ਜਲੰਧਰ— ਸਕਿਨ ਦੀ ਖੂਬਸੂਰਤੀ ਦੇ ਲਈ ਇਸ ਦੀ ਨਮੀ ਬਰਕਰਾਰ ਰੱਖਣਾ ਬਹੁਤ ਹੀ ਜ਼ਰੂਰੀ ਹੈ। ਅਸੀਂ ਆਪਣੀ ਸਕਿਨ ਨੂੰ ਨਮੀ ਦੇਣ ਦੇਣ ਦੇ ਲਈ ਅਕਸਰ ਸਕਰਬ ਦਾ ਇਸਤੇਮਾਲ ਕਰਦੇ ਹਾਂ ਅਤੇ ਫੇਸ ਦੀ ਸਕਿਨ ਦੀ ਮਸਾਜ ਕਰਦੇ ਹਾਂ, ਜਿਸ ਨਾਲ ਸਾਡੇ ਫੇਸ ਦਾ ਬਲੱਡ ਸਰਕੂਲੇਸ਼ਨ ਬਿਹਤਰ ਬਣ ਸਕੇ ਅਤੇ ਸਾਡੀ ਚਮੜੀ ਗੋਰੀ ਅਤੇ ਚਮਕਦਾਰ ਹੋ ਜਾਵੇ। ਅਜਿਹੀ ਹਾਲਤ 'ਚ ਬਾਜ਼ਾਰ 'ਚ ਬਣੇ ਸਕਰਬ ਦੀ ਜਗ੍ਹਾ ਤੁਸੀਂ ਘਰ 'ਚ ਹੀ ਸਕਰਬ ਤਿਆਰ ਕਰ ਸਕਦੇ ਹੋ। ਇਸ ਦੇ ਲਈ ਨਮਕ ਦੀ ਜ਼ਰੂਰਤ ਹੋਵੇਗੀ। ਤੁਸੀਂ ਇਸ ਸਕਰਬ ਨੂੰ ਹਫਤੇ 'ਚ ਦੋ ਬਾਰ ਇਸਤੇਮਾਲ ਕਰ ਸਕਦੇ ਹੋ। ਇਸ ਦੇ ਲਈ ਸੰਮੁਦਰ ਤੋਂ ਮਿਲਣ ਵਾਲਾ ਨਮਕ ਅਤੇ ਨਾਰੀਅਲ ਦੇ ਤੇਲ ਦੀ ਜ਼ਰੂਰਤ ਹੈ। ਇਹ ਤੁਹਾਡੀ ਡੈੱਡ ਸਕਿਨ ਕੱਢਣ 'ਚ ਬਹੁਤ ਫਾਇਦੇਮੰਦ ਹੈ। ਨਾਰੀਅਲ ਦਾ ਤੇਲ ਸਕਿਨ ਦੇ ਅੰਦਰ ਤੱਕ ਨਮੀ ਬਣਾਈ ਰੱਖਦਾ ਹੈ।
ਇਸ ਤਰ੍ਹਾਂ ਕਰੋ ਤਿਆਰ
ਇਕ ਵੱਡਾ ਕੱਪ ਸੁਮੰਦਰ ਦਾ ਨਮਕ, ਅੱਧਾ ਕੱਪ ਨਾਰੀਅਲ ਦਾ ਤੇਲ ਅਤੇ 8-10 ਬੂੰਦਾਂ ਅਸੈਂਸੀਅਲ ਆਇਲ। ਸਭ ਤੋਂ ਪਹਿਲਾਂ ਸੁਮੰਦਰੀ ਨਮਕ ਅਤੇ ਨਾਰੀਅਲ ਦੇ ਤੇਲ ਮਿਲਾ ਲਓ ਫਿਰ ਅਸੈਂਸੀਅਲ ਆਇਲ ਵੀ ਮਿਲਾਓ। ਇਸ ਤੋਂ ਤਿਆਰ ਸਕਰਬ ਨੂੰ ਤੁਸੀਂ ਫਰਿੱਜ 'ਚ ਵੀ ਸਟੋਰ ਕਰ ਸਕਦੇ ਹੋ। ਇਸ ਨੂੰ ਲਗਾ ਕੇ ਤੁਸੀਂ ਹੋਲੀ-ਹੋਲੀ ਚਿਹਰੇ 'ਤੇ ਮਸਾਜ ਕਰੋ ਅਤੇ ਕੋਸੇ ਪਾਣੀ ਨਾਲ ਚਿਹਰਾ ਧੋ ਲਓ। ਇਸ ਨਾਲ ਫੇਸ ਦੀ ਡੈੱਡ ਸਕਿਨ ਸਾਫ ਹੋ ਜਾਵੇਗੀ।
ਸ਼ੁਕਰਾਣੂਆਂ ਦੀ ਕਮੀ ਦੇ ਬਾਵਜੂਦ ਬਣ ਸਕਦੇ ਹੋ ਪਿਤਾ
NEXT STORY