ਨਵੀਂਦਿੱਲੀ—ਮਾਂ-ਬੇਟੀ ਦੇ ਰਿਸ਼ਤੇ ਦੀ ਤਰ੍ਹਾਂ ਪਿਓ-ਪੁੱਤ ਦਾ ਰਿਸ਼ਤਾ ਵੀ ਬਹੁਤ ਅਨਮੋਲ ਹੁੰਦਾ ਹੈ। ਜਿਸ ਤਰ੍ਹਾਂ ਮਾਂ ਆਪਣੀ ਬੇਟੀ ਦੀ ਉਮਰੀ ਦੇ ਹਿਸਾਬ ਨਾਲ ਉਸ ਨਾਲ ਦੋਸਤੀ ਕਰ ਲੈਂਦੀ ਹੈ ਉਸੇ ਤਰਾਂ ਬੇਟੇ ਨੂੰ ਵੀ ਆਪਣੇ ਪਿਤਾ ਦੀ ਦੋਸਤੀ ਦੀ ਜ਼ਰੂਰਤ ਹੁੰਦੀ ਹੈ ਪਰ ਕੁਝ ਗੱਲਾਂ ਪਿਤਾ ਤੇ ਬੇਟੇ 'ਚ ਦੋਸਤੀ ਨਹੀਂ ਹੋਣ ਦਿੰਦੀਆਂ। ਅਜਿਹੀਆਂ ਗੱਲਾਂ ਪਿਤਾ ਤੇ ਬੇਟੇ 'ਚ ਦੂਰੀਆ ਤਾਂ ਪੈਦਾ ਕਰਦੀਆਂ ਹੀ ਹਨ, ਨਾਲ ਹੀ ਬੇਟੇ ਨੂੰ ਗਲਤ ਰਾਸਤੇ 'ਤੇ ਚੱਲਣ ਦੇ ਲਈ ਮਜ਼ਬੂਤ ਕਰ ਦਿੰਦੀਆ ਹਨ। ਜਿਸਦੇ ਕਾਰਨ ਘਰ ਦੇ ਸਾਰੇ ਮੈਂਬਰਾਂ ਨੂੰ ਬਾਅਦ 'ਚ ਪਿਛਤਾਉਂਣਾ ਪੈਂਦਾ ਹੈ। ਅੱਜ ਅਸੀਂ ਤੁਹਾਨੂੰ ਕੁਝ ਅਜਿਹੀਆਂ ਗੱਲਾਂ ਬਾਰੇ ਦੱਸਣ ਜਾ ਰਹੇ ਹਨ ਜੋ ਪਿਤਾ-ਬੇਟੇ ਦੇ ਰਿਸ਼ਤੇ 'ਚ ਦਰਾਰ ਪੈਦਾ ਕਰ ਦਿੰਦੀਆਂ ਹਨ। ਜੇਕਰ ਤੁਸੀਂ ਚਾਹੁੰਦੇ ਹੋ ਕਿ ਤੁਹਾਡਾ ਬੇਟਾ ਵੀ ਬੇਟੀ ਦੀ ਤਰ੍ਹਾਂ ਹੋਣਹਾਰ ਹੋ ਅਤੇ ਗਲਤ ਰਾਸਤੇ 'ਤੇ ਨਾ ਪਵੇ ਤਾਂ ਤੁਸੀਂ ਕਦੀ ਵੀ ਇਹ ਗੱਲਾਂ ਨਾ ਕਹੋ ਅਤੇ ਉਸ ਨਾਲ ਦੋਸਤ ਦੀ ਤਰ੍ਹਾਂ ਰਹੋ।
1. ਤੂੰ ਹਜੇ ਨਾਸਮਝ ਹੋ
ਬੇਟਾ ਕਿੰਨਾ ਵੀ ਵੱਡਾ ਹੋ ਜਾਵੇ ਪਰ ਪਿਤਾ ਆਪਣੇ ਬੇਟੇ ਨੂੰ ਸਮਝਦਾਰ ਮੰਨਣ ਨੂੰ ਤਿਆਰ ਹੀ ਨਹੀਂ ਹੁੰਦਾ। ਪਿਤਾ ਦਾ ਇਹੀ ਮੰਨਣਾ ਹੁੰਦਾ ਹੈ ਕਿ ਬਾਪ-ਬਾਪ ਹੀ ਹੁੰਦਾ ਹੈ ਅਤੇ ਬੇਟਾ-ਬੇਟਾ ਹੀ ਰਹਿੰਦਾ ਹੈ। ਜਦੋਂ ਕਦੀ ਬੇਟਾ ਘਰ ਦੇ ਮਾਮਲੇ 'ਚ ਕਿਸੇ ਤਰ੍ਹਾਂ ਦੀ ਸਲਾਹ ਦਿੰਦਾ ਹੈ ਤਾਂ ਪਿਤਾ ਉਸਨੂੰ ਇਹੀ ਗੱਲ ਕਹਿ ਕੇ ਬੈਠਾ ਦਿੰਦਾ ਹੈ ਕਿ ਤੂੰੰ ਹਜੇ ਨਾਸਮਝ ਹੈ।
2. ਕਦੋ ਲਵੇਗਾ ਘਰ ਦੀ ਜ਼ਿੰਮੇਦਾਰੀ
ਬੇਟਾ ਜਿੰਨਾ ਵੀ ਘਰ ਦਾ ਕੰਮ ਜ਼ਿੰਮੇਦਾਰੀ ਦਾ ਕਰਦਾ ਹੈ ਪਰ ਪਿਤਾ ਦਾ ਮੰਨਣਾ ਇਹੀ ਰਹਿੰਦਾ ਹੈ ਕਿ ਇਸਨੂੰ ਕੋਈ ਵੀ ਕੰਮ ਕਰਨ ਨੂੰ ਕਹੋ ਕੋਈ ਵੀ ਕੰਮ ਟਾਈਮ 'ਤੇ ਅਤੇ ਜ਼ਿੰਮੇਵਾਰੀ ਨਾਲ ਨਹੀਂ ਕਰਦਾ। ਇਸ ਵਜ੍ਹਾ ਨਾਲ ਬੇਟਾ ਦੁੱਖੀ ਹੋ ਜਾਂਦਾ ਹੈ ਅਤੇ ਉਸਦਾ ਮਨ ਕਿਸੇ ਵੀ ਕੰਮ 'ਚ ਨਹੀਂ ਲੱਗਦਾ। ਅਜਿਹੇ 'ਚ ਪਿਤਾ ਨੂੰ ਸਮਝਣਾ ਚਾਹੀਦਾ ਹੈ ਬੇਟੇ ਨੂੰ ਹਜੇ ਸਮਝਣ 'ਚ ਥੋੜਾ ਟਾਈਮ ਤਾਂ ਲੱਗੇਗਾ।
3. ਤੇਰੇ ਵੱਸ ਦੀ ਗੱਲ ਨਹੀਂ
ਜਦੋਂ ਬੇਟਾ ਕਦੀ ਹਿੰਮਤ ਕਰਕੇ ਇਹ ਕਹਿ ਦਿੰਦਾ ਹੈ ਕਿ ਪਿਤਾ ਜੀ ਇਹ ਕੰਮ ਮੈਂ ਕਰ ਦਿੰਦਾ ਹਾਂ, ਤਾਂ ਪਿਤਾ ਇਹ ਕਹਿ ਕੇ ਉਸਦਾ ਹੌਸਲਾ ਤੋੜ ਦਿੰਦਾ ਹੈ ਕਿ ਤੂੰ ਨਹੀਂ ਕਰ ਸਕਗਾ। ਤੇਰੇ ਵੱਸ ਦੀ ਗੱਲ ਨਹੀਂ ਹੈ। ਅਜਿਹੀਆਂ ਗੱਲਾਂ ਬੇਟੇ ਦੇ ਦਿਲ 'ਚ ਪਿਤਾ ਦੇ ਪ੍ਰਤੀ ਪਿਆਰ ਖਤਮ ਕਰ ਦਿੰਦੀਆਂ ਹਨ। ਜਿਸ ਕਰਕੇ ਉਹ ਆਪਣੇ ਪਿਤਾ ਤੋਂ ਦੂਰ ਹੋ ਜਾਂਦਾ ਹੈ।
4.ਅਵਾਰਾਗਰਦੀ ਦੇ ਇਲਾਵਾ ਹੋਰ ਕੋਈ ਕੰਮ ਨਹੀਂ
ਬੇਟਾ ਚਾਹੇ ਆਪਣੇ ਸਕੂਲ ਜਾਂ ਘਰ ਕੇ ਕੰਮ ਲਈ ਬਾਹਰ ਗਿਆ ਹੋਵੇ ਪਰ ਉਸਦੇ ਘਰ ਆਉਂਦੇ ਹੀ ਪਿਤਾ ਕਹਿਣ ਲੱਗਦਾ ਹੈ ਕਿ ਤੂੰ ਬਾਹਰ ਅਵਾਰਾਗਰਦੀ ਕਰਨ ਦੇ ਇਲਾਵਾ ਕੋਈ ਕੰਮ ਨਹੀਂ ਕਰਦਾ। ਬਾਹਰ ਜਾਣ ਦਾ ਕੋਈ ਮੌਕਾ ਮਿਲਦੇ ਹੀ ਦੋਸਤਾਂ ਦੇ ਨਾਲ ਗੱਲਾਂ ਕਰਨ ਬੈਠ ਜਾਂਦਾ ਹੈ। ਇਹ ਗੱਲਾਂ ਬੇਟੇ ਤੇ ਪਿਤਾ 'ਚ ਦਰਾਰ ਬਣ ਜਾਂਦੀਆਂ ਹਨ ਅਤੇ ਬੇਟਾ ਗਲਤ ਰਾਸਤੇ 'ਤੇ ਚੱਲਣ ਲੱਗਦਾ ਹੈ।