ਨਵੀਂ ਦਿੱਲੀ— ਸਾਬੁਦਾਨੇ ਦੀ ਵਰਤੋਂ ਜ਼ਿਆਦਾਤਰ ਲੋਕ ਵਰਤ ਦੇ ਦਿਨਾਂ ਵਿਚ ਕਰਦੇ ਹਨ। ਸਾਬੁਦਾਨੇ ਦੀ ਖੀਰ ਜਾਂ ਖਿਚੜੀ ਬਣਾ ਕੇ ਖਾਦੀ ਜਾਂਦੀ ਹੈ ਪਰ ਇਸ ਨੂੰ ਸਿਰਫ ਖਾਣ ਲਈ ਹੀ ਨਹੀਂ ਬਲਕਿ ਸਾਬੁਦਾਨੇ ਵਿਚ ਚਮੜੀ ਨਾਲ ਜੁੜੀਆਂ ਕਈ ਸਮੱਸਿਆਵਾਂ ਨੂੰ ਵੀ ਦੂਰ ਕੀਤਾ ਜਾ ਸਕਦੀ ਹੈ। ਸਾਬੁਦਾਨੇ ਦਾ ਫੇਸ ਪੈਕ ਬਣਾ ਕੇ ਚਿਹਰੇ 'ਤੇ ਲਗਾਉਣ ਨਾਲ ਚਮੜੀ 'ਤੇ ਨਿਖਾਰ ਆਉਂਦਾ ਹੈ। ਆਓ ਜਾਣਦੇ ਹਾਂ ਇਸ ਦੀ ਵਰਤੋਂ ਕਰਨ ਦੇ ਤਰੀਕੇ ਅਤੇ ਫਾਇਦਿਆਂ ਬਾਰੇ...
1. ਡ੍ਰਾਈ ਸਕਿਨ
ਕੁਝ ਔਰਤਾਂ ਦੀ ਚਮੜੀ ਬਹੁਤ ਰੁੱਖੀ ਹੁੰਦੀ ਹੈ। ਅਜਿਹੇ ਵਿਚ ਸਾਬੁਦਾਨੇ ਨੂੰ ਪੀਸ ਕੇ ਉਸ ਵਿਚ ਥੋੜ੍ਹੀ ਜਿਹੀ ਮਲਾਈ ਮਿਲਾ ਕੇ ਲੇਪ ਤਿਆਰ ਕਰ ਲਓ ਅਤੇ ਉਸ ਨੂੰ ਪੈਕ ਦੀ ਤਰ੍ਹਾਂ ਚਿਹਰੇ 'ਤੇ ਲਗਾਓ। ਸੁੱਕਣ ਤੋਂ ਬਾਅਦ ਠੰਡੇ ਪਾਣੀ ਨਾਲ ਧੋ ਲਓ। ਹਫਤੇ ਵਿਚ 2-3 ਵਾਰ ਇਸ ਪੈਕ ਦੀ ਵਰਤੋਂ ਕਰਨ ਨਾਲ ਚਮੜੀ ਦੀ ਡ੍ਰਾਈਨੈੱਸ ਦੂਰ ਹੋਵੇਗੀ।
2. ਤੇਲ ਵਾਲੀ ਚਮੜੀ
ਤੇਲ ਵਾਲੀ ਚਮੜੀ ਵਾਲੀਆਂ ਔਰਤਾਂ ਨੂੰ ਪੀਸੇ ਹੋਏ ਸਾਬੁਦਾਨੇ ਵਿਚ ਨਿੰਬੂ ਦਾ ਰਸ ਮਿਲਾ ਕੇ ਚਿਹਰੇ 'ਤੇ ਲਗਾਉਣਾ ਚਾਹੀਦਾ ਹੈ। ਇਸ ਨਾਲ ਚਮੜੀ ਦਾ ਐਕਸਟਰਾ ਤੇਲ ਨਿਕਲ ਜਾਵੇਗਾ।
3. ਮੁਹਾਸੇ
ਚਿਹਰੇ 'ਤੇ ਮੁਹਾਸੇ ਹੋਣ 'ਤੇ ਸਾਬੁਦਾਨੇ ਨੂੰ ਪੀਸ ਕੇ ਉਸ ਵਿਚ ਥੋੜ੍ਹਾ ਜਿਹਾ ਪਾਣੀ ਮਿਲਾ ਕੇ ਲੇਪ ਤਿਆਰ ਕਰ ਲਓ ਅਤੇ ਇਸ ਨੂੰ ਚਿਹਰੇ 'ਤੇ ਲਗਾਓ। ਸੁੱਕਣ ਤੋਂ ਬਾਅਦ ਚਿਹਰੇ ਨੂੰ ਪਾਣੀ ਨਾਲ ਸਾਫ ਕਰੋ ਅਤੇ ਹਫਤੇ ਵਿਚ 2-3 ਵਾਰ ਇਸ ਪੈਕ ਦੀ ਵਰਤੋਂ ਕਰਨ ਨਾਲ ਮੁਹਾਸੇ ਠੀਕ ਹੋ ਜਾਂਦੇ ਹਨ।
4. ਚਮੜੀ ਵਿਚ ਨਿਖਾਰ
ਧੁੱਪ ਵਿਚ ਘੰਮਣ ਦੀ ਵਜ੍ਹਾ ਨਾਲ ਚਮੜੀ 'ਤੇ ਟੈਨਿੰਗ ਦੀ ਸਮੱਸਿਆ ਹੋ ਜਾਂਦੀ ਹੈ। ਅਜਿਹੇ ਵਿਚ ਆਪਣੇ ਚਿਹਰੇ 'ਤੇ ਸਾਬੁਦਾਨੇ ਨੂੰ ਪੀਸ ਕੇ ਉਸ
ਦਾ ਫੇਸ ਪੈਕ ਲਗਾਓ ਜਿਸ ਨਾਲ ਟੈਨਿੰਗ ਦੂਰ ਹੋਵੇਗੀ ਅਤੇ ਚਮੜੀ 'ਤੇ ਨਿਖਾਰ ਵੀ ਆਵੇਗਾ।
5. ਡਾਰਕ ਅੰਡਰਆਰਮਸ
ਅੰਡਰਆਰਮਸ ਦੇ ਕਾਲੇਪਨ ਦੀ ਵਜ੍ਹਾ ਨਾਲ ਔਰਤਾਂ ਆਪਣੀ ਪਸੰਦ ਦੇ ਕੱਪੜੇ ਵੀ ਨਹੀਂ ਪਹਿਨ ਪਾਉਂਦੀਆਂ। ਅਜਿਹੇ ਵਿਚ ਸਾਬੁਦਾਨੇ ਨੂੰ ਪੀਸ ੇਕੇ ਥੋੜ੍ਹਾ ਜਿਹਾ ਦਹੀਂ ਅਤੇ ਹਲਦੀ ਪਾਊਡਰ ਮਿਲਾ ਕੇ ਚੰਗੀ ਤਰ੍ਹਾਂ ਨਾਲ ਮਿਕਸ ਕਰੋ। ਫਿਰ ਇਸ ਪੈਕ ਨੂੰ ਅੰਡਰਆਰਮਸ 'ਤੇ ਲਗਾਓ ਅਤੇ 30 ਮਿੰਟ ਦੇ ਬਾਅਦ ਰਗੜ ਕੇ ਕੱਢ ਦਿਓ। ਹਫਤੇ ਵਿਚ 2-3 ਵਾਰ ਇਸ ਦੀ ਵਰਤੋਂ ਨਸਲ ਕਾਲਾਪਨ ਦੂਰ ਹੋਵੇਗਾ।
ਰੋਜ਼ਾਨਾ ਕੇਲੇ ਦੀ ਵਰਤੋ ਨਾਲ ਸਰੀਰ ਨੂੰ ਹੁੰਦੇ ਹਨ ਕਈ ਫਾਇਦੇ
NEXT STORY