ਜਲੰਧਰ— ਪਾਪੜੀ ਨੂੰ ਚਾਹੇ ਸ਼ਾਮ ਦੀ ਚਾਹ ਨਾਲ ਖਾਣਾ ਹੋਵੇ ਜਾਂ ਫਿਰ ਸ਼ਾਮ ਨੂੰ ਦਹੀ ਚਾਟ 'ਚ। ਇਹ ਅਜਿਹੀ ਚੀਜ਼ ਹੈ ਜੋ ਹਰ ਤਰ੍ਹਾਂ ਨਾਲ ਮੂੰਹ ਦੇ ਸੁਆਦ ਨੂੰ ਵਧਾਉਦੀ ਹੈ। ਇਸਦਾ ਕੁਰਕੁਰਾਪਨ ਚੀਜ ਦੇ ਨਾਲ ਭੋਜਨ ਨੂੰ ਹੋਰ ਵੀ ਸੁਆਦ ਬਣਾ ਦਿੰਦਾ ਹੈ।ਇਸ ਨੂੰ ਬਹੁਤ ਆਸਾਨੀ ਨਾਲ ਘਰ 'ਚ ਬਣਾਇਆ ਜਾ ਸਕਦਾ ਹੈ ਆਓ ਜਾਣਦੇ ਹਾਂ ਇਸਨੂੰ ਬਣਾਉਣ ਦੀ ਵਿਧੀ।
ਸਮੱਗਰੀ
- 2 ਕੱਪ ਮੈਦਾ
- 1 ਛੋਟਾ ਚਮਚ ਅਜਵਾਈਨ
- 1/4 ਕੱਪ ਕਦੂਕਸ ਚੀਜ
- 2 ਵੱਡੇ ਚਮਚ ਤੇਲ
- 1 ਛੋਟਾ ਚਮਚ ਨਮਕ
- ਪਾਣੀ ਲੋੜ ਮੁਤਾਬਕ
- ਤੇਲ ਫਰਾਈ ਕਰਨ ਦੇ ਲਈ
- 5 ਚਮਚ ਦਹੀ
- 2 ਛੋਟੇ ਚਮਚ ਇਮਲੀ ਦੀ ਚਟਨੀ
- ਨਮਕ, ਲਾਲ ਮਿਰਚ ਸੁਆਦ ਅਨੁਸਾਰ
ਵਿਧੀ
1. ਇੱਕ ਕੌਲੀ 'ਚ ਮੈਦਾ ਛਾਨ ਕੇ ਪਾ ਲਓ ਅਤੇ ਇਸ 'ਚ ਕੱਦੂਕਸ ਚੀਜ, ਤੇਲ, ਨਮਕ, ਅਜਵਾਈਨ ਅਤੇ ਪਾਣੀ ਚੰਗੀ ਤਰ੍ਹਾਂ ਮਿਲਾਕੇ ਗੁੰਨ ਲਓ ਅਤੇ ਘੰਟੇ ਦੇ ਲਈ ਇਸਦੇ ਉੱਪਰ ਗਿੱਲਾ ਕੱਪੜਾ ਦੇ ਕੇ ਅਲੱਗ ਰੱਖ ਦਿਓ।
2. ਫਿਰ ਮੈਦੇ ਦੇ ਛੋਟੇ-ਛੋਟੇ ਪੇੜੇ ਲੈ ਕੇ ਪੂਰੀ ਦੇ ਆਕਾਰ 'ਚ ਵੇਲਦੇ ਹੋਏ ਇਸ ਦੀ ਪਾਪੜੀ ਬਣਾ ਲਓ।
3. ਹੁਣ ਇੱਕ ਪੈਨ 'ਚ ਤੇਲ ਗਰਮ ਕਰ ਲਓ ਪਾਪੜੀ ਨੂੰ ਹਲਕੇ ਹੱਥਾਂ ਨਾਲ ਪੈਨ 'ਚ ਪਾਓ ਅਤੇ ਫਰਾਈ ਕਰੋ।
4. ਬਰਾਊਨ ਹੋਣ ਤੱਕ ਦੋਹਾਂ ਪਾਸਿਆ ਤੋਂ ਤਲ ਲਓ ਅਤੇ ਫਿਰ ਇੱਕ ਪਲੇਟ 'ਚ ਕੱਢ ਕੇ ਹਲਕਾ ਠੰਡਾ ਕਰਕੇ ਦਹੀ ਜਾਂ ਇਮਲੀ ਦੀ ਚੱਟਨੀ ਪਾ ਕੇ ਪਰੋਸੋ।
5. ਇਸਦੇ ਕੁਰਕੁਰੇਪਨ ਨੂੰ ਬਰਕਰਾਰ ਰੱਖਣ ਦੇ ਲਈ ਤੁਸੀਂ ਇਸ ਨੂੰ ਹਵਾ ਬੰਦ ਡੱਬੇ 'ਚ ਕਾਫੀ ਦਿਨ੍ਹਾਂ ਤੱਕ ਸਟੋਰ ਕਰਕੇ ਰੱਖ ਸਕਦੇ ਹੋ।
ਬੱਚੇ ਨੂੰ ਨਵਾਉਣ ਸਮੇਂ ਰੱਖੋ ਇਨ੍ਹਾਂ ਗੱਲਾਂ ਦਾ ਧਿਆਨ
NEXT STORY