ਨਵੀਂ ਦਿੱਲੀ— ਔਰਤਾਂ ਆਪਣੇ ਚਿਹਰੇ ਦੇ ਨਾਲ-ਨਾਲ ਹੱਥਾਂ-ਪੈਰਾਂ ਦੀ ਖੂਬਸੂਰਤੀ ਦਾ ਵੀ ਖਾਸ ਧਿਆਨ ਰੱਖਦੀਆਂ ਹਨ। ਘਰ ਦਾ ਕੰਮ ਕਰਨ ਨਾਲ ਹੱਥਾਂ ਵਿਚ ਰੁੱਖਾਪਨ ਆ ਜਾਂਦਾ ਹੈ ਅਤੇ ਨਹੁੰਆ ਵਿਚ ਵੀ ਧੂੜ-ਮਿੱਟੀ ਦੇ ਕਣ ਫੱਸ ਜਾਂਦੇ ਹਨ, ਜਿਸ ਵਜ੍ਹਾ ਨਾਲ ਹੱਥੇ ਦੀ ਖੂਬਸੂਰਤੀ ਖਰਾਬ ਹੋ ਜਾਂਦੀ ਹੈ। ਅਜਿਹੇ ਵਿਚ ਔਰਤਾਂ ਪਾਰਲਰ ਜਾ ਕੇ ਮੈਨਿਕਿਓਰ ਕਰਵਾਉਂਦੀਆਂ ਹਨ ਅਤੇ ਕਾਫੀ ਪੈਸੇ ਵੀ ਖਰਚ ਕਰਦੀਆਂ ਹਨ ਪਰ ਘਰ ਵਿਚ ਵੀ ਕੁਝ ਘਰੇਲੂ ਚੀਜ਼ਾਂ ਦੀ ਵਰਤੋਂ ਕਰ ਕੇ ਤੁਸੀਂ ਹੱਥਾਂ ਲਈ ਸਕ੍ਰਬ ਤਿਆਰ ਕਰ ਸਕਦੇ ਹੋ।
1. ਖੰਡ, ਸ਼ਹਿਦ ਅਤੇ ਜੈਤੂਨ ਦਾ ਤੇਲ
ਹੱਥਾਂ ਦੀ ਡੈੱਡ ਚਮੜੀ ਨੂੰ ਕੱਢਣ ਲਈ ਸਕ੍ਰਬ ਕਰਨਾ ਬਹੁਤ ਜ਼ਰੂਰੀ ਹੁੰਦਾ ਹੈ। ਇਸ ਲਈ 2-3 ਚੱਮਚ ਖੰਡ, 1 ਚਮਚ ਸ਼ਹਿਦ, 1 ਚਮਚ ਜੈਤੂਨ ਦਾ ਤੇਲ ਅਤੇ 1 ਚਮਚ ਦੁੱਧ ਮਿਲਾ ਕੇ ਸਕ੍ਰਬ ਤਿਆਰ ਕਰੋ। ਫਿਰ ਕੋਸੇ ਪਾਣੀ ਨਾਲ ਹੱਥਾਂ ਨੂੰ ਕਰੀਬ 10 ਮਿੰਟਾਂ ਤੱਕ ਡੁੱਬੋ ਕੇ ਰੱਖੋ। ਫਿਰ ਇਸ ਸਕ੍ਰਬ ਨੂੰ 5 ਮਿੰਟ ਤੱਕ ਹੱਥਾਂ 'ਤੇ ਰਗੜੋ ਅਤੇ ਕੋਸੇ ਪਾਣੀ ਵਿਚ ਚੰਗੀ ਤਰ੍ਹਾਂ ਨਾਲ ਧੋ ਲਓ।
2. ਮੱਖਣ ਅਤੇ ਦੁੱਧ ਦਾ ਸਕ੍ਰਬ
ਇਸ ਲਈ ਗਰਮ ਪਾਣੀ ਵਿਚ 2 ਕੱਪ ਮਲਾਈ,ਵਿਟਾਮਿਨ ਈ, ਕੈਪਸੂਲ ਅਤੇ ਅੱਧਾ ਕੱਪ ਸੰਤਰੇ ਦਾ ਜੂਸ ਮਿਲਾ ਕੇ ਹੱਥਾਂ ਨੂੰ ਉਸ ਵਿਚ ਕੁਝ ਦੇਰ ਲਈ ਡੁੱਬੋ ਕੇ ਰੱਖੋ। ਫਿਰ ਇਕ ਸੋਫਟ ਬੁਰੱਸ਼ ਨਾਲ ਹੱਥਾਂ ਨੂੰ ਸਕ੍ਰਬ ਕਰੋ ਤਾਂ ਕਿ ਡੈੱਡ ਚਮੜੀ ਨਿਕਲ ਸਕੇ ਅਤੇ ਫਿਰ ਬਾਅਦ ਵਿਚ ਗਰਮ ਪਾਣੀ ਨਾਲ ਹੱਥਾਂ ਨੂੰ ਧੋ ਲਓ।
3. ਨਿੰਬੂ ਅਤੇ ਖੰਡ
ਹੱਥਾਂ ਦੀ ਰੰਗਤ ਨੂੰ ਨਿਖਾਰਣ ਲਈ ਨਿੰਬੂ ਦੇ ਰਸ ਵਿਚ ਥੋੜ੍ਹੀ ਜਿਹੀ ਖੰਡ ਮਿਲਾ ਕੇ ਸਕ੍ਰਬ ਤਿਆਰ ਕਰੋ ਅਤੇ ਹੱਥਾਂ 'ਤੇ ਲਗਾ ਕੇ ਸਕ੍ਰਬ ਕਰੋ। 5 ਮਿੰਟ ਬਾਅਦ ਇਸ ਨੂੰ ਗਰਮ ਪਾਣੀ ਨਾਲ ਧੋ ਲਓ।
4. ਵਨੀਲਾ, ਬ੍ਰਾਊਨ ਸ਼ੂਗਰ ਅਤੇ ਸ਼ਹਿਦ
ਇਨ੍ਹਾਂ ਤਿੰਨਾਂ ਨੂੰ ਬਰਾਬਰ ਮਾਤਰਾ ਵਿਚ ਮਿਲਾ ਕੇ ਪੇਸਟ ਤਿਆਰ ਕਰੋ ਅਤੇ ਇਸ ਨੂੰ ਹੱਥਾਂ 'ਤੇ ਲਗਾ ਕੇ ਰਗੜੋ। ਇਸ 'ਤੋਂ ਬਾਅਦ ਪਾਣੀ ਨਾਲ ਧੋ ਲਓ, ਤੁਹਾਡੇ ਹੱਥਾਂ ਵਿਚ ਇਸ ਨਾਲ ਕਾਫੀ ਚਮਕ ਆ ਜਾਵੇਗੀ। ਵਨੀਲਾ ਦੀ ਥਾਂ 'ਤੇ ਦਾਲਚੀਨੀ ਪਾਊਡਰ ਦੀ ਵੀ ਵਰਤੋਂ ਕਰ ਸਕਦੇ ਹੋ। ਇਸ ਤੋਂ ਇਲਾਵਾ ਰੋਜ਼ਾਨਾ ਰਾਤ ਨੂੰ ਸੋਣ ਤੋਂ ਪਹਿਲਾਂ ਹੱਥਾਂ 'ਤੇ ਲੋਸ਼ਨ ਲਗਾ ਕੇ ਸੋਵੋ। ਇਸ ਨਾਲ ਹੱਥਾਂ ਦੀ ਚਮੜੀ ਨਰਮ ਰਹੇਗੀ।
ਔਰਤਾਂ ਨੂੰ ਬਹੁਤ ਪਸੰਦ ਆਉਂਦੀਆਂ ਹਨ ਇਹ ਗੱਲਾਂ
NEXT STORY