ਮੁੰਬਈ— ਲੋਕ ਕਾਂਸ ਫੇਸਟੀਵਲ ਦਾ ਇੰਤਜਾਰ ਬਹੁਤ ਬੇਸਬਰੀ ਨਾਲ ਕਰਦੇ ਹਨ। ਇਸ ਬਾਰ ਕਾਂਸ 'ਚ ਬਾਲੀਵੁੱਡ ਡੀਵਾਜ ਨੇ ਆਪਣੀ ਖੂਬਸੂਰਤੀ ਨਾਲ ਲੋਕਾਂ ਦਾ ਦਿਲ ਜਿੱਤ ਲਿਆ। ਕਾਂਸ 'ਚ ਜਿੱਥੇ ਐਸ਼ਵਰੀਆਂ ਬਲੂ ਪਾਊਡਰ ਗਾਊਨ 'ਚ ਦਿੱਖੀ ਉੱਥੇ ਹੀ ਦੀਪੀਕਾ ਨੇ ਗਰੀਨ ਗਾਊਨ 'ਚ ਧਮਾਲ ਮਚਾਇਆ। ਸ਼ਰੁਤੀ ਹੁਸੈਨ ਵੀ ਇਸ ਬਾਰ ਕਾਂਸ ਦਾ ਹਿੱਸਾ ਬਣੀ।
ਸਟਾਇਲ ਆਈਕਨ ਸੋਨਮ ਕਪੂਰ ਗੋਲਡਨ ਗਾਉਨ 'ਚ ਦਿਖਾਈ ਦਿੱਤੀ। ਕਾਂਸ ਦੇ ਦੌਰਾਨ ਸੋਨਮ ਨੇ ਇੱਕ ਆਉਟਫਿਟ ਦੇ ਨਾਲ ਟ੍ਰਬਨ ਵੀ ਪਾਇਆ ਹੋਇਆ ਸੀ। ਤੁਹਾਨੂੰ ਦੱਸ ਦਈਏ ਕਿ ਐਵਰਗ੍ਰੀਨ ਅਦਾਕਾਰਾ ਰੇਖਾ ਵੀ ਕਾਂਸ 'ਚ ਇਸ ਤਰ੍ਹਾਂ ਦੀ ਡ੍ਰੈਸ 'ਚ ਨਜ਼ਰ ਆ ਚੁੱਕੀ ਹੈ, ਜਿਸ ਤੋਂ ਲੱਗਦਾ ਹੈ ਕਿ ਸੋਨਮ ਨੇ ਉਨ੍ਹਾਂ ਦੇ ਸਟਾਇਲ ਨੂੰ ਕਾਪੀ ਕੀਤਾ ਹੈ। ਜੀ ਹਾਂ ਅਸੀਂ ਨਹੀਂ ਇਹ ਤਸਵੀਰਾਂ ਦੱਸ ਰਹੀਆਂ ਹਨ ।
ਸੋਨਮ ਨੇ ਸੈਕਸੀ ਵਾਲੇਟ ਦੇ ਨਾਲ ਫਲੋਰਲ ਪਲਾਜੋ ਪਾਇਆ ਸੀ, ਜਿਸਦੇ ਨਾਲ ਉਸ ਨੇ ਮੈਚਿੰਗ ਕਲਰ ਦੀ ਟ੍ਰਬਨ ਪਹਿਣੀ ਹੋਈ ਸੀ। ਉੱਥੇ ਹੀ ਉਸ ਦੀ ਭੈਣ ਰਿਆ ਕਪੂਰ ਦਾ ਕਹਿਣਾ ਹੈ ਕਿ ਇਹ ਅਉਟਫਿਟ ਇੱਕ ਜਰਮਨੀ ਸਿੰਗਰ ਅਤੇ ਐਕਟਰਸ ਮਾਲੀਨ ਡਿਟ੍ਰਿਚ ਤੋਂ ਇੰਸਪਾਇਰ ਹੈ।
ਇਸ ਤਰ੍ਹਾਂ ਬਣਾਓ ਅੰਬ ਰਬੜੀ
NEXT STORY