ਨਵੀਂ ਦਿੱਲੀ— ਫਲ ਖਾਣਾ ਬੱਚਿਆਂ ਦੇ ਲਈ ਬਹੁਤ ਹੀ ਫਾਇਦੇਮੰਦ ਹੁੰਦਾ ਹੈ ਪਰ ਜ਼ਿਆਦਾਤਰ ਬੱਚੇ ਫਲ ਖਾਣ 'ਚ ਆਨਾਕਾਨੀ ਕਰਦੇ ਹਨ ਅਜਿਹੇ 'ਚ ਉਨ੍ਹਾਂ ਨੂੰ ਕੁਝ ਵੱਖਰਾ ਬਣਾ ਕੇ ਦਿਓ ਜਿਵੇਂ ਰਸਬੇਰੀ ਪਾਪਸਕਿਲਸ। ਇਹ ਖਾਣ 'ਚ ਬਹੁਤ ਸੁਆਦ ਹੁੰਦੀ ਹੈ ਅਤੇ ਬੱਚਿਆਂ ਦੀ ਸਿਹਤ 'ਤੇ ਵੀ ਕੋਈ ਨੁਕਸਾਨ ਨਹੀਂ ਕਰਦੀ। ਆਓ ਜਾਣਦੇ ਹਾਂ ਘਰ 'ਚ ਕਿਵੇਂ ਪਾਪਸਿਕਲਸ ਬਣਾ ਸਕਦੇ ਹਾਂ।
ਸਮੱੱਗਰੀ
- 2 ਕੱਪ ਵੇਨੀਲਾ ਦਹੀਂ
- 1 ਕੱਪ ਫ੍ਰੈਸ਼ ਰਸਬੇਰੀ
- 1-2 ਚਮਚ ਸ਼ਹਿਦ
- ਪਾਪਸਿਕਲਸ ਮੋਲਡ
1. ਪਹਿਲਾਂ ਦਹੀਂ, ਸ਼ਹਿਦ ਅਤੇ ਰਸਬੇਰੀ ਨੂੰ ਬਲੈਂਡਰ 'ਚ ਇਕੱਠਾ ਪਾ ਕੇ ਬਲੈਂਡ ਕਰੋ।
2. ਫਿਰ ਇਸ ਮਿਸ਼ਰਣ ਨੂੰ ਪਾਪਸਿਕਲ ਮੋਲਡ 'ਚ ਪਾਓ।
3. ਇਸ ਨੂੰ 4 ਘੰਟੇ ਦੇ ਲਈ ਫ੍ਰੀਜ ਕਰ ਲਓ ਅਤੇ ਜੰਮ ਜਾਣ 'ਤੇ ਇਸ ਦਾ ਮਜ਼ਾ ਲਓ।
ਜੇ ਤੁਸੀਂ ਵੀ ਭਾਰ ਘੱਟ ਕਰਨਾ ਚਾਹੁੰਦੇ ਹੋ ਤਾਂ ਕਰੋ ਬਰਫ ਦੀ ਵਰਤੋ
NEXT STORY