ ਕੁਝ ਨਮਕੀਨ ਬਣਾਉਣ ਦੀ ਸੋਚ ਰਹੇ ਹੋ ਤਾਂ ਤੁਸੀਂ ਘਰ 'ਚ ਆਸਾਨੀ ਨਾਲ ਪਾਪੜੀ ਬਣਾ ਸਕਦੇ ਹੋ। ਗਰਮਾ-ਗਰਮ ਪਾਪੜੀ ਦੇ ਨਾਲ ਸ਼ਾਮ ਦੀ ਚਾਹ ਦਾ ਮਜਾ ਹੋ ਜਾਵੇਗਾ। ਤਾਂ ਆਓ ਜਾਣਦੇ ਹਾਂ ਘਰ 'ਤੇ ਆਸਾਨੀ ਨਾਲ ਕ੍ਰੰਚੀ ਅਤੇ ਨਮਕੀਨ ਪਾਪੜੀ ਬਣਾਉਣ ਦੀ ਰੈਸਿਪੀ ਬਾਰੇ...
ਸਮੱਗਰੀ
- ਮੈਦਾ 250 ਗ੍ਰਾਮ
- ਘਿਉ 60 ਗ੍ਰਾਮ
- ਨਮਕ 1/2 ਛੋਟਾ ਚੱਮਚ
- ਅਜਵਾਈਨ 1/2 ਛੋਟਾ ਚੱਮਚ
- ਪਾਣੀ 80 ਮਿਲੀਲੀਟਰ
- ਤੇਲ ਤਲਣ ਲਈ
ਬਣਾਉਣ ਦੀ ਵਿਧੀ
1. ਇਕ ਬਾਊਲ 'ਚ 50 ਗ੍ਰਾਮ ਮੈਦਾ, 60 ਗ੍ਰਾਮ ਘਿਉ, 1/2 ਛੋਟਾ ਚੱਮਚ ਨਮਕ ਅਤੇ 1/2 ਚੱਮਚ ਅਜਵਾਈਨ ਪਾ ਕੇ ਮਿਕਸ ਕਰੋ।
2. ਇਨ੍ਹਾਂ ਨੂੰ 80 ਮਿਲੀਲੀਟਰ ਪਾਣੀ ਪਾ ਕੇ ਇਸ ਨੂੰ ਸਖਤ ਆਟੇ ਦੀ ਤਰ੍ਹਾਂ ਗੁੰਨ ਲਓ।
3. ਇਸ ਨੂੰ 30 ਮਿੰਟ ਲਈ ਮੈਰੀਨੇਟ ਹੋਣ ਲਈ ਰੱਖ ਦਿਓ।
4. ਫਿਰ ਇਸ ਨੂੰ ਬਰਾਬਰ ਹਿੱਸਿਆ 'ਚ ਵੰਡ ਕੇ ਗੋਲੇ ਬਣਾ ਲਓ।
5. ਇਸ ਨੂੰ ਰੋਟੀ ਦੀ ਤਰ੍ਹਾਂ ਵੇਲ ਲਓ।
6. ਇਸ ਤੋਂ ਬਾਅਦ ਇਸ ਨੂੰ ਤਿਰਸ਼ਾ ਮੋੜ ਲਓ ਅਤੇ ਸਾਈਡਾਂ ਤੋਂ ਥੋੜ੍ਹੀ ਜਿਹੀ ਜਗ੍ਹਾ ਛੱਡ ਦਿਓ।
7. ਇਕ ਪੈਨ 'ਚ ਤੇਲ ਗਰਮ ਕਰਕੇ ਉਸ ਨੂੰ ਗੋਲਡਨ ਬ੍ਰਾਊਨ ਹੋਣ ਤਕ ਫ੍ਰਾਈ ਕਰੋ। ਇਸ ਤੋਂ ਬਾਅਦ ਇਸ ਨੂੰ ਪੇਪਰ 'ਤੇ ਕੱਢ ਲਓ।
8. ਤੁਹਾਡੀ ਪਾਪੜੀ ਤਿਆਰ ਹੈ ਇਸ ਨੂੰ ਗਰਮਾ-ਗਰਮ ਚਾਹ ਦੇ ਨਾਲ ਸਰਵ ਕਰੋ।
ਇੱਕ ਅਜਿਹਾ ਦੇਸ਼ ਜਿੱਥੇ ਮਾਂ ਅਤੇ ਧੀ ਦਾ ਹੁੰਦਾ ਹੈ ਇੱਕ ਹੀ ਪਤੀ !
NEXT STORY