ਨਵੀਂ ਦਿੱਲੀ— ਤਿਉਹਾਰ ਦੇ ਮੌਕੇ 'ਤੇ ਸਿਰਫ ਖੁਦ ਨੂੰ ਹੀ ਨਹੀਂ ਸਗੋਂ ਘਰ ਨੂੰ ਵੀ ਖਾਸ ਡੈਕੋਰੇਸ਼ਨ ਕਰਕੇ ਸਜਾਇਆ ਜਾਂਦਾ ਹੈ। ਵਿੰਟਰ ਫੈਸਟਿਵ ਲੋਹੜੀ ਅਤੇ ਮਕਰ ਸਕ੍ਰਾਂਤੀ ਤੋਂ ਬਾਅਦ ਹੁਣ ਬਸੰਤ ਪੰਚਮੀ ਦਾ ਤਿਉਹਾਰ ਆਇਆ ਹੈ। ਇਸ ਤਿਉਹਾਰ 'ਤੇ ਬਸੰਤ ਰੁੱਤ ਦੀ ਸ਼ੁਰੂਆਤ ਹੁੰਦੀ ਹੈ, ਜਿਸ ਨਾਲ ਪੂਰੇ ਮਾਹੌਲ ਦੇ ਨਾਲ ਜੀਵ-ਜੰਤੂ ਵੀ ਖਿੜ ਉਠਦੇ ਹਨ। ਇਸ ਮੌਕੇ ਤੁਸੀਂ ਵੀ ਘਰ ਦੀ ਡੈਕੋਰੇਸ਼ਨ ਕਰੋ ਤਾਂ ਕਿ ਖੁਸ਼ਨੁਮਾ ਮੌਸਮ ਤੁਹਾਡੇ ਆਲੇ-ਦੁਆਲੇ ਦੇ ਮਾਹੌਲ ਨੂੰ ਵੀ ਸੁਹਾਵਨਾ ਬਣਾ ਦੇਵੇ।
1. ਕਲਰਫੁਲ ਪਤੰਗਾਂ ਨਾਲ ਕਰੋ ਡੈਕੋਰੇਸ਼ਨ
ਤੁਸੀਂ ਵਿਹੜੇ ਤੇ ਜਿਥੇ ਪਤੰਗਬਾਜ਼ੀ ਆਯੋਜਿਤ ਕੀਤੀ ਗਈ, ਉਸ ਜਗ੍ਹਾ ਨੂੰ ਕਲਰਫੁਲ ਪਤੰਗਾਂ ਤੇ ਡੋਰ ਦੀ ਚੱਕਰੀ ਨਾਲ ਸਜਾ ਸਕਦੇ ਹੋ। ਜੇਕਰ ਵਿਹੜੇ 'ਚ ਕੋਈ ਪੁਰਾਣਾ ਦਰੱਖਤ ਲੱਗਾ ਹੈ ਤਾਂ ਪੌਮ-ਪੌਮ ਲਟਕਣ, ਚੂੜੀਆਂ ਤੇ ਕੰਗਣਾਂ ਨੂੰ ਕਲਰਫੁਲ ਧਾਗਿਆਂ ਨਾਲ ਬੰਨ੍ਹ ਕੇ ਦਰੱਖਤ 'ਤੇ ਵੀ ਕ੍ਰਿਏਟਿਵ ਤਰੀਕੇ ਨਾਲ ਲਟਕਾਇਆ ਜਾ ਸਕਦਾ ਹੈ।
2. ਪੇਪਰ ਕ੍ਰਾਫਟ ਡੈਕੋਰੇਸ਼ਨ
ਜੇਕਰ ਤੁਸੀਂ ਪੇਪਰ ਕ੍ਰਾਫਟ ਕਰਨਾ ਜਾਣਦੇ ਹੋ ਤਾਂ ਕਲਰਫੁਲ ਪੇਪਰ ਨਾਲ ਪਤੰਗ ਤੇ ਹੋਰ ਕ੍ਰਿਏਟਿਵ ਚੀਜ਼ਾਂ ਜਿਵੇਂ ਬਟਰਫਲਾਈ, ਛੋਟੇ ਪਤੰਗ ਆਦਿ ਬਣਾਓ ਅਤੇ ਇਨ੍ਹਾਂ ਨੂੰ ਕਿਸੇ ਮਜ਼ਬੂਤ ਧਾਗੇ ਤੇ ਗਲੂ ਨਾਲ ਚਿਪਕਾ ਕੇ ਲੜੀਆਂ ਦੇ ਰੂਪ 'ਚ ਤਿਆਰ ਕਰ ਲਓ ਅਤੇ ਕੰਧਾਂ-ਦਰਵਾਜ਼ਿਆਂ 'ਤੇ ਸਜਾਓ।
3. ਪਤੰਗਬਾਜ਼ੀ ਦਾ ਤਿਉਹਾਰ
ਇਸ ਤਿਉਹਾਰ 'ਤੇ ਕਈ ਥਾਵਾਂ 'ਤੇ ਪਤੰਗਬਾਜ਼ੀ ਕੀਤੀ ਜਾਂਦੀ ਹੈ। ਲੋਕ ਪੀਲੇ ਕੱਪੜੇ ਪਹਿਨਦੇ ਹਨ ਅਤੇ ਪੀਲੇ ਰੰਗ ਦੇ ਪਕਵਾਨ ਵੀ ਬਣਾਉਂਦੇ ਹਨ। ਲੋਹੜੀ, ਮਕਰ ਸਕ੍ਰਾਂਤੀ ਵਰਗੇ ਹੋਰ ਤਿਉਹਾਰ ਤੋਂ ਇਲਾਵਾ ਬਸੰਤ 'ਤੇ ਵੀ ਪਤੰਗਬਾਜ਼ੀ ਦੀ ਖੇਡ ਬਹੁਤ ਪ੍ਰਸਿੱਧ ਹੈ। ਪੰਜਾਬ 'ਚ ਇਹ ਰਵਾਇਤ ਕਾਫੀ ਸਾਲਾਂ ਤੋਂ ਚੱਲੀ ਆ ਰਹੀ ਹੈ। ਪਤੰਗਬਾਜ਼ੀ 'ਚ ਮਾਂਝੇ ਦਾ ਬਹੁਤ ਮਹੱਤਵ ਹੁੰਦਾ ਹੈ ਕਿਉਂਕਿ ਇਹ ਜਿੰਨਾ ਪੱਕਾ ਹੋਵੇਗਾ ਖੇਡ 'ਚ ਜਿੱਤ ਦੀ ਸੰਭਾਵਨਾ ਵੀ ਓਨੀ ਹੀ ਜ਼ਿਆਦਾ ਹੁੰਦੀ ਹੈ ਕਿਉਂਕਿ ਮਾਂਝੇ ਨਾਲ ਹੀ ਪਤੰਗ ਦੀ ਡੋਰ ਕੱਟਦੀ ਹੈ। ਇਹ ਕੱਚ ਅਤੇ ਚਿਪਕਣ ਵਾਲੇ ਪਦਾਰਥ ਨਾਲ ਤਿਆਰ ਕੀਤਾ ਜਾਂਦਾ ਹੈ, ਜਿਸ ਨੂੰ ਕੱਚੇ ਧਾਗੇ 'ਤੇ ਲੇਪ ਵਾਂਗ ਲਾਇਆ ਜਾਂਦਾ ਹੈ। ਇਸ ਨਾਲ ਡੋਰ ਕੱਟਣ ਦੀ ਸਮਰੱਥਾ ਵਧ ਜਾਂਦੀ ਹੈ।
4. ਡੋਰ ਖਰੀਦਦੇ ਸਮੇਂ ਵਰਤੋ ਸਾਵਧਾਨੀ
ਲੋਕ ਪਤੰਗਬਾਜ਼ੀ ਲਈ ਮਹਿੰਗੀ ਅਤੇ ਚੰਗੀ ਕੁਆਲਿਟੀ ਦੀ ਡੋਰ ਤਾਂ ਖਰੀਦ ਲੈਂਦੇ ਹਨ ਪਰ ਇਸ ਦੇ ਮਾੜੇ ਨਤੀਜਿਆਂ ਨੂੰ ਅਣਗੌਲਿਆਂ ਕਰ ਦਿੰਦੇ ਹਨ, ਜੋ ਕਿ ਤੁਹਾਡੇ ਨਾਲ-ਨਾਲ ਹੋਰ ਲੋਕਾਂ ਨੂੰ ਵੀ ਨੁਕਸਾਨ ਪਹੁੰਚਾ ਸਕਦੀ ਹੈ। ਸਭ ਤੋਂ ਪਹਿਲੀ ਗੱਲ ਤਾਂ ਇਹ ਕਿ ਚਾਈਨਾ ਡੋਰ ਦੀ ਵਰਤੋਂ ਨਾ ਕਰੋ ਕਿਉਂਕਿ ਪਲਾਸਟਿਕ ਨਾਲ ਤਿਆਰ ਕੀਤੀ ਗਈ ਇਹ ਡੋਰ ਕਾਫੀ ਤਿੱਖੀ ਹੁੰਦੀ ਹੈ, ਜਿਸ ਨਾਲ ਤੁਹਾਡੀਆਂ ਉਂਗਲੀਆਂ ਕੱਟ ਸਕਦੀਆਂ ਹਨ, ਨਾਲ ਹੀ ਇਹ ਹੋਰ ਰਾਹਗੀਰਾਂ ਤੇ ਮਾਸੂਮ ਪੰਛੀਆਂ ਲਈ ਵੀ ਜਾਨਲੇਵਾ ਸਿੱਧ ਹੋ ਸਕਦੀ ਹੈ।
- ਚਾਈਨਾ ਡੋਰ ਬਿਜਲੀ ਦੀਆਂ ਤਾਰਾਂ 'ਚ ਫਸਣ ਨਾਲ ਕਰੰਟ ਲੱਗਣ ਦਾ ਡਰ ਰਹਿੰਦਾ ਹੈ।
- ਪਤੰਗਬਾਜ਼ੀ ਕਰਦੇ ਸਮੇਂ ਉਂਗਲੀਆਂ 'ਤੇ ਰਬੜ ਦਾ ਦਸਤਾਨਾ ਜਾਂ ਫਿੰਗਰ ਕੈਪ ਜ਼ਰੂਰ ਚੜ੍ਹਾਓ, ਇਸ ਨਾਲ ਡੋਰ ਨਾਲ ਚੀਰਾ ਲੱਗਣ ਤੋਂ ਤੁਹਾਡੇ ਹੱਥ ਬਚੇ ਰਹਿਣਗੇ।
- ਜਿੰਨਾ ਹੋ ਸਕੇ, ਖੁੱਲ੍ਹੇ ਸਥਾਨ 'ਤੇ ਪਤੰਗਬਾਜ਼ੀ ਕਰੋ।
ਚਿਹਰਾ ਧੋਂਦੇ ਸਮੇਂ ਨਾ ਕਰੋ ਇਹ ਗਲਤੀਆਂ, ਹੋ ਸਕਦਾ ਹੈ ਨੁਕਸਾਨ
NEXT STORY