ਨਵੀਂ ਦਿੱਲੀ— ਤਿਉਹਾਰਾਂ ਦਾ ਸੀਜ਼ਨ ਸ਼ੁਰੂ ਹੋ ਗਿਆ ਹੈ, ਜਿਸਦੀ ਸ਼ੁਰੂਆਤ ਮਾਂ ਦੇ ਪਾਵਨ ਨਰਾਤਿਆਂ ਨਾਲ ਹੁੰਦੀ ਹੈ। ਇਸ ਵਾਰ ਨਰਾਤੇ ਵੀਰਵਾਰ 21 ਸਤੰਬਰ ਤੋਂ ਸ਼ੁਰੂ ਹੋ ਰਹੇ ਹਨ। 9 ਦਿਨ ਚੱਲਣ ਵਾਲੇ ਇਸ ਤਿਉਹਾਰ ਵਿਚ ਮਾਂ ਦੁਰਗਾ ਦੇ 9 ਰੂਪਾਂ (ਸ਼ੈਲਪੁੱਤਰੀ, ਬ੍ਰਹਮਾਚਾਰਿਣੀ, ਚੰਦਰਘੰਟਾ, ਕੂਸ਼ਮਾਂਡਾ, ਸਕੰਦਮਾਤਾ, ਕਾਤਯਾਯਨੀ, ਕਾਲਰਾਤਰੀ, ਮਹਾਗੌਰੀ (ਸਿੱਧੀਦਾਤਰੀ) ਦੀ ਪੂਜਾ ਕੀਤੀ ਜਾਂਦੀ ਹੈ, ਜਿਸਦਾ ਹਿੰਦੂ ਪ੍ਰੰਪਰਾ ਵਿਚ ਵਿਸ਼ੇਸ਼ ਮਹੱਤਵ ਹੈ। ਨਰਾਤਿਆਂ ਵਿਚ ਲੋਕ ਸ਼ੁੱਭ ਮਹੂਰਤ ਅਤੇ ਪੂਜਨ ਵਿਧੀ ਨਾਲ ਕਲਸ਼ ਸਥਾਪਨਾ ਕਰਦੇ ਹਨ। ਇਸ ਦੇ ਨਾਲ ਨਰਾਤਿਆਂ ਦੇ ਵਰਤ ਰੱਖੇ ਜਾਂਦੇ ਹਨ। ਜੋ ਲੋਕ ਨਰਾਤਿਆਂ ਦੇ ਸਾਰੇ ਵਰਤ ਨਹੀਂ ਰੱਖ ਸਕਦੇ ਉਹ ਪਹਿਲਾ ਅਤੇ ਆਖਰੀ ਜਾਂ ਆਖਰੀ ਦੋ ਵਰਤ ਰੱਖਦੇ ਹਨ। ਦੇਵੀ ਦੇ ਵਰਤਾਂ ਤੋਂ ਬਾਅਦ ਅਸ਼ਟਮੀ ਜਾਂ ਨੌਵੀਂ ਨੂੰ ਕੰਜਕਾਂ ਪੂਜੀਆਂ ਜਾਂਦੀਆਂ ਹਨ, ਜਿਸ ਵਿਚ 2 ਤੋਂ ਲੈ ਕੇ 10 ਸਾਲ ਦੀਆਂ ਬੱਚੀਆਂ ਨੂੰ ਦੇਵੀ ਮੰਨ ਕੇ ਹਲਵਾ-ਪੂੜੀ ਅਤੇ ਚਨੇ ਆਦਿ ਭੋਜਨ ਨਾਲ ਪ੍ਰਸੰਨ ਕੀਤਾ ਜਾਂਦਾ ਹੈ।
ਨਰਾਤਾ ਅਤੇ ਗਰਬਾ-ਡਾਂਡੀਆ ਦਾ ਕੁਨੈਕਸ਼ਨ
ਸ਼ੁੱਭ ਨਰਾਤਿਆਂ ਵਿਚ ਗਰਬਾ ਅਤੇ ਡਾਂਡੀਆ ਬਹੁਤ ਹੀ ਧੂਮਧਾਮ ਨਾਲ ਖੇਡਿਆ ਜਾਂਦਾ ਹੈ। ਉਂਝ ਗਰਬਾ ਅਤੇ ਡਾਂਡੀਆ ਗੁਜਰਾਤ ਦਾ ਪ੍ਰੰਪਰਿਕ ਨਾਚ ਹੈ ਪਰ ਹੌਲੀ-ਹੌਲੀ ਹੁਣ ਇਹ ਪੂਰੇ ਦੇਸ਼ ਵਿਚ ਬਹੁਤ ਹੀ ਉਤਸ਼ਾਹ ਅਤੇ ਉਮੰਗ ਨਾਲ ਖੇਡਿਆ ਜਾਂਦਾ ਹੈ। ਬਹੁਤ ਸਾਰੇ ਲੋਕ ਇਸ ਨਾਚ ਦਾ ਇੰਤਜ਼ਾਰ ਰੰਗ-ਬਿਰੰਗੇ ਕੱਪੜੇ ਪਹਿਨਣ ਅਤੇ ਇਸ ਨੂੰ ਖੇਡਣ ਲਈ ਕਰਦੇ ਹਨ। ਮੰਨਿਆ ਜਾਂਦਾ ਹੈ ਕਿ ਗਰਬਾ ਅਤੇ ਡਾਂਡੀਆ ਮਾਂ ਅਤੇ ਮਹਿਸ਼ਾਸੁਰ ਵਿਚਾਲੇ ਹੋਈ ਲੜਾਈ ਦਾ ਨਾਟਕੀ ਰੂਪ ਹੈ। ਇਹ ਨਾਚ ਮਾਂ ਦੁਰਗਾ ਨੂੰ ਕਾਫੀ ਪਿਆਰਾ ਹੈ, ਇਸ ਲਈ ਨਰਾਤਿਆਂ ਦੇ ਦਿਨਾਂ ਵਿਚ ਨਾਚ ਰਾਹੀਂ ਮਾਂ ਨੂੰ ਪ੍ਰਸੰਨ ਕੀਤਾ ਜਾਂਦਾ ਹੈ। ਗਰਬਾ ਦਾ ਆਯੋਜਨ ਮਾਂ ਦੀ ਪੂਜਾ ਤੋਂ ਪਹਿਲਾਂ ਕੀਤਾ ਜਾਂਦਾ ਹੈ ਅਤੇ ਡਾਂਡੀਆ ਦਾ ਆਯੋਜਨ ਮਾਂ ਦੀ ਆਰਤੀ-ਪੂਜਾ ਤੋਂ ਬਾਅਦ ਦੇਰ ਸ਼ਾਮ ਨੂੰ ਕੀਤਾ ਜਾਂਦਾ ਹੈ। ਕਲਸ਼ ਸਥਾਪਨਾ ਹੋਣ ਤੋਂ ਬਾਅਦ ਇਸ ਨਾਚ ਦੀ ਸ਼ੁਰੂਆਤ ਹੁੰਦੀ ਹੈ। ਕਲਸ਼ ਸਥਾਪਨਾ ਵਿਚ ਛੇਕਾਂ ਵਾਲੇ ਮਿੱਟੀ ਦੇ ਘੜੇ ਵਿਚ ਦੀਵਾ ਜਗਾਇਆ ਜਾਂਦਾ ਹੈ, ਜਿਸ ਨੂੰ ਦੀਪ ਗਰਭ ਕਹਿੰਦੇ ਹਨ ਅਤੇ ਇਹੀ ਦੀਪ ਗਰਭ ਗਰਬਾ ਕਹਾਉਂਦਾ ਹੈ। ਇੰਡੀਆ ਡਾਂਸ ਵਿਚ ਇਸਤੇਮਾਲ ਕੀਤੀਆਂ ਜਾਣ ਵਾਲੀਆਂ ਡਾਂਡੀਆ ਸਟਿਕ ਨੂੰ ਮਾਂ ਦੁਰਗਾ ਦੀ ਤਲਵਾਰ ਦੇ ਰੂਪ ਵਿਚ ਮੰਨਿਆ ਜਾਂਦਾ ਹੈ, ਇਸ ਲਈ ਇਸ ਨੂੰ ਡਾਂਸ ਫਾਰਮ ਨੂੰ 'he Sword dance' ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ।
ਤਿੰਨ ਤਾੜੀਆਂ ਦਾ ਮਹੱਤਵ
ਜਦੋਂ ਔਰਤਾਂ ਇਕੱਠ ਬਣਾ ਕੇ ਗਰਬਾ ਖੇਡਦੀਆਂ ਹਨ ਤਾਂ ਉਹ ਤਿੰਨ ਤਾੜੀਆਂ ਵਜਾਉਂਦੀਆਂ ਹਨ। ਇਸਦੇ ਪਿੱਛੇ ਦਾ ਮਹੱਤਵ ਬ੍ਰਹਮਾ, ਵਿਸ਼ਣੂ, ਮਹੇਸ਼ ਨਾਲ ਹੈ। ਇਸ ਤ੍ਰਿਮੂਰਤੀ ਦੇ ਆਲੇ-ਦੁਆਲੇ ਹੀ ਪੂਰਾ ਬ੍ਰਹਿਮੰਡ ਘੁੰਮਦਾ ਹੈ। ਤਾੜੀਆਂ ਦੇ ਮਾਧਿਅਮ ਨਾਲ ਇਨ੍ਹਾਂ ਤਿੰਨਾਂ ਦੇਵਾਂ ਦੀਆਂ ਕਲਾਵਾਂ ਨੂੰ ਇਕੱਠਾ ਕਰ ਕੇ ਸ਼ਕਤੀ ਦਾ ਗੁਣਗਾਨ ਕੀਤਾ ਜਾਂਦਾ ਹੈ।
ਟ੍ਰੈਡੀਸ਼ਨਲ ਗਰਬਾ ਡ੍ਰੈਸੇਜ਼
ਗਰਬਾ ਅਤੇ ਡਾਂਡੀਆ ਨਾਚ 'ਚ ਔਰਤਾਂ ਅਤੇ ਮਰਦ ਟ੍ਰੈਡੀਸ਼ਨਲ ਡ੍ਰੈੱਸ ਕੋਡ ਵਿਚ ਨਜ਼ਰ ਆਉਂਦੇ ਹਨ। ਔਰਤਾਂ ਹੈਵੀ ਲਹਿੰਗੇ ਅਤੇ ਸਾੜ੍ਹੀ, ਜਦੋਂ ਕਿ ਮਰਦ ਕਲਰਫੁਲ ਕੁੜਤੇ-ਪਜ਼ਾਮੇ 'ਚ। ਜੇ ਤੁਸੀਂ ਵੀ ਡਾਂਡੀਆ ਜਾਂ ਗਰਬਾ ਡਾਂਸ ਵਿਚ ਹਿੱਸਾ ਲੈ ਰਹੇ ਹੋ ਤਾਂ ਇਨ੍ਹਾਂ ਖੂਬਸੂਰਤ ਡ੍ਰੈਸੇਜ਼ ਨੂੰ ਟ੍ਰਾਈ ਕਰੋ।
1. ਡਬਲ ਘੇਰਾ ਜਾਂ ਮਲਟੀ ਲੇਅਰ ਲਹਿੰਗਾ
ਟ੍ਰੈਡੀਸ਼ਨਲ ਡ੍ਰੈੱਸ ਕੋਡ ਵਿਚ ਡਬਲ ਘੇਰੇ ਤੇ ਮਲਟੀ ਲੇਅਰ ਵਿਚ ਕਲਰਫੁਲ ਲਹਿੰਗਾ ਬਹੁਤ ਅਟ੍ਰੈਕਟਿਵ ਲੱਗਦਾ ਹੈ। ਗਰਬਾ ਨਾਈਟ ਵਿਚ ਤੁਸੀਂ ਇਸ ਨੂੰ ਪਹਿਨ ਕੇ ਕਿਸੇ ਦਾ ਦਿਲ ਚੋਰੀ ਕਰ ਲਉਗੇ। ਇਸਦੇ ਨਾਲ ਹੀ ਤੁਸੀਂ ਬਾਂਧਨੀ ਦੁਪੱਟਾ ਕੈਰੀ ਕਰ ਸਕਦੇ ਹੋ। ਇਸ 'ਤੇ ਤੁਸੀਂ ਡਾਰਕ ਕਲਰ ਲਹਿੰਗਾ ਹੀ ਟ੍ਰਾਈ ਕਰੋ ਤਾਂ ਚੰਗਾ ਹੈ। ਇਸ 'ਤੇ ਖੂਬਸੂਰਤ ਮਿਰਰ ਵਰਕ ਕੀਤਾ ਹੋਵੇ ਤਾਂ ਡ੍ਰੈੱਸ ਦੀ ਗ੍ਰੇਸ ਹੋਰ ਵੀ ਵੱਧ ਜਾਵੇਗੀ। ਕਾਠੀਆਵਾੜੀ ਲਹਿੰਗਾ-ਚੋਲੀ ਨਾਲ ਮਲਟੀਕਲਰ ਦੁਪੱਟਾ ਵੀ ਲੜਕੀਆਂ ਖੂਬ ਪਸੰਦ ਕਰਦੀਆਂ ਹਨ।
2. ਲਹਿੰਗਾ ਸਟਾਈਲ ਸਾੜ੍ਹੀ
ਤੁਸੀਂ ਸਾੜ੍ਹੀ ਨੂੰ ਵੀ ਲਹਿੰਗੇ ਸਟਾਈਲ ਵਿਚ ਕੈਰੀ ਕਰ ਕੇ ਡਿਫਰੈਂਟ ਲੁਕ ਦੇ ਸਕਦੇ ਹੋ। ਇਸਦੇ ਲਈ ਤੁਹਾਨੂੰ ਸਾੜ੍ਹੀ ਦਾ ਪੱਲੂ ਪਿੱਛੇ ਤੋਂ ਅੱਗੇ ਵਾਲੇ ਪਾਸੇ ਸੈੱਟ ਕਰਨਾ ਹੋਵੇਗਾ। ਜੇ ਸਾੜ੍ਹੀ ਦਾ ਪੱਲੂ ਅਤੇ ਬਾਰਡਰ ਹੈਵੀ ਐਂਬ੍ਰਾਇਡਰੀ ਵਾਲਾ ਹੋਵੇਗਾ ਤਾਂ ਡ੍ਰੈੱਸ ਜ਼ਿਆਦਾ ਅਟ੍ਰੈਕਟਿਵ ਲੱਗੇਗੀ। ਇਸਦੇ ਨਾਲ ਤੁਸੀਂ ਖੂਬਸੂਰਤ ਜਿਊਲਰੀ ਵੀਅਰ ਕਰਨਾ ਨਾ ਭੁੱਲੋ।
3. ਅੰਗਰਖਾ ਕੁੜਤਾ ਅਤੇ ਧੋਤੀ
ਜੇ ਤੁਸੀਂ ਸਾੜ੍ਹੀ ਜਾਂ ਲਹਿੰਗਾ ਵੀਅਰ ਨਹੀਂ ਕਰਨਾ ਚਾਹੁੰਦੇ ਤਾਂ ਰਾਜਸਥਾਨੀ ਸਟਾਈਲ ਅੰਗਰਖਾ ਕੁੜਤੇ ਨਾਲ ਧੋਤੀ-ਸਲਵਾਰ ਟ੍ਰਾਈ ਕਰ ਸਕਦੇ ਹੋ। ਉਥੇ ਹੀ ਲੜਕੇ ਵੀ ਕਲਰਫੁਲ ਅਤੇ ਮਿਰਰ ਵਰਕ ਵਾਲੇ ਅੰਗਰਖਾ ਕੁੜਤੇ ਨਾਲ ਧੋਤੀ ਅਤੇ ਪਜ਼ਾਮਾ ਟ੍ਰਾਈ ਕਰ ਸਕਦੇ ਹਨ।
4. ਬਾਂਧਨੀ
ਬਾਂਧਨੀ ਦਾ ਫੈਸ਼ਨ ਹਮੇਸ਼ਾ ਐਵਰਗ੍ਰੀਨ ਹੈ। ਬਾਂਧਨੀ ਪ੍ਰਿੰਟ ਵਿਚ ਹਰ ਰੰਗ ਤੇ ਡਿਜ਼ਾਈਨ ਵਿਚ ਆਕਰਸ਼ਕ ਲੱਗਦਾ ਹੈ। ਤੁਸੀਂ ਬਾਂਧਨੀ ਪ੍ਰਿੰਟ ਵਿਚ ਲਹਿੰਗਾ ਸਾੜ੍ਹੀ ਕੁਝ ਵੀ ਟ੍ਰਾਈ ਕਰ ਸਕਦੇ ਹੋ। ਜੇ ਲਹਿੰਗਾ ਪਲੇਨ ਹੈ ਤਾਂ ਦੁਪੱਟਾ ਬਾਂਧਨੀ ਪ੍ਰਿੰਟ ਟ੍ਰਾਈ ਕਰ ਲਓ।
5. ਕੱਛ ਵਰਕ ਐਂਬ੍ਰਾਇਡਰੀ
ਗਰਬੇ ਦੇ ਪ੍ਰੰਪਰਿਕ ਪਹਿਰਾਵਿਆਂ ਵਿਚ ਕੱਛ ਵਰਕ ਨੂੰ ਵੀ ਖੂਬ ਪਸੰਦ ਕੀਤਾ ਜਾਂਦਾ ਹੈ। ਤੁਸੀਂ ਇਸ ਵਰਕ ਵਾਲਾ ਲਹਿੰਗਾ-ਚੋਲੀ ਟ੍ਰਾਈ ਕਰ ਸਕਦੇ ਹੋ।
ਛਾਤੀ ਦੀ ਜਲਣ ਨੂੰ ਨਾ ਕਰੋ ਨਜ਼ਰਅੰਦਾਜ, ਹੋ ਸਕਦੀਆਂ ਹਨ ਇਹ ਗੰਭੀਰ ਬੀਮਾਰੀਆਂ
NEXT STORY