ਨਵੀਂ ਦਿੱਲੀ— ਜਦੋਂ ਇਕ ਕੁੜੀ ਦਾ ਵਿਆਹ ਹੋਣ ਵਾਲਾ ਹੁੰਦਾ ਹੈ ਤਾਂ ਉਸ ਦੇ ਮਨ 'ਚ ਕਈ ਸਵਾਲ ਆਉਂਦੇ ਹਨ। ਵਿਆਹ ਤੋਂ ਪਹਿਲਾਂ ਵਾਲੀ ਰਾਤ ਨੂੰ ਤਾਂ ਉਸ ਦਾ ਦਿਲ ਜ਼ੋਰ-ਜ਼ੋਰ ਨਾਲ ਧੜਕ ਰਿਹਾ ਹੁੰਦਾ ਹੈ। ਆਪਣੇ ਸਵਾਲਾਂ ਦਾ ਜਵਾਬ ਪਾਉਣ ਲਈ ਕਦੇ ਉਹ ਆਪਣੇ ਵਿਆਹੇ ਦੋਸਤਾਂ ਨਾਲ ਗੱਲ ਕਰਦੀ ਹੈ ਤਾਂ ਕਦੇ ਆਪਣੇ ਹੀ ਕਿਸੇ ਵਿਚਾਰਾਂ 'ਚ ਗੁੰਮ ਰਹਿੰਦੀ ਹੈ। ਆਓ ਜਾਣਦੇ ਹਾਂ ਕਿ ਵਿਆਹ ਤੋਂ ਇਕ ਰਾਤ ਪਹਿਲਾਂ ਕੁੜੀਆਂ ਕੀ ਸੋਚਦੀਆਂ ਹਨ।
1. ਵਿਆਹ ਨੂੰ ਲੈ ਕੇ ਜਲਦਬਾਜੀ ਤਾਂ ਨਹੀਂ ਕਰ ਰਹੀ
ਵਿਆਹ ਨੂੰ ਲੈ ਕੇ ਹਰ ਕੁੜੀ ਦੀਆਂ ਕੁਝ ਖਾਹਸ਼ਾਂ ਹੁੰਦੀਆਂ ਹਨ। ਲੋਕ ਸੋਚਦੇ ਹਨ ਕਿ ਕੁੜੀਆਂ ਆਪਣੇ ਵਿਆਹ ਤੋਂ ਸਿਰਫ ਇਕ ਰਾਤ ਪਹਿਲਾਂ ਹੀ ਆਪਣੇ ਹਨੀਮੂਨ ਵਾਲੀ ਥਾਂ ਬਾਰੇ ਸੋਚਦੀਆਂ ਹਨ ਪਰ ਅਜਿਹਾ ਬਿਲਕੁਲ ਨਹੀਂ ਹੈ। ਆਪਣੇ ਵਿਆਹ ਤੋਂ ਇਕ ਰਾਤ ਪਹਿਲਾਂ ਹਰ ਕੁੜੀ ਨੂੰ ਇਹ ਡਰ ਜ਼ਰੂਰ ਸਤਾਉਂਦਾ ਹੈ ਕਿ ਕਿਤੇ ਉਹ ਆਪਣੇ ਵਿਆਹ ਨੂੰ ਲੈ ਕੇ ਜਲਦਬਾਜੀ ਤਾਂ ਨਹੀਂ ਕਰ ਰਹੀ। ਕੀ ਉਹ ਵਿਆਹ ਵਰਗੀ ਵੱਡੀ ਜ਼ਿੰਮੇਵਾਰੀ ਨੂੰ ਸੰਭਾਲਣ ਦੇ ਕਾਬਲ ਹੋ ਗਈ ਹੈ?
2. ਸਹੁਰੇ ਘਰ ਦੇ ਉਸ ਨੂੰ ਦਿਲ ਨਾਲ ਅਪਨਾਉਣਗੇ ਜਾਂ ਨਹੀਂ
ਕੁੜੀਆਂ ਦੇ ਦਿਮਾਗ 'ਚ ਆਪਣੇ ਵਿਆਹ ਤੋਂ ਇਕ ਰਾਤ ਪਹਿਲਾਂ ਇਹ ਵੀ ਖਿਆਲ ਆਉਂਦਾ ਹੈ ਕਿ ਕੀ ਉਸ ਦੇ ਸਹੁਰੇ ਘਰ ਵਾਲਾ ਪਰਿਵਾਰ ਦੇ ਮੈਂਬਰ ਉਸ ਨੂੰ ਮਾਂ-ਪਿਓ ਦੀ ਤਰ੍ਹਾਂ ਪਿਆਰ ਕਰਨਗੇ ਜਾਂ ਨਹੀਂ। ਕੀ ਉਹ ਉਸ ਨੂੰ ਦਿਲੋਂ ਅਪਨਾਉਣਗੇ ਜਾਂ ਨਹੀਂ। ਕੁੜੀਆਂ ਸਭ ਤੋਂ ਜ਼ਿਆਦਾ ਪਰੇਸ਼ਾਨ ਆਪਣੇ ਸੱਸ ਦੇ ਸੁਭਾਅ ਨੂੰ ਲੈ ਕੇ ਹੁੰਦੀਆਂ ਹਨ।
3. ਜੀਵਨ ਸਾਥੀ
ਕੁੜੀਆਂ ਆਪਣੇ ਵਿਆਹ ਤੋਂ ਇਕ ਰਾਤ ਪਹਿਲਾਂ ਇਹ ਜ਼ਰੂਰ ਸੋਚਦੀਆਂ ਹਨ ਕਿ ਕੀ ਉਸ ਦਾ ਹੋਣ ਵਾਲਾ ਪਾਰਟਨਰ ਉਸ ਦਾ ਸਾਥ ਪੂਰੀ ਜਿੰਦਗੀ ਨਿਭਾਵੇਗਾ ਜਾਂ ਨਹੀਂ। ਕੀ ਮੇਰੀ ਚੋਣ ਮੇਰੇ ਜਿੰਦਗੀ ਲਈ ਠੀਕ ਹੈ ਜਾਂ ਨਹੀਂ।
4. ਸੰਬੰਧ ਬਣਾਉਣ ਤੋਂ ਕਿਵੇਂ ਕਰੇ ਮਨ੍ਹਾ
ਕੁੜੀਆਂ ਆਪਣੇ ਵਿਆਹ ਤੋਂ ਇਕ ਰਾਤ ਪਹਿਲਾਂ ਸੋਚਦੀਆਂ ਹਨ ਕਿ ਉਹ ਆਪਣੇ ਪਾਰਟਨਰ ਨੂੰ ਸੰਬੰਧ ਬਣਾਉਣ ਤੋਂ ਕਿਵੇਂ ਮਨ੍ਹਾ ਕਰੇਗੀ। ਹੋ ਸਕਦਾ ਹੈ ਕਿ ਉਸ ਦਾ ਪਾਰਟਨਰ ਉਸ ਦੀ ਇਸ ਗੱਲ 'ਤੇ ਉਸ ਨਾਲ ਨਰਾਜ਼ ਹੋ ਜਾਵੇ
ਚਿਹਰੇ ਦੇ ਮੁਹਾਸੇ ਦੂਰ ਕਰਨ ਦੇ ਲਈ ਇਸ ਨੁਸਖੇ ਦੀ ਕਰੋ ਵਰਤੋ
NEXT STORY