ਜਲੰਧਰ — ਮਾਹਵਾਰੀ ਮਤਲਬ ਪੀਰੀਅਡਸ ਦਾ ਸਮਾਂ ਹਰ ਔਰਤ ਲਈ ਦੁਖਦਾਈ ਹੁੰਦਾ ਹੈ। ਇਸ ਦੌਰਾਨ ਔਰਤਾਂ ਸੁਸਤ, ਥੱਕੀਆਂ ਹੋਈਆਂ ਤੇ ਚਿੜਚਿੜੀਆਂ ਹੋ ਜਾਂਦੀਆਂ ਹਨ। ਕੁਝ ਔਰਤਾਂ ਨੂੰ ਮਾਹਵਾਰੀ ਦੇ ਇਨ੍ਹਾਂ ਦਿਨਾਂ 'ਚ ਕਾਫੀ ਦਰਦ ਵੀ ਹੁੰਦਾ ਹੈ, ਜਿਸ ਪਿੱਛੇ ਕਈ ਕਾਰਨ ਹੋ ਸਕਦੇ ਹਨ।
ਦਰਦ ਦਾ ਇਕ ਵੱਡਾ ਕਾਰਨ ਤੁਹਾਡਾ ਗਲਤ ਖਾਣ-ਪੀਣ, ਖੂਨ ਦੀ ਕਮੀ ਵੀ ਹੋ ਸਕਦੀ ਹੈ। ਮਹੀਨੇ ਦੇ ਇਨ੍ਹਾਂ ਦਿਨਾਂ 'ਚ ਖੱਟੀਆਂ, ਮਸਾਲੇਦਾਰ ਜਾਂ ਤਲੀਆਂ-ਭੁੰਨੀਆਂ ਚੀਜ਼ਾਂ ਖਾਣ ਤੋਂ ਪ੍ਰਹੇਜ਼ ਕਰਨਾ ਚਾਹੀਦਾ ਹੈ। ਪੀਰੀਅਡਸ ਦੌਰਾਨ ਪੇਟ ਦੇ ਹੇਠਲੇ ਹਿੱਸੇ ਤੇ ਕਮਰ 'ਚ ਦਰਦ ਹੋਣੀ ਇਕ ਆਮ ਸਮੱਸਿਆ ਹੈ।
ਇਸ ਦਰਦ ਦਾ ਕਾਰਨ ਪ੍ਰੋਸਟਾਗਲੈਂਡੀਨ (Prostaglandin) ਹੈ। ਇਹ ਇਕ ਤਰ੍ਹਾਂ ਦਾ ਹਾਰਮੋਨ ਹੁੰਦਾ ਹੈ, ਜੋ ਬੱਚੇਦਾਨੀ ਕੋਲੋਂ ਨਿਕਲਦਾ ਹੈ। ਇਸ ਦਰਦ ਤੋਂ ਛੁਟਕਾਰਾ ਪਾਉਣ ਲਈ ਬਹੁਤ ਸਾਰੀਆਂ ਔਰਤਾਂ ਪੇਨਕਿਲਰ ਦਾ ਸਹਾਰਾ ਲੈਂਦੀਆਂ ਹਨ ਪਰ ਹਰ ਵਾਰ ਦਵਾਈ ਦਾ ਸੇਵਨ ਕਰਨ ਨਾਲ ਅੱਗੇ ਜਾ ਕੇ ਹੋਰ ਸਮੱਸਿਆਵਾਂ ਪੈਦਾ ਹੋ ਸਕਦੀਆਂ ਹਨ। ਅੱਜ ਅਸੀਂ ਤੁਹਾਨੂੰ ਕੁਝ ਟਿਪਸ ਦੱਸਦੇ ਹਾਂ, ਜਿਨ੍ਹਾਂ ਨੂੰ ਫਾਲੋ ਕਰਕੇ ਤੁਸੀਂ ਪੀਰੀਅਡਸ ਦੇ ਦਰਦ ਤੋਂ ਛੁਟਕਾਰਾ ਪਾ ਸਕਦੇ ਹੋ।
ਕਸਰਤ ਨਾ ਕਰੋ
ਮਾਹਵਾਰੀ ਦੇ ਦਿਨਾਂ 'ਚ ਕਿਸੇ ਤਰ੍ਹਾਂ ਦੀ ਕਸਰਤ ਜਾਂ ਯੋਗ ਆਸਣ ਨਾ ਕਰੋ। ਕਸਰਤ ਕਰਨ ਨਾਲ ਸਰੀਰ 'ਚੋਂ ਐਂਡੋਫਿਰਨ ਕੈਮੀਕਲ ਬਾਹਰ ਨਿਕਲਦਾ ਹੈ, ਜਿਸ ਨਾਲ ਦਰਦ ਦੀ ਪ੍ਰਤੀਕਿਰਿਆ ਸ਼ੁਰੂ ਹੋ ਜਾਂਦੀ ਹੈ।
ਸੈਕਸ ਸੰਬੰਧ ਤੋਂ ਬਚੋ
ਪੀਰੀਅਡਸ ਦੇ ਦਿਨਾਂ 'ਚ ਸੈਕਸ ਸੰਬੰਧ ਨਾ ਬਣਾਓ। ਇਸ ਨਾਲ ਮਾਹਵਾਰੀ 'ਚ ਗੜਬੜੀ, ਦਰਦ ਤੇ ਇਥੋਂ ਤਕ ਕਿ ਆਉਣ ਵਾਲੇ ਸਮੇਂ 'ਚ ਗਰਭਪਾਤ ਵਰਗੀਆਂ ਸਮੱਸਿਆਵਾਂ ਵੀ ਹੋ ਸਕਦੀਆਂ ਹਨ।
ਸਫਰ ਘੱਟ ਕਰੋ
ਮਾਹਵਾਰੀ ਦੇ ਦਿਨਾਂ 'ਚ ਜਿੰਨਾ ਹੋ ਸਕੇ ਦੌੜ-ਭੱਜ ਵਾਲੇ ਅਤੇ ਮਿਹਨਤ ਵਾਲੇ ਕੰਮਾਂ ਤੋਂ ਦੂਰ ਰਹੋ। ਇਨ੍ਹੀਂ ਦਿਨੀ ਲੰਮਾ ਸਫਰ ਕਰਨ ਤੋਂ ਵੀ ਬਚੋ।
ਹਲਕਾ-ਫੁਲਕਾ ਖਾਣਾ ਖਾਓ
ਭਾਰੀ, ਠੰਡਾ ਤੇ ਕੱਚੇ ਖੁਰਾਕੀ ਪਦਾਰਥ ਖਾਣ ਤੋਂ ਪ੍ਰਹੇਜ਼ ਕਰੋ ਅਤੇ ਹਲਕਾ-ਫੁਲਕਾ ਤੇ ਚੰਗੀ ਤਰ੍ਹਾਂ ਬਣਿਆ ਗਰਮ ਖਾਣਾ ਹੀ ਖਾਓ।
ਅਜਵਾਇਣ ਵਾਲਾ ਪਾਣੀ ਪੀਓ
ਦਰਦ ਦੌਰਾਨ ਅਜਵਾਇਣ ਵਾਲਾ ਗਰਮ ਪਾਣੀ ਪੀਓ। ਇਸ ਪਾਣੀ ਦਾ ਸੇਵਨ ਕਰਨ ਤੋਂ ਪਹਿਲਾਂ ਮਾਹਿਰਾਂ ਨਾਲ ਜ਼ਰੂਰ ਸੰਪਰਕ ਕਰੋ।
ਤੁਲਸੀ ਦੇ ਪੱਤੇ
ਤੁਲਸੀ ਦੇ ਪੱਤਿਆਂ ਨੂੰ ਗਰਮ ਪਾਣੀ 'ਚ ਉਬਾਲ ਕੇ ਉਸ ਵਿਚ 1 ਟੀ-ਸਪੂਨ ਸ਼ਹਿਦ ਮਿਲਾ ਕੇ ਦਿਨ 'ਚ ਤਿੰਨ ਵਾਰ ਸੇਵਨ ਕਰਨ ਨਾਲ ਦਰਦ ਨਹੀਂ ਹੁੰਦਾ। ਨਾਲ ਹੀ ਇਹ ਇਨਫੈਕਸ਼ਨ ਤੋਂ ਬਚਾ ਕੇ ਰੋਗ-ਰੋਕੂ ਸਮਰੱਥਾ ਨੂੰ ਮਜ਼ਬੂਤ ਬਣਾਉਂਦਾ ਹੈ।
ਅਦਰਕ
ਪੀਰੀਅਡਸ 'ਚ ਜ਼ਿਆਦਾ ਦਰਦ ਨਾ ਹੋਵੇ, ਇਸ ਲਈ 1 ਕੱਪ ਪਾਣੀ 'ਚ ਅਦਰਕ ਦਾ ਥੋੜ੍ਹਾ ਜਿਹਾ ਰਸ ਮਿਲਾ ਕੇ 2 ਮਿੰਟ ਤੱਕ ਉਬਾਲੋ। ਉਸ ਤੋਂ ਬਾਅਦ ਥੋੜ੍ਹਾ ਜਿਹਾ ਸ਼ਹਿਦ ਮਿਲਾ ਕੇ ਪੀਓ। ਪੀਰੀਅਡਸ ਦੌਰਾਨ ਖਾਣਾ ਖਾਣ ਤੋਂ ਬਾਅਦ ਦਿਨ ਵਿਚ 3 ਵਾਰ ਇਸ ਦਾ ਸੇਵਨ ਕਰਨ ਨਾਲ ਪੀਰੀਅਡਸ 'ਚ ਕੋਈ ਪ੍ਰੇਸ਼ਾਨੀ ਨਹੀਂ ਹੁੰਦੀ।
ਕੀ ਦੂਸਰੀਆਂ ਔਰਤਾਂ ਨੂੰ ਦੇਖਣ ਦੀ ਆਦਤ, ਮਰਦ ਬਦਲ ਸਕਦੇ ਹਨ....?
NEXT STORY