ਨਵੀਂ ਦਿੱਲੀ— ਮਹੀਨੇ ਦੇ ਕੁੱਝ ਦਿਨ ਅਜਿਹੇ ਹੁੰਦੇ ਹਨ। ਜਦੋਂ ਔਰਤਾਂ ਨੂੰ ਕਈ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ। ਮਹਾਵਾਰੀ ਦੇ ਦਿਨਾਂ 'ਚ ਔਰਤਾਂ ਨੂੰ ਪੇਟ ਦਰਦ, ਕਮਕ ਦਰਦ ਵਰਗੀਆਂ ਪਰੇਸ਼ਾਨੀਆਂ ਹੁੰਦੀਆਂ ਹਨ। ਪਰ ਕੁੱਝ ਅਜਿਹੀਆਂ ਥਾਵਾਂ ਹਨ ਜਿੱਥੇ ਮਹਾਵਾਰੀ ਦੇ ਦੌਰਾਨ ਲੜਕੀਆਂ ਦੇ ਨਾਲ ਕਾਫੀ ਮੰਦਾ ਰਵੱਈਆ ਅਪਣਾਇਆ ਜਾਂਦਾ ਹੈ। ਅੱਜ ਅਸੀਂ ਤੁਹਾਨੂੰ ਅਜਿਹੀ ਥਾਂ ਬਾਰੇ ਦੱਸਣ ਜਾ ਰਹੇ ਹਾਂ ਜਿੱਥੇ ਲੜਕੀ ਨੂੰ ਪਹਿਲੀ ਵਾਰ ਮਹਾਵਾਰੀ ਆਉਣ 'ਤੇ ਖੁਸ਼ੀ ਮਨਾਈ ਜਾਂਦੀ ਹੈ। ਜੀ ਹਾਂ, ਭਾਰਤ ਦੇ ਇਕ ਪਿੰਡ 'ਚ ਪਹਿਲੀ ਵਾਰ ਮਹਾਵਾਰੀ ਆਉਣ 'ਤੇ ਲੜਕੀਆਂ ਦੇ ਨਾਲ ਅਜੀਬ ਤਰ੍ਹਾਂ ਦੀ ਪਰੰਪਰਾ ਨਿਭਾਈ ਜਾਂਦੀ ਹੈ।
ਅਸਲ 'ਚ ਬੋਗਾਂਈ ਜ਼ਿਲ੍ਹੇ ਦੇ ਸੋਲਮਾਰੀ ਪਿੰਡ 'ਚ ਪਹਿਲੀ ਵਾਰ ਲੜਕੀ ਨੂੰ ਮਹਾਮਾਰੀ ਆਉਣ 'ਤੇ ਲੋਕ ਖੁਸ਼ੀ ਨਾਲ ਨੱਚਦੇ ਅਤੇ ਗੀਤ ਗਾਉਂਦੇ ਹਨ। ਇੱਥੋ ਦੇ ਲੋਕ ਇਸ ਪਰੰਪਰਾ ਨੂੰ ਕਈ ਸਾਲਾਂ ਤੋਂ ਨਿਭਾਉਂਦੇ ਆ ਰਹੇ ਹਨ। ਪਹਿਲੀ ਵਾਰ ਮਹਾਵਾਰੀ ਆਉਣ 'ਤੇ ਲੜਕੀ ਦਾ ਵਿਆਹ ਕੇਲੇ ਦੇ ਦਰੱਖਤ ਨਾਲ ਕਰਵਾ ਦਿੱਤਾ ਜਾਂਦਾ ਹੈ। ਇਹ ਵਿਆਹ ਉਸ ਵੇਲੇ ਕੀਤਾ ਜਾਂਦਾ ਹੈ ਜਦੋਂ ਲੜਕੀ ਜਵਾਨੀ ਦੀ ਉਮਰ 'ਚ ਪੈਰ ਰੱਖਦੀ ਹੈ।
ਮਹਾਵਾਰੀ ਦੇ ਪਹਿਲੇ ਦਿਨ ਹੀ ਲੜਕੀ ਦਾ ਵਿਆਹ ਕਰਵਾ ਦਿੱਤਾ ਜਾਂਦਾ ਹੈ। ਇਸ ਤੋਂ ਬਾਅਦ ਪਰੰਪਰਾ ਦੇ ਅਨੁਸਾਰ ਲੜਕੀ ਨੂੰ ਅਜਿਹੀ ਕਮਰੇ 'ਚ ਬੰਦ ਕਰ ਦਿੱਤਾ ਜਾਂਦਾ ਹੈ, ਜਿੱਥੇ ਸੂਰਜ ਦੀ ਰੌਸ਼ਨੀ ਨਾ ਜਾਵੇ। ਇਸ ਪਰੰਪਰਾ 'ਚ ਵਿਆਹ ਤੋਂ ਬਾਅਦ ਲੜਕੀ ਨੂੰ ਪੱਕਿਆ ਹੋਇਆ ਭੋਜਨ ਵੀ ਨਹੀਂ ਦਿੱਤਾ ਜਾਂਦਾ। ਲੜਕੀ ਨੂੰ ਸਿਰਫ ਦੁੱਧ ਅਤੇ ਫਲ ਹੀ ਖਾਣ ਨੂੰ ਦਿੱਤੇ ਜਾਂਦੇ ਹਨ। ਇੱਥੋ ਤੱਕ ਹੀ ਲੜਕੀ ਨੂੰ ਇਸ ਦੌਰਾਨ ਜ਼ਮੀਨ 'ਤੇ ਹੀ ਸੌਂਣਾ ਪੈਂਦਾ ਹੈ ਅਤੇ ਉਹ ਕਿਸੇ ਦਾ ਚਿਹਰਾ ਵੀ ਨਹੀਂ ਦੇਖ ਸਕਦੀ।
ਅੱਜ-ਕਲ੍ਹ ਬਹੁਤ ਮਸ਼ਹੂਰ ਹੈ ਫੁੱਲਾਂ ਦੀ ਛਪਾਈ ਵਾਲੀ ਸਾੜ੍ਹੀ
NEXT STORY