ਨਵੀਂ ਦਿੱਲੀ— ਦੁਨੀਆ ਵਿਚ ਹਰ ਦਿਨ ਕਈ ਬੱਚੇ ਜਨਮ ਲੈਂਦੇ ਹਨ, ਜਿਨ੍ਹਾਂ ਵਿਚੋਂ ਕੁਝ ਖਾਸ ਵਜ੍ਹਾ ਨਾਲ ਚਰਚਾ ਵਿਚ ਆ ਜਾਂਦੇ ਹਨ। ਇਸ ਦੀ ਖਾਸ ਵਜ੍ਹਾ ਹੁੰਦੀ ਹੈ ਇਸ ਦਾ ਆਮ ਬੱਚਿਆਂ ਤੋਂ ਵੱਖ ਹੋਣਾ ਹੈ। ਹਾਲਾਂਕਿ ਉਨ੍ਹਾਂ ਦੇ ਹਾਲਾਤ ਲਈ ਕਿਸੇ ਨੂੰ ਜਿੰਮੇਦਾਰ ਨਹੀਂ ਠਹਿਰਾਇਆ ਜਾ ਸਕਦਾ।
ਅਜਿਹਾ ਹੀ ਇਕ ਮਾਮਲਾ ਚੀਨ ਦੇ ਹੁਆਨ ਪ੍ਰਾਂਤ ਵਿਚ ਸਾਹਮਣੇ ਆਇਆ ਹੈ। ਜਿੱਥੇ ਇਕ ਅਜਿਹੇ ਬੱਚੇ ਦਾ ਜਨਮ ਹੋਇਆ ਹੈ, ਜਿਸ ਦੇ ਹੱਥਾਂ ਅਤੇ ਪੈਰਾਂ ਦੇ ਅੰਗੂਠੇ ਹੀ ਨਹੀਂ ਹੈ। ਉਸ ਦੇ ਦੋਹਾਂ ਹੱਥਾਂ ਵਿਚ ਕੁੱਲ ਮਿਲਾ ਕੇ 15 ਉਂਗਲੀਆਂ ਅਤੇ ਪੈਰਾਂ ਵਿਚ ਕੁੱਲ 16 ਉਂਗਲੀਆਂ ਹਨ।
ਇਸ ਬੱਚੇ ਦਾ ਨਾਂ ਹਾਂਗ ਕਾਂਗ ਹੈ। 3 ਮਹੀਨੇ ਦਾ ਇਹ ਬੱਚਾ ਬੇਹੱਦ ਕਿਊਟ ਹੈ। ਫਿਲਹਾਲ ਬੱਚੇ ਦੇ ਮਾਤਾ-ਪਿਤਾ ਉਸ ਦੇ ਇਲਾਜ ਲਈ ਪੈਸੇ ਜੰਮਾ ਕਰ ਰਹੇ ਹਨ।
ਇਸ ਸਮੇਂ ਖਾਓਗੇ ਪਨੀਰ ਤਾਂ ਨੀਂਦ ਨਾ ਆਉਣ ਦੀ ਸਮੱਸਿਆ ਤੋਂ ਮਿਲੇਗਾ ਛੁਟਕਾਰਾ
NEXT STORY