ਮੁੰਬਈ— ਦੁਨੀਆ 'ਚ ਘੁੰਮਣ ਦੇ ਲਈ ਇੱਕ ਤੋਂ ਇੱਕ ਵੱਧ ਕੇ ਥਾਵਾਂ ਹਨ। ਪਹਾੜ , ਸਮੁੰਦਰ , ਜੰਗਲ, ਮੰਦਰ, ਮਸਜਿਦ ਅਤੇ ਨਾ ਜਾਣੇ ਕਿੰਨੀਆਂ ਖੂਬਸੂਰਤ ਥਾਵਾਂ ਹਨ ਜੋ ਲੋਕਾਂ ਦੇ ਆਕਰਸ਼ਣ ਦਾ ਕੇਦਰ ਬਣੀਆਂ ਰਹਿੰਦੀਆਂ ਹਨ। ਤੁਸੀਂ ਵੈਸੇ ਤਾਂ ਬਹੁਤ ਸਾਰੇ ਖੂਬਸੂਰਤ ਹੋਟਲ ਦੇਖੇ ਹੋਣਗੇ ਪਰ ਅੱਜ ਅਸੀਂ ਜਿਸ ਹੋਟਲ ਦੀ ਗੱਲ ਕਰ ਰਹੇ ਹਾਂ ਉਹ ਸਮੁੰਦਰ ਦੇ ਆਸਪਾਸ ਨਹੀਂ ਬਲਕਿ ਸਮੁੰਦਰ ਦੇ ਅੰਦਰ ਬਣੇ ਹੋਏ ਹਨ ਸਮੁੰਦਰ ਦਾ ਨਾਜ਼ਾਰਾ ਵੈਸੇ ਵੀ ਬਹੁਤ ਸ਼ਾਨਦਾਰ ਹੁੰਦਾ ਹੈ। ਇੱਥੇ ਕਈ ਤਰ੍ਹਾਂ ਦੇ ਜੀਵ ਦੇਖਣ ਨੂੰ ਮਿਲਦੇ ਹਨ ਅਤੇ ਜੇਕਰ ਤੁਹਾਨੂੰ ਇੱਥੇ ਰਾਤ ਗੁਜਾਰਨ ਦੇ ਮੌਕਾ ਮਿਲੇ ਤਾਂ ਇਹ ਹੋਰ ਵੀ ਰੋਮਾਂਚਕ ਹੋਵੇਗਾ। ਆਓ ਜਾਣਦੇ ਹਾਂ ਦੁਨੀਆ ਦੇ ਅਜਿਹੇ ਹੀ ਕੁਝ ਸਮੁੰਦਰ ਦੇ ਅੰਦਰ ਬਣੇ ਹੋਟਲਾਂ ਦੇ ਬਾਰੇ।
1.ਦਿ ਸ਼ਿਮਾਓ ਵੰਡਰਲੈਂਡ, ਚੀਨ
ਚੀਨ ਦੇ ਸੋਂਗਜਿਆਂਗ ਮੇਂ ਥਿਆਨਮੇਂਸ਼ਨ ਪਹਾੜਾਂ ਦੇ ਵਿੱਚ ਬਣਿਆ ਦ ਸ਼ਿਮਾਓ ਵੰਡਰਲੈਂਡ ਬਹੁਤ ਹੀ ਖੂਬਸੂਰਤ ਹੈ। ਪਾਣੀ ਦੇ 100 ਮੀਟਰ ਅੰਦਰ ਬਣੇ ਇਸ ਹੋਟਲ 'ਚ 380 ਕਮਰੇ ਹਨ। ਇਸ ਨੂੰ ਦੇਖਣ ਦੇ ਲਈ ਸੈਲਾਨੀ ਭਾਰੀ ਤਾਦਾਦ 'ਚ ਇੱਥੇ ਆਉਂਦੇ ਹਨ। ਇਸ ਨੂੰ ਗੁਫਾ ਹੋਟਲ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ। ਇਸਦੇ ਚਾਰੋਂ ਪਾਸੇ ਜਾਣ ਵਾਲੀਆ ਸੜਕਾ ਬਹੁਤ ਹੀ ਖੂਬਸੂਰਤ ਲੱਗਦੀਆਂ ਹਨ।
2. ਕ੍ਰਿਸੇਂਟ ਹਾਇਡ੍ਰੋਪੋਲਿਸ, ਦੁਬਈ
ਉੱਚੀਆਂ-ਉਚੀਆਂ ਇਮਾਰਤਾਂ ਦੇ ਲਈ ਦੁਨੀਆ ਭਰ 'ਚ ਮਸ਼ਹੂਰ ਦੁਬਈ 'ਚ ਕ੍ਰਿਸੇਂਟ ਹਾਇਡ੍ਰੋਪੋਲਿਸ ਨਾਮ ਦਾ ਅੰਡਰ ਵਾਟਰ ਹੋਟਲ ਬਹੁਤ ਖੂਬਸੂਰਤ ਹੈ। ਇੱਥੇ ਕਮਰਿਆਂ ਤੋਂ ਲੈ ਕੇ ਮਿਟਿੰਗ ਹਾਲ, ਡਾਈਨਿੰਗ ਟੇਬਲ ਦੀ ਥਾਂ ਦੇ ਇਲਾਵਾ ਸਭ ਕੁਝ ਕੱਚ ਦਾ ਹੀ ਬਣਿਆ ਹੋਇਆ ਹੈ। ਇੱਥੇ ਜ਼ਿਆਦਾਤਰ ਸ਼ਾਹੀ ਪਰਿਵਾਰ ਜਾਂ ਵੱਡੀਆਂ-ਵੱਡੀਆਂ ਹਸਤੀਆਂ ਹੀ ਆਉਂਦੀਆਂ ਹਨ। ਇਸ ਹੋਟਲ ਦੇ ਅੰਦਰ ਤੋਂ ਹੀ ਸਮੁੰਦਰ ਦਾ ਨਜ਼ਾਰਾ ਦੇਖਿਆ ਜਾ ਸਕਦਾ ਹੈ।
3. ਹੁਵਾਫੇਨ ਫੁਸ਼ੀ
ਮਾਲਦੀਪ ਦਾ ਇਹ ਹੋਟਲ ਪਾਣੀ 'ਚ ਬਹੁਤ ਖੂਬਸੂਰਤ ਤਰੀਕੇ ਨਾਲ ਬਣਾਇਆ ਹੋਇਆ ਹੈ। ਇਸ ਹੋਟਲ 'ਚ ਹਰ ਤਰ੍ਹਾਂ ਦੀ ਸੁਵਿਧਾ ਮੌਜੂਦ ਹੈ। ਇਸਦਾ ਬਾਹਰੀ ਹਿੱਸਾ ਦੇਖਣ 'ਚ ਬਹੁਤ ਆਕਰਸ਼ਿਤ ਲੱਗਦਾ ਹੈ।
4. ਪੋਜੇਡਾਨ ਅੰਡਰਵਾਟਰ,ਫਿਜੀ
ਅੰਡਰ ਵਾਟਰ ਹੋਟਲ 'ਚ ਰਹਿਣਾ ਚਾਹੁੰਦੇ ਹੋ ਤਾਂ ਇਹ ਹੋਟਲ ਤੁਹਾਡੇ ਲਈ ਸਭ ਤੋਂ ਬੇਹਤਰ ਹੈ। 5 ਹਜ਼ਾਰ ਏਕੜ ਪਾਣੀ ਦੇ ਖੇਤਰ 'ਚ ਫੈਲਿਆ ਇਹ ਹੋਟਲ ਸੈਲਾਨੀਆਂ ਦੀ ਖਾਸ ਪਸੰਦ ਹੈ । ਇੱਥੇ ਰਹਿਣਾ ਬਹੁਤ ਮਹਿੰਗਾ ਹੈ।
5. ਮਾਂਟਾ ਰਿਜ਼ਾਰਟ
13 ਫੁੱਟ ਸਮੁੰਦਰ ਦੀ ਗਹਿਰਾਈ 'ਚ ਬਣਿਆ ਇਹ ਰਿਜ਼ਾਰਟ ਲੋਕਾਂ ਦੇ ਆਕਰਸ਼ਨ ਦਾ ਕੇਦਰ ਹੈ। ਇਸ ਰਿਜ਼ਾਰਟ 'ਚ ਕਮਰੇ ਛੋਟੇ-ਛੋਟੇ ਹਨ ਪਰ ਬਾਕੀ ਸਾਰੀਆ ਸੁਵਿਧਾਵਾ ਮੌਜੂਦ ਹਨ। ਇੱਕ ਰਾਤ ਦੇ ਲਈ ਇੱਥੇ ਰਹਿਣ ਦਾ ਖਰਚ ਲਗਭਗ 60000 ਰੁਪਏ ਹਨ।
ਚਮਕਦਾਰ ਵਾਲਾਂ ਲਈ ਲਗਾਓ ਇਹ ਹੇਅਰ ਮਾਸਕ
NEXT STORY