ਨਵੀਂ ਦਿੱਲੀ— ਦੁਨੀਆ ਕੁਦਰਤੀ ਖੂਬਸੂਰਤੀ ਨਾਲ ਭਰੀ ਪਈ ਹੈ ਜਿਸ 'ਚ ਕਈ ਰਹੱਸਮਈ ਚਮਤਕਾਰੀ ਅਤੇ ਅਨੋਖੀਆਂ ਥਾਂਵਾ ਦੇਖਣ ਨੂੰ ਮਿਲ ਜਾਂਦੀਆਂ ਹਨ, ਜਿਨ੍ਹਾਂ ਨੂੰ ਦੇਖ ਕੇ ਅਸੀਂ ਲੋਕ ਅਕਸਰ ਹੈਰਤ 'ਚ ਪੈ ਜਾਂਦੇ ਹਾਂ। ਅੱਜ ਅਸੀਂ ਕਿਸੇ ਥਾਂ ਦੀ ਨਹੀਂ ਸਗੋਂ ਅਨੋਖੇ ਰੁੱਖ ਦੀ ਗੱਲ ਕਰਨ ਜਾ ਰਹੇ ਹਾਂ ਜੋ ਆਪਣੀ ਅਜੀਬ ਜਿਹੀ ਬਣਾਵਟ ਕਾਰਨ ਦੁਨੀਆਭਰ 'ਚ ਮਸ਼ਹੂਰ ਹੋ ਰਹੇ ਹਨ। ਜਿਨ੍ਹਾਂ ਨੂੰ ਦੇਖਣ ਦੇ ਬਾਅਦ ਇਕ ਵਾਰ ਤਾਂ ਤੁਸੀਂ ਵੀ ਸੋਚ 'ਚ ਪੈ ਜਾਓਗੇ ਕਿ ਕੀ ਇਹ ਸੱਚਮੁਚ ਰੁੱਖ ਹੀ ਹਨ।
1. ਬਾਓਬੜ ਦੇ ਰੁੱਖ
ਅਫਰੀਕਾ 'ਚ ਮੌਜੂਦ ਮੇਡਾਗਾਸਕਰ ਆਪਣੇ ਬਾਓਬੜ ਰੁੱਖ ਲਈ ਮਸ਼ਹੂਰ ਹਨ। ਇਸ ਨੂੰ ਗੋਰਕਸ਼ੀ ਵੀ ਕਹਿੰਦੇ ਹਨ। 30 ਮੀਟਰ ਉੱਚੇ ਅਤੇ ਲਗਭਗ 11 ਮੀਟਰ ਚੌੜੇ ਇਨ੍ਹਾਂ ਰੁੱਖਾਂ ਨੂੰ ਦੇਖ ਕੇ ਤੁਸੀਂ ਵੀ ਦੰਗ ਰਹਿ ਜਾਓਗੇ। ਇਨ੍ਹਾਂ ਰੁੱਖਾਂ ਨੂੰ ਦੇਖ ਕੇ ਲੱਗਦਾ ਹੈ ਕਿ ਮੰਨੋ ਰੁੱਖਾਂ ਦੀਆਂ ਜੜ੍ਹਾਂ ਉਪਰ ਅਤੇ ਤਣਾ ਹੇਠਾਂ ਹੋਵੇ।
2. ਚਮਤਕਾਰੀ ਬਰਗਦ
ਆਂਦਰਪ੍ਰਦੇਸ਼ ਦੇ ਨਾਲਗੋਂਡਾ 'ਚ ਸਥਿਤ ਇਹ ਚਮਤਕਾਰੀ ਬਰਗਦ ਕਾਫੀ ਮਸ਼ਹੂਰ ਹੈ। ਇਸ ਰੁੱਖ 'ਤੇ ਵੱਖ-ਵੱਖ ਜੰਗਲੀ ਜਾਨਵਰਾਂ ਦੀਆਂ ਆਕ੍ਰਤਿਆਂ ਬਣੀਆਂ ਹੋਈਆਂ ਹਨ। ਇਸ ਰੁੱਖ 'ਤੇ ਤੁਹਾਨੂੰ ਸੱਪ, ਬਿੱਛੂ, ਮਗਰਮੱਛ, ਸ਼ੇਰ, ਅਜਗਰ ਆਦਿ ਖਤਰਨਾਕ ਪਸ਼ੂ ਅਤੇ ਪੰਛੀਆਂ ਦੀਆਂ ਖੂਬਸੂਰਤ ਆਕ੍ਰਤੀਆਂ ਦੇਖਣ ਨੂੰ ਮਿਲਣਗੀਆਂ। ਕੁਝ ਲੋਕਾਂ ਦਾ ਮੰਨਣਾ ਹੈ ਕਿ ਕਲਾਕ੍ਰਤੀਆਂ ਨੂੰ ਗੜ੍ਹਿਆ ਗਿਆ ਹੈ। ਉਂਝ ਹੀ ਕੁਝ ਲੋਕ ਕਹਿੰਦੇ ਹਨ ਕਿ ਇਹ ਅਨੋਖੀ ਪ੍ਰਜਾਤੀ ਦਾ ਰੁੱਖ ਹੈ।
3. ਪੋਲੈਂਡ 'ਚ ਚੀੜ ਦੇ ਰੁੱਖ
ਪੋਲੈਂਡ 'ਚ ਗ੍ਰੇਫਾਈਨੋ ਦੇ ਜੰਗਲ 'ਚ 400 ਚੀੜ ਦੇ ਰੁੱਖ ਹਨ ਜੋ ਆਪਣੀ ਅਦਭੁੱਦ ਆਕ੍ਰਿਤੀ ਕਾਰਨ ਪ੍ਰਸਿੱਧ ਹਨ। ਇਸ ਜੰਗਲ ਨੂੰ ਕਰੂਕਡ ਫਾਰੇਸਟ ਕਹਿੰਦੇ ਹਨ। ਰੁੱਖਾਂ ਦੀ ਘੁੰਮਾਅਦਾਰ ਆਕ੍ਰਤਿ ਮਨੁੱਖ ਦੁਆਰਾ ਬਣਾਈ ਗਈ ਹੈ ਪਰ ਇਸ ਦਾ ਮਕਸਦ, ਕੋਈ ਨਹੀਂ ਜਾਣਦਾ।
4. ਡ੍ਰੈਗਨ ਟ੍ਰੀ, ਕੈਨਰੀ ਦੀਪ
ਡ੍ਰੈਗਨ ਰੁੱਖ ਨੂੰ ਜੀਵਤ ਜੀਵਾਸ਼ਮ ਕਿਹਾ ਜਾਂਦਾ ਹੈ ਕਿਉਂਕਿ ਜਦੋਂ ਵੀ ਇਸ ਨੂੰ ਕੱਟਿਆ ਜਾਂਦਾ ਹੈ ਤਾਂ ਇਸ 'ਚ ਖੂਨ ਦੀ ਤਰ੍ਹਾਂ ਲਾਲ ਰੰਗ ਨਿਕਲਦਾ ਹੈ। ਇਹ ਰੁੱਖ ਅਫਰੀਕਾ ਦੇ ਉਤਰੀ ਪੱਛਮ ਤੱਟ ਦੇ ਕੈਨਰੀ ਆਈਲੈਂਡ 'ਤੇ ਸਥਿਤ ਹੈ।
5. ਫ੍ਰਾਂਸ ਦਾ ਚੈਪਲ ਟ੍ਰੀ
ਫ੍ਰਾਂਸ ਦਾ ਅਲੋਓਵਿਲੇ-ਬੈਲੇਫਾਸੇ ਪਿੰਡ 'ਸ਼ੈਨੇ ਚੈਪਲੇ' ਲਈ ਮਸ਼ਹੂਰ ਹੈ। ਇਸ ਦਾ ਮਤਲੱਬ ਹੁੰਦਾ ਹੈ ਓਕ ਦੇ ਰੁੱਖ 'ਚ ਬਣਿਆ ਚੈਪਲ। ਇਸ ਚੈਪਲ ਓਕ ਆਫ ਐਲੋਓਵਿਲੇ ਬੇਲੇਫੋਓਸ ਵੀ ਕਿਹਾ ਜਾਂਦਾ ਹੈ। ਦੱਸਿਆ ਗਿਆ ਹੈ ਕਿ ਇਹ ਰੁੱਖ 1000 ਸਾਲ ਤੋਂ ਵੀ ਜ਼ਿਆਦਾ ਪੁਰਾਣਾ ਹੈ।
ਇਨ੍ਹਾਂ ਕਾਰਨਾਂ ਕਰਕੇ ਲੜਕੀਆਂ ਨਹੀਂ ਕਰਦੀਆਂ ਆਪਣੇ ਬੁਆਏਫ੍ਰੈਂਡ ਨਾਲ ਵਿਆਹ
NEXT STORY