ਨਵੀਂ ਦਿੱਲੀ— ਘਰ ਦੀ ਹਵਾ ਨੂੰ ਸ਼ੁੱਧ ਰੱਖਣ ਲਈ ਜ਼ਿਆਦਾਤਰ ਲੋਕ ਰੁੱਖ-ਪੌਦੇ ਲਗਾਉਣਾ ਪਸੰਦ ਕਰਦੇ ਹਨ। ਘਰ 'ਚ ਲੱਗੇ ਪੌਦੇ ਨਾ ਸਿਰਫ ਘਰ ਦਾ ਵਾਤਾਵਰਣ ਚੰਗਾ ਬਣਾਈ ਰੱਖਦੇ ਹਨ ਸਗੋਂ ਘਰ ਨੂੰ ਵੀ ਖੂਬਸੂਰਤ ਲੁਕ ਦਿੰਦੇ ਹਨ। ਕਹਿੰਦੇ ਹਨ ਕਿ ਰਾਤ ਦੇ ਸਮੇਂ ਜ਼ਿਆਦਾਤਰ ਪੌਦੇ ਕਾਰਬਨ ਡਾਈ ਆਕਸਾਈਡ ਛੱਡਦੇ ਹਨ, ਜੋ ਕਿ ਸਾਡੀ ਸਿਹਤ ਨੂੰ ਨੁਕਸਾਨ ਪਹੁੰਚਾਉਂਦੇ ਹਨ। ਇਸੇ ਡਰ ਦੀ ਵਜ੍ਹਾ ਨਾਲ ਲੋਕ ਆਪਣੇ ਘਰ 'ਚ ਪੌਦੇ ਲਗਾਉਣ ਦੀ ਬਜਾਏ ਘਰ ਦੇ ਬਾਹਰ ਵੀ ਉਨ੍ਹਾਂ ਨੂੰ ਲਗਾਉਣਾ ਪਸੰਦ ਕਰਦੇ ਹਨ ਪਰ ਕੁਝ ਪੌਦੇ ਅਜਿਹੇ ਵੀ ਹੁੰਦੇ ਹਨ ਜੋ ਰਾਤ ਨੂੰ ਕਾਰਬਨਡਾਈਟ ਆਕਸਾਈਡ ਦੀ ਬਜਾਏ ਆਕਸੀਜਨ ਗ੍ਰਹਿਣ ਕਰਦੇ ਹਨ। ਆਕਸੀਜਨ ਸਾਡੀ ਸਿਹਤ ਦੇ ਨਾਲ-ਨਾਲ ਘਰ ਦਾ ਵਾਤਾਵਰਣ ਵੀ ਚੰਗਾ ਬਣਾਈ ਰੱਖਦੀ ਹੈ। ਇਸ ਨਾਲ ਨਾ ਸਿਰਫ ਸਾਨੂੰ ਸ਼ੁੱਧ ਹਵਾ ਮਿਲਦੀ ਹੈ। ਅੱਜ ਅਸੀਂ ਤੁਹਾਨੂੰ ਕੁਝ ਅਜਿਹੇ ਪੌਦਿਆਂ ਬਾਰੇ ਦੱਸਣ ਜਾ ਰਹੇ ਹਾਂ ਜੋ ਘਰ ਦੀ ਖੂਬਸੂਰਤੀ ਨੂੰ ਨਿਖਾਰਣ ਦੇ ਨਾਲ-ਨਾਲ ਰਾਤ ਦੇ ਸਮੇਂ ਆਕਸੀਜਨ ਵੀ ਛੱਡਦੇ ਹਨ।
1. ਐਲੋਵੇਰਾ
ਐਲੋਵੇਰਾ ਚਮੜੀ ਅਤੇ ਸਿਹਤ ਲਈ ਕਾਫੀ ਫਾਇਦੇਮੰਦ ਹੁੰਦਾ ਹੈ। ਇਸ ਤੋਂ ਇਲਾਵਾ ਘਰ 'ਚ ਲੱਗਿਆ ਐਲੋਵੇਰਾ ਦਾ ਪੌਦਾ ਵਾਤਾਵਰਣ ਵੀ ਸ਼ੁੱਧ ਰੱਖਦਾ ਹੈ। ਇਹ ਰਾਤ ਦੇ ਸਮੇਂ ਆਕਸੀਜਨ ਛੱਡਦਾ ਹੈ, ਜੋ ਸਾਡੀ ਸਿਹਤ ਲਈ ਵੀ ਜ਼ਰੂਰੀ ਹੈ।
2. ਸਨੇਕ ਪਲਾਂਟ
ਇਹ ਪੌਦਾ ਘਰ ਦੀ ਹਵਾ ਨੂੰ ਸ਼ੁੱਧ ਰੱਖਦਾ ਹੈ। ਇਹ ਪੌਦਾ ਐਲੋਵੇਰਾ ਦੀ ਤਰ੍ਹਾਂ ਹੀ ਰਾਤ ਦੇ ਸਮੇਂ ਆਕਸੀਜਨ ਛੱਡਦਾ ਹੈ। ਇਸ ਨੂੰ ਘਰ 'ਚ ਲਗਾਉਣ ਨਾਲ ਘਰ ਦੀ ਲੁਕ 'ਚ ਵੀ ਕਾਫੀ ਬਲਦਾਵ ਆਉਂਦਾ ਹੈ।
3. ਨਿੰਮ ਦਾ ਪੌਦਾ
ਨਿੰਮ ਬਿਊਟੀ ਅਤੇ ਹੈਲਥ ਸਬੰਧੀ ਸਮੱਸਿਆਵਾਂ ਲਈ ਕਾਫੀ ਫਾਇਦੇਮੰਦ ਹੁੰਦਾ ਹੈ। ਨਿੰਮ ਦਾ ਪੌਦਾ ਨਾ ਸਿਰਫ ਹਵਾ ਨੂੰ ਸ਼ੁੱਧ ਕਰਨ ਦਾ ਕੰਮ ਕਰਦਾ ਹੈ ਸਗੋਂ ਰਾਤ ਦੇ ਸਮੇਂ ਆਕਸੀਜਨ ਵੀ ਛੱਡਦਾ ਹੈ।
4. ਤੁਲਸੀ
ਤੁਲਸੀ ਨੂੰ ਸਰਦੀਆਂ 'ਚ ਕਾਫੀ ਕਾਰਗਾਰ ਹਰਬ 'ਚ ਸ਼ਾਮਲ ਕੀਤਾ ਗਿਆ ਹੈ। ਜੋ ਸਿਹਤ ਲਈ ਕਾਫੀ ਫਾਇਦੇਮੰਦ ਹੁੰਦਾ ਹੈ। ਤੁਲਸੀਂ ਦੇ ਪੱਤਿਆਂ ਦੀ ਦਵਾਈਆਂ 'ਚ ਵਰਤੋਂ ਕੀਤੀ ਜਾਂਦੀ ਹੈ। ਇਹ ਨਰਵਸ ਸਿਸਟਮ ਅਤੇ ਚਿੰਤਾਂ ਵਰਗੀਆਂ ਸਮੱਸਿਆਵਾਂ ਨੂੰ ਦੂਰ ਰੱਖਦੀ ਹੈ। ਨਾਲ ਹੀ ਇਹ ਪੌਦਾ ਘਰ ਦਾ ਵਾਤਾਵਰਣ ਤਰੋਤਾਜ਼ਾ ਬਣਾਈ ਰੱਖਦੀ ਹੈ।
5. ਕ੍ਰਿਸਮਿਸ ਕੈਕਟਸ
ਇਨ੍ਹਾਂ ਫੁੱਲਾਂ ਵਾਲੇ ਪੌਦਿਆਂ ਦੀ ਜ਼ਰੂਰਤ ਅਕਸਰ ਫੈਸਟੀਵਲ ਸੀਜਨ 'ਚ ਪੈਂਦੀ ਹੈ ਕਿਉਂਕਿ ਇਨ੍ਹਾਂ ਦੇ ਫੁੱਲਾਂ ਦੀ ਵਰਤੋਂ ਡੈਕੋਰੇਸ਼ਨ 'ਚ ਖਾਸ ਕੀਤੀ ਜਾਂਦੀ ਹੈ। ਇਹ ਰਾਤ ਦੇ ਸਮੇਂ ਚੰਗੀ ਨੀਂਦ ਲਿਆਉਣ 'ਚ ਕਾਫੀ ਮਦਦਗਾਰ ਹਨ। ਇਸ ਨੂੰ ਬੈੱਡਰੂਮ 'ਚ ਲਗਾਉਣ ਨਾਲ ਕਮਰੇ ਨੂੰ ਡਾਰਕ ਅਤੇ ਪਰਫੈਕਟ ਲੁਕ ਮਿਲਦੀ ਹੈ।
ਆਇਲੀ ਚਮੜੀ ਤੋਂ ਛੁਟਕਾਰਾ ਪਾਉਣ ਲਈ ਟ੍ਰਾਈ ਕਰੋ ਇਹ ਘਰੇਲੂ ਨੁਸਖੇ
NEXT STORY