ਮੁੰਬਈ— ਚੰਗੇ ਤਰੀਕੇ ਨਾਲ ਅਤੇ ਵਧੀਆਂ ਥਾਂ 'ਤੇ ਜਿੰਦਗੀ ਬਿਤਾਉਣ ਦਾ ਸੁਪਨਾ ਹਰ ਕਿਸੇ ਦਾ ਹੁੰਦਾ ਹੈ। ਇਸਦੇ ਲਈ ਲੋਕ ਵਧੀਆਂ ਤੋਂ ਵਧੀਆਂ ਸ਼ਹਿਰ ਜਾਂ ਇਲਾਕੇ 'ਚ ਰਹਿਣਾ ਪਸੰਦ ਕਰਦੇ ਹਨ। ਅੱਜ ਅਸੀਂ ਜਿਸ ਜੋੜੇ ਦੀ ਗੱਲ ਕਰ ਰਹੇ ਹਾਂ ਉਹ 22 ਸਾਲ ਤੋਂ ਕਿਸੇ ਖੂਬਸੂਰਤ ਘਰ 'ਚ ਨਹੀਂ ਬਲਕਿ ਗਟਰ 'ਚ ਰਹਿ ਰਿਹਾ ਹੈ। ਗਟਰ 'ਚ ਰਹਿ ਰਹੇ ਇਸ ਬਜ਼ੁਰਗ ਜੋੜੇ ਦੀ ਇਸਦੇ ਪਿੱਛੇ ਵੀ ਇੱਕ ਕਹਾਣੀ ਹੈ।
ਕੋਲੰਬੀਆ ਦੀ ਰਾਜਧਾਨੀ ਮੇਡਲਿਨ ਦੇ ਰਹਿਣ ਵਾਲੇ ਮਾਰੀਆ ਗਾਰਸੀਆ ਆਪਣੇ ਪਤੀ ਮਿਗੁਏਲ ਰੇਸਟਰੇਪੋ ਨੂੰ ਸੜਕ ਤੇ ਹੀ ਪਹਿਲੀ ਵਾਰ ਮਿਲੀ ਸੀ । ਇਸ ਮੁਲਾਕਾਤ ਹੋਣ ਤੇ ਦੋਨੋ ਹੀ ਡਰੱਗਜ਼ 'ਚ ਮਿਲੇ ਸੀ। ਦੋਨੋ ਇਸ ਆਦਤ ਤੋਂ ਇੰਨੇ ਪਰੇਸ਼ਾਨ ਸੀ ਕਿ ਦੋਨੋ ਹੀ ਮਰਨੇ ਦੇ ਬਾਰੇ 'ਚ ਸੋਚ ਰਹੇ ਸਨ। ਜਦੋਂ ਦੋਨੋ ਇੱਕ ਦੂਸਰੇ ਦੇ ਨਾਲ ਮਿਲੇ ਤਾਂ ਇੰਨ੍ਹਾਂ ਦੀ ਜਿੰਦਗੀ 'ਚ ਇੱਕ ਨਵੀਂ ਉਮੀਦ ਜਾਗ ਗਈ। ਜਿਉਣ ਦੀ ਇਸ ਉਮੀਦ ਨੇ ਦੋਹਾਂ ਨੂੰ ਇੱਕਠੇ ਰਹਿਣ 'ਤੇ ਮਜ਼ਬੂਰ ਕਰ ਦਿੱਤਾ। ਇਸੇ ਦੇ ਨਾਲ ਦੋਹਾਂ ਨੇ ਨਸ਼ੇ ਦੀ ਆਦਤ ਨੂੰ ਵੀ ਛੱਡ ਦਿੱਤਾ।
ਜਿਉਣ ਦੀ ਨਵੀਂ ਰਾਹ ਦੇ ਨਾਲ ਦੋਹਾਂ ਨੂੰ ਰਹਿਣ ਲਈ ਛੱਤ ਨਹੀਂ ਮਿਲੀ। ਇਸ ਕਾਰਨ ਉਨ੍ਹਾਂ ਨੇ ਖਾਲੀ ਪਏ ਗਟਰ ਨੂੰ ਹੀ ਆਪਣਾ ਘਰ ਬਣਾ ਲਿਆ। ਇਸ ਥਾਂ ਤੇ ਰਹਿੰਦੇ ਹੋਏ ਇਨ੍ਹਾਂ ਨੇ ਆਪਣੀ ਜਿੰਦਗੀ ਗੁਜਾਰ ਲਈ। ਇਸ ਘਰ 'ਚ ਹੀ ਉਨ੍ਹਾਂ ਨੇ ਸਾਰੀਆਂ ਸੁੱਖ ਸੁਵਿਧਾਵਾਂ ਨੂੰ ਵਸਾ ਲਿਆ। ਪਿਛਲੇ 22 ਸਾਲਾਂ ਤੋਂ ਲਗਾਤਾਰ ਉਹ ਦੋਨੋ ਇਸੇ ਥਾਂ 'ਤੇ ਰਹਿ ਰਹੇ ਹਨ। ਸਾਦਗੀ ਅਤੇ ਦੁਨੀਆਂ ਦੀ ਭੀੜ-ਭਾੜ ਤੋਂ ਅਲੱਗ ਇਸ ਗਟਰ ਦੇ ਘਰ ਨੂੰ ਛੱਡਣ ਲਈ ਇਹ ਤਿਆਰ ਨਹੀਂ ਹਨ। ਇਹ ਜੋੜਾ ਇੱਕ-ਦੂਸਰੇ ਦੇ ਲਈ ਬਹੁਤ ਸਪੈਸ਼ਲ ਹਨ।क
ਰਾਇਲ ਲੁਕ 'ਚ ਨਜ਼ਰ ਆਈ ਕਰੀਨਾ
NEXT STORY