ਜਲੰਧਰ— ਜਦੋਂ ਲੜਕਾ-ਲੜਕੀ ਦਾ ਰਿਸ਼ਤਾ ਨਵਾਂ ਹੁੰਦਾ ਹੈ ਤਾਂ ਉਹ ਇਕ ਦੂਜੇ ਨੂੰ ਪਿਆਰ ਅਤੇ ਸਾਮਾਨ ਦਿੰਦੇ ਹਨ ਪਰ ਕੁੱਝ ਸਮੇਂ ਬਾਅਦ ਦੋਵਾਂ ਵਿਚ ਪਿਆਰ ਘੱਟ ਹੋ ਜਾਂਦਾ ਹੈ। ਇਸ ਕਾਰਨ ਪਾਰਟਨਰ ਨਾਲ ਖੁੱਲ ਕੇ ਗੱਲ ਨਹੀਂ ਹੋ ਪਾਉਂਦੀ। ਅਜਿਹੀ ਹਾਲਤ ਵਿਚ ਪ੍ਰੇਸ਼ਾਨ ਹੋਣ ਦੀ ਜਗ੍ਹਾ ਉਨ੍ਹਾਂ ਨੂੰ ਆਪਣੇ ਕੋਲ ਦੁਬਾਰਾ ਲਿਆਉਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ। ਆਓ ਜਾਣਦੇ ਹਾਂ ਪਾਰਟਨਰ ਨੂੰ ਆਪਣੇ ਕੋਲ ਦੁਬਾਰਾ ਲਿਆਉਣ ਦੇ ਲੀ ਕੀ ਕਰਨਾ ਚਾਹੀਦਾ ਹੈ।
1. ਸਪੇਸ ਦਿਓ
ਕਈ ਲੜਕੀਆਂ ਆਪਣੇ ਪਾਰਟਨਰ ਨੂੰ ਬਾਰ-ਬਾਰ ਫੋਨ ਕਰਦੀਆਂ ਹਨ ਅਤੇ ਹਰ ਪਲ ਦਾ ਹਿਸਾਬ ਰੱਖਦੀਆਂ ਹਨ। ਜਿਸ ਵਜ੍ਹਾ ਨਾਲ ਪਾਰਟਨਰ ਦੁੱਖੀ ਹੋ ਜਾਂਦਾ ਹੈ ਅਤੇ ਉਸ ਨੂੰ ਇਗਨੋਰ ਕਰਨ ਲੱਗਦਾ ਹੈ। ਅਜਿਹੀ ਹਾਲਤ ਵਿਚ ਪਾਰਟਨਰ ਨੂੰ ਥੋੜ੍ਹੀ ਸਪੇਸ ਦਿਓ ਅਤੇ ਉਸ ਦੀਆਂ ਭਾਵਨਾਵਾਂ ਦਾ ਵੀ ਖਿਆਲ ਰੱਖੋ।
2. ਗੱਲ ਕਰੋ
ਜਦੋਂ ਇਸ ਤਰ੍ਹਾਂ ਲੱਗੇ ਕਿ ਤੁਹਾਡਾ ਪਾਰਟਨਰ ਤੁਹਾਨੂੰ ਇਗਨੋਰ ਕਰਨ ਲੱਗ ਪਿਆ ਹੈ ਤਾਂ ਉਸ ਨਾਲ ਗੱਲ ਕਰਨ ਦੀ ਕੋਸ਼ਿਸ਼ ਕਰੋ।
3. ਉਸ ਦੀ ਗੱਲ ਵੀ ਸੁਣੋਂ
ਜੇਕਰ ਤੁਸੀਂ ਉਸ ਦੇ ਗਲਤ ਸੁਭਾਅ ਤੋਂ ਪ੍ਰੇਸ਼ਾਨ ਹੋ ਤਾਂ ਉਸ ਦੀਆਂ ਗੱਲਾਂ ਨੂੰ ਧਿਆਨ ਨਾਲ ਸੁਣੋਂ। ਉਸ ਨੂੰ ਜਾਣਨ ਦੀ ਕੋਸ਼ਿਸ਼ ਕਰੋ ਕਿ ਉਹ ਅਜਿਹਾ ਕਿਉਂ ਕਰ ਰਿਹਾ ਹੈ।
4. ਕਾਰਨ ਪਤਾ ਲਗਾਓ
ਆਪਣੇ ਪਾਰਟਨਰ ਨੂੰ ਉਸ ਦੇ ਇਗਨੋਰ ਕਰਨ ਦਾ ਕਾਰਨ ਪਤਾ ਲਗਾਓ ਅਤੇ ਉਸ ਕਾਰਨ ਨੂੰ ਦੂਰ ਕਰਨ ਦੀ ਕੋਸ਼ਿਸ਼ ਕਰੋ। ਪਾਰਟਨਰ ਨੂੰ ਕਦੀ ਵੀ ਸਿੱਧੇ ਤੌਰ ਉੱਤੇ ਇਸ ਬਾਰੇ ਨਾ ਪੁੱਛੋ ਅਤੇ ਨਾ ਹੀ ਜ਼ਿਆਦਾ ਸ਼ੱਕ ਕਰੋ। ਇਸ ਨਾਲ ਰਿਸ਼ਤੇ ਵਿਚ ਹੋਰ ਵੀ ਦੂਰੀਆਂ ਆ ਸਕਦੀਆਂ ਹਨ।
ਚਿਹਰੇ ਨੂੰ ਚਮਕਦਾਰ ਬਣਾਉਣ ਲਈ ਕਰੋ ਇਨ੍ਹਾਂ ਪੱਤਿਆਂ ਦਾ ਇਸਤੇਮਾਲ
NEXT STORY