ਜਲੰਧਰ— ਮਿੱਠਾ ਖਾਣਾ ਹਰ ਕਿਸੇ ਨੂੰ ਚੰਗਾ ਲੱਗਦਾ ਹੈ। ਜੇਕਰ ਕੋਈ ਵੀ ਡਿਸ਼ ਚਾਕਲੇਟ ਦੇ ਨਾਲ ਹੋਵੇ ਤਾਂ ਉਸਦਾ ਸੁਆਦ ਦੁੱਗੁਣਾ ਹੋ ਜਾਂਦਾ ਹੈ। ਅੱਜ ਅਸੀਂ 'ਚੌਕਲੇਟ ਪੀਨੱਟ ਬਟਰ ਕੂਕੀਜ਼' ਦੀ ਰੈਸਪੀ ਤੁਹਾਨੂੰ ਦੱਸਾਂਗੇ। ਇਹ ਬੱਚਿਆਂ ਅਤੇ ਵੱਡਿਆ ਦੋਵਾਂ ਨੂੰ ਹੀ ਕਾਫ਼ੀ ਪਸੰਦ ਆਉਂਦੀ ਹੈ।
ਸਮੱਗਰੀ—
- 1 ਪੈਕੇਟ ਪੀਨਟ ਬਟਰ
- 1 ਪੈਕੇਟ ਕੂਕੀਜ਼ ਮਿਕਸ
- 3 ਵੱਡੇ ਚਮਚ ਸਬਜ਼ੀਆਂ ਦਾ ਤੇਲ
- 1 ਵੱਡਾ ਚਮਚ ਪਾਣੀ
- 1 ਅੰਡਾਂ
- 2 ਵੱਡੇ ਚਮਚ ਖੰਡ
- 4 ਚੌਕਲੇਟ ਮਿਕਸ ਕੈਂਡੀ
ਵਿਧੀ—
1. ਇਕ ਬਰਤਨ ਵਿਚ ਕੂਕੀ ਮਿਕਸ, ਸਬਜ਼ੀਆਂ ਦਾ ਤੇਲ, ਪਾਣੀ ਅਤੇ ਅੰਡਾਂ ਫੈਂਟ ਕੇ ਆਟਾ ਗੁੰਨ ਲਵੋ।
2. ਇਸਦੇ ਛੋਟੇ-ਛੋਟੇ ਗੋਲੇ ਬਣਾ ਲਵੋ।
3. ਮਾਈਕ੍ਰੋਵੇਵ ਜਾਂ ਓਵਨ ਨੂੰ 190 ਡਿੱਗਰੀ ਸੇਂਟੀਗ੍ਰੇਡ ਤੇ ਗਰਮ ਕਰ ਲਵੋ।
4. ਹੁਣ ਇਕ ਪਲੇਟ ਵਿਚ ਖੰਡ ਫ਼ੈਲਾ ਲਓ ਅਤੇ ਇਸ 'ਚ ਗੋਲ ਰੋਲ ਕਰ ਕੇ ਕੂਕੀਜ਼ ਸ਼ੀਟ ਤੇ ਰੱਖੋ।
5. ਇਨ੍ਹਾਂ ਗੋਲਿਆਂ ਨੂੰ 8 ਤੋਂ 10 ਮਿੰਟਾਂ ਲਈ ਬੇਕ ਕਰ ਲਓ। ਇਨ੍ਹੇ ਸਮੇਂ 'ਚ ਇਹ ਗੋਲਡਨ ਬਰਾਉਣ ਹੋ ਜਾਣਗੇ।
6. ਤੁਸੀਂ ਦੇਖੋਗੇ ਕਿ ਕੂਕੀਜ਼ ਫੁੱਲ ਕੇ ਦੁੱਗਣੇ ਆਕਾਰ ਦੇ ਹੋ ਜਾਣਗੇ।
7. ਕੂਕੀਜ਼ ਸ਼ੀਟ ਨੂੰ ਓਵਨ ਵਿਚੋਂ ਕੱਢ ਲਵੋ ਅਤੇ ਤੁਰੰਤ ਹੀ ਇਸ 'ਚ ਚੌਕਲੇਟ ਮਿਲਕ ਕੈਂਡੀ ਨੂੰ ਰੱਖ ਦਿਓ। ਇਸ ਨਾਲ ਕੈਂਡੀ, ਕੂਕੀਜ਼ ਦੇ ਅੰਦਰ ਤੱਕ ਚਲੀ ਜਾਏਗੀ ਅਤੇ ਆਪਣਾ ਆਕਾਰ ਲੈ ਲਵੇਗੀ।
8. ਇਕ ਪਲੇਟ ਵਿਚ ਕੂਕੀਜ਼ ਨੂੰ ਕੱਢ ਕੇ ਠੰਡਾ ਹੋਣ ਦਿਓ।
9. ਹੁਣ ਤੁਹਾਡੇ 'ਚੌਕਲੇਟ ਪੀਨਟ ਮੱਖਣ ਕੂਕੀਜ਼' ਤਿਆਰ ਹਨ।
10. ਤੁਸੀ ਇਨ੍ਹਾਂ ਨੂੰ ਹਵਾ ਬੰਦ ਡੱਬੇ 'ਚ ਇਕ ਹਫ਼ਤੇ ਤੱਕ ਰੱਖ ਸਕਦੇ ਹੋ। ਬੱਚੇ ਇਸ ਨੂੰ ਖਾ ਕੇ ਬਹੁਤ ਹੀ ਖੁਸ਼ ਹੋਣਗੇ।
'ਇਨਕਮ' ਦੇ ਮਾਮਲੇ 'ਚ ਪੁਰਸ਼ਾਂ ਤੋਂ ਘੱਟ ਨਹੀਂ ਹਨ ਔਰਤਾਂ!
NEXT STORY