ਨਵੀਂ ਦਿੱਲੀ— ਤੁਸੀਂ ਬਾਜ਼ਾਰ ਦੀਆਂ ਬਣੀਆਂ ਵੜੀਆਂ ਤਾਂ ਬਹੁਤ ਖਾਧੀਆਂ ਹੋਣਗੀਆਂ ਪਰ ਘਰ ਦੀ ਬਣੀ ਵੜੀ ਦਾ ਸੁਆਦ ਹੀ ਵੱਖਰਾ ਹੁੰਦਾ ਹੈ। ਇਸ ਨੂੰ ਬਣਾਉਣ 'ਚ ਇਨ੍ਹਾਂ ਸਮਾਂ ਵੀ ਨਹੀਂ ਲੱਗਦਾ। ਇਸ ਲਈ ਅੱਜ ਅਸੀਂ ਤੁਹਾਨੂੰ ਮਸਾਲੇਦਾਰ ਕ੍ਰਿਸਪੀ ਅਜਮੋਦ ਵੜੀ ਬਣਾਉਣ ਦੀ ਰੈਸਿਪੀ ਬਾਰੇ ਦੱਸਣ ਜਾ ਰਹੇ ਹਾਂ ਆਓ ਜਾਣਦੇ ਹਾਂ ਇਸ ਨੂੰ ਬਣਾਉਣ ਦੀ ਵਿਧੀ ਬਾਰੇ...
ਸਮੱਗਰੀ
- ਅਜਮੋਦ ਦੇ ਪੱਤੇ 1 ਕੱਪ
- ਵੇਸਣ 1 ਕੱਪ
- ਅਦਰਕ-ਲਸਣ ਦੀ ਪੇਸਟ 1 ਚੱਮਚ
- ਲਾਲ ਮਿਰਚ ਪਾਊਡਰ 1 ਚੱਮਚ
- ਹਲਦੀ ਪਾਊਡਰ 1 ਚੱਮਚ
- ਹਰੀ ਮਿਰਚ 1
- ਧਨੀਆ ਪਾਊਡਰ 1 ਚੱਮਚ
- ਤਿਲ ਦੇ ਬੀਜ 1 ਚੱਮਚ
- ਗਰਮ ਮਸਾਲਾ ਪਾਊਡਰ 1 ਚੱਮਚ
- ਨਿੰਬੂ ਦਾ ਰਸ 2 ਚੱਮਚ
- ਨਮਕ ਸੁਆਦ ਮੁਤਾਬਕ
- ਤੇਲ ਤਲਣ ਲਈ
ਬਣਾਉਣ ਦੀ ਵਿਧੀ
1. ਸਭ ਤੋਂ ਪਹਿਲਾਂ ਬਾਉਲ 'ਚ ਵੇਸਣ, ਨਮਕ, ਧਨੀਆ ਪਾਊਡਰ, ਅਦਰਕ-ਲਸਣ ਦੀ ਪੇਸਟ, ਲਾਲ ਮਿਰਚ ਪਾਊਡਰ, ਹਲਦੀ ਪਾਊਡਰ, ਤਿਲ ਦੇ ਬੀਜ ਅਤੇ ਗਰਮ ਮਸਾਲਾ ਪਾਊਡਰ ਪਾ ਕੇ ਚੰਗੀ ਤਰ੍ਹਾਂ ਨਾਲ ਮਿਲਾਓ।
2. ਫਿਰ ਇਸ 'ਚ ਕੱਟੇ ਹੋਏ ਅਜਮੋਦ ਦੇ ਪੱਤੇ, ਕੱਟੀ ਹੋਈ ਹਰੀ ਮਿਰਚ ਅਤੇ ਨਿੰਬੂ ਦਾ ਰਸ ਮਿਕਸ ਕਰੋ।
3. ਫਿਰ ਇਸ 'ਚ ਜ਼ਰੂਰਤ ਮੁਤਾਬਕ ਪਾਣੀ ਪਾ ਕੇ ਨਰਮ ਆਟੇ ਦੀ ਤਰ੍ਹਾਂ ਗੁੰਨ ਲਓ।
4. ਫਿਰ ਇਸ ਨੂੰ ਗੋਲ ਕਰਕੇ ਸੀਲਿੰਗ ਵ੍ਰੈਪ ਨਾਲ ਲਪੇਟ ਕੇ ਬੰਨ ਲਓ ਅਤੇ 10-15 ਮਿੰਟ ਸਟੀਮ ਕਰਨ ਲਈ ਰੱਖ ਦਿਓ।
5. ਇਸ ਤੋਂ ਬਾਅਦ ਇਸ ਨੂੰ ਠੰਡਾ ਕਰਕੇ ਮੋਟੇ ਸਲਾਈਸ 'ਚ ਕੱਟ ਲਓ।
6. ਫਿਰ ਕੜ੍ਹਾਈ 'ਚ ਤੇਲ ਗਰਮ ਕਰਕੇ ਇਸ ਨੂੰ ਕੁਰਕੁਰਾ ਅਤੇ ਸੁਨਿਹਰਾ ਭੂਰੇ ਰੰਗ ਦਾ ਹੋਣ ਤਕ ਫ੍ਰਾਈ ਕਰੋ।
7. ਅਜਮੋਦ ਵੜੀ ਬਣ ਕੇ ਤਿਆਰ ਹੈ। ਇਸ ਨੂੰ ਬੋਕਨਿਸਨਨੀ ਪਨੀਰ ਦੇ ਨਾਲ ਸਰਵ ਕਰੋ।
ਅਨੌਖੀ ਪਰੰਪਰਾ, ਲੜਕੀ ਦੇ ਪਹਿਲੇ ਪੀਰੀਅਡ 'ਤੇ ਮਨਾਇਆ ਜਾਂਦਾ ਹੈ ਜਸ਼ਨ
NEXT STORY