ਨਵੀਂ ਦਿੱਲੀ— ਬ੍ਰੇਕਅੱਪ ਦੇ ਬਾਅਦ ਇਨਸਾਨ ਇਕੱਲਾਪਨ ਮਹਿਸੂਸ ਕਰਦਾ ਹੈ। ਅਜਿਹੇ ਵਿਚ ਉਸ ਨੂੰ ਕਿਸੇ ਆਪਣੇ ਦੀ ਜ਼ਰੂਰਤ ਹੁੰਦੀ ਹੈ ਜੋ ਉਸਦਾ ਦੁੱਖ ਵੰਡ ਸਕੇ ਪਰ ਇਸ ਦੌਰਾਨ ਉਸ ਨੂੰ ਲੋਕਾਂ ਦੀਆਂ ਕਈ ਗੱਲਾਂ ਵੀ ਸੁਣਨੀਆਂ ਪੈਂਦੀਆਂ ਹਨ। ਇਨ੍ਹ੍ਹਾਂ ਵਿਚੋਂ ਕੁਝ ਤੁਹਾਡੇ ਚੰਗੇ ਲਈ ਹੁੰਦੀਆਂ ਹਨ ਤਾਂ ਕਿ ਤੁਸੀਂ ਇਸ ਦੁੱਖ ਵਿਚੋਂ ਬਾਹਰ ਆ ਸਕੋ ਜਦਕਿ ਕੁਝ ਗੱਲਾਂ ਅਜਿਹੀਆਂ ਹੁੰਦੀਆਂ ਹਨ ਜੋ ਹੋਰ ਦੁੱਖੀ ਕਰਦੀਆਂ ਹਨ। ਅੱਜ ਅਸੀਂ ਤੁਹਾਨੂੰ ਕੁਝ ਅਜਿਹੀਆਂ ਗੱਲਾਂ ਬਾਰੇ ਦੱਸਣ ਜਾ ਰਹੇ ਹਾਂ ਜੋ ਅਕਸਰ ਬ੍ਰੇਕਅੱਪ ਤੋਂ ਬਾਅਦ ਸੁਣਨ ਨੂੰ ਮਿਲਦੀਆਂ ਹਨ ਆਓ ਜਾਣਦੇ ਹਾਂ ਉਨ੍ਹਾਂ ਗੱਲਾਂ ਬਾਰੇ...
1. ਜੋ ਹੁੰਦਾ ਹੈ ਚੰਗੇ ਲਈ ਹੁੰਦਾ ਹੈ
ਕਿਸੇ ਨੂੰ ਤਸੱਲੀ ਦਿੰਦੇ ਸਮੇਂ ਅਕਸਰ ਲੋਕਾਂ ਨੂੰ ਇਹ ਕਹਿੰਦੇ ਹੋਏ ਸੁਣਿਆ ਜਾਂਦਾ ਹੈ ਪਰ ਗਮ ਦੇ ਸਮੇਂ ਇਨਸਾਨ ਸ਼ਾਇਦ ਹੀ ਅਜਿਹੀਆਂ ਗੱਲਾਂ ਸੁਣਨ ਦੇ ਮੂਡ ਵਿਚ ਹੁੰਦਾ ਹੈ।
2. ਮੈਨੂੰ ਤੇ ਉਹ ਪਹਿਲਾਂ ਹੀ ਪਸੰਦ ਨਹੀਂ ਸੀ
ਤੁਹਾਡੇ ਫ੍ਰੈਂਡ ਸਰਕਲ ਵਿਚ ਕੋਈ ਨਾ ਕੋਈ ਅਜਿਹਾ ਦੋਸਤ ਹੁੰਦਾ ਹੀ ਹੈ ਜਿਸ ਨੂੰ ਇਹ ਬੋਲਦੇ ਹੋਏ ਸੁਣਿਆ ਜਾ ਸਕਦਾ ਹੈ ਉਸ ਸਮੇਂ ਤੁਹਾਨੂੰ ਗੁੱਸੇ ਦੇ ਨਾਲ-ਨਾਲ ਉਸ ਤੋਂ ਚਿੜ ਵੀ ਹੋ ਜਾਵੇਗੀ।
3. ਟੈਂਸ਼ਨ ਨਾ ਲਓ ਹੋਰ ਬਹੁਤ ਮਿਲ ਜਾਣਗੇ
ਬ੍ਰੇਕਅੱਪ ਦੇ ਬਾਅਦ ਇਹ ਗੱਲ ਬੋਲਣ ਵਾਲੇ ਤੁਹਾਨੂੰ ਬਹੁਤ ਸਾਰੇ ਲੋਕ ਮਿਲ ਜਾਣਗੇ । ਉਹ ਤੁਹਾਨੂੰ ਇਹ ਯਕੀਨ ਦਿਵਾਉਣ ਦੀ ਕੋਸ਼ਿਸ਼ ਕਰਨਗੇ ਕਿ ਤੁਹਾਡੀ ਜ਼ਿੰਦਗੀ ਵਿਚ ਇਕ ਵਾਰ ਫਿਰ ਪਿਆਰ ਆ ਜਾਵੇਗਾ ਪਰ ਇਕ ਬ੍ਰੇਕਅੱਪ ਦੇ ਬਾਅਦ ਤੁਸੀਂ ਦੂਜੀ ਵਾਰ ਅਜਿਹੇ ਰਿਸ਼ਤੇ ਵਿਚ ਜਾਣ ਤੋਂ ਪਹਿਲਾਂ ਕਈ ਵਾਰ ਸੋਚੋਗੇ।
4. ਇਹ ਤਾਂ ਹੋਣਾ ਹੀ ਸੀ
ਬ੍ਰੇਕਅੱਪ ਹੋਣ 'ਤੇ ਤੁਹਾਨੂੰ ਅਜਿਹੇ ਲੋਕ ਜ਼ਰੂਰ ਮਿਲਣਗੇ ਜੋ ਕਹਿਣਗੇ ਕਿ ਇਹ ਤਾਂ ਹੋਣਾ ਹੀ ਸੀ। ਜਿਵੇਂ ਕਿ ਇਸ ਦੀ ਖਬਰ ਪਹਿਲਾਂ ਤੋਂ ਹੀ ਸੀ।
5. ਬਸ ਕਰ ਜਾਰ ਭੁੱਲ ਜਾ ਉਸ ਨੂੰ
ਫਿਰ ਅਜਿਹੀ ਸਲਾਹ ਦੇਣ ਵਾਲੇ ਵਾਲਿਆਂ ਨੂੰ ਵੀ ਸਮਝਾਓ ਕਿ ਕਿਸੇ ਨੂੰ ਭੁੱਲਣਾ ਆਸਾਨ ਨਹੀਂ ਹੁੰਦਾ। ਇਸ ਵਿਚ ਸਮਾਂ ਲੱਗਦਾ ਹੈ।
6. ਟਾਈਮ ਦੇ ਨਾਲ ਸਾਰਾ ਕੁਝ ਠੀਕ ਹੋ ਜਾਵੇਗਾ
ਬ੍ਰੇਕਅੱਪ ਦੇ ਬਾਅਦ ਇਹ ਲਾਈਨ ਸੁਣਨ ਦੀ ਆਦਤ ਪਾ ਲੈਣੀ ਚਾਹੀਦੀ ਕਿਉਂਕਿ ਹਰ ਦੂਜਾ ਸ਼ਖਸ ਤੁਹਾਨੂੰ ਇਹੀ ਕਹੇਗਾ।
7. ਜ਼ਰੂਰ ਉਸ ਦਾ ਕਿਤੇ ਹੋਰ ਚੱਕਰ ਹੋਵੇਗਾ
ਬ੍ਰੇਕਅੱਪ ਹੋਣ 'ਤੇ ਕੁਝ ਲੋਕ ਅਜਿਹੀਆਂ ਦਿਲ ਦਖਾਉਣ ਵਾਲੀਆਂ ਗੱਲਾਂ ਕਹਿਣਗੇ ਕਿ ਤੁਹਾਨੂੰ ਬਹੁਤ ਚਿੜ ਆਵੇਗੀ ਪਰ ਲੋਕ ਕਿੱਥੇ ਮੰਨਦੇ ਹਨ। ਉਨ੍ਹਾਂ ਨੇ ਤਾਂ ਜੋ ਕਹਿਣਾ ਹੈ ਉਹ ਕਹੇ ਬਿਨਾਂ ਨਹੀਂ ਮੰਨਦੇ। ਚਾਹੇ ਇਸ ਨਾਲ ਤੁਹਾਡਾ ਦਿਲ ਕਿਉਂ ਨਾਲ ਦੁੱਖੇ।
ਹੇਅਰ ਪ੍ਰੋਡਕਟ ਦੀ ਵਰਤੋਂ ਕਾਰਨ ਵਾਲ ਹੋ ਗਏ ਹਨ ਖਰਾਬ ਤਾਂ ਅਪਣਾਓ ਇਹ ਟਿਪਸ
NEXT STORY