ਮੁੰਬਈ— ਦੁਨੀਆ ਭਰ 'ਚ ਕਈ ਹੋਟਲ ਹਨ ਜੋ ਆਪਣੀ ਅਲੱਗ ਖਾਸੀਅਤ ਦੇ ਲਈ ਜਾਣੇ ਜਾਂਦੇ ਹਨ। ਲੋਕ ਅਜਿਹੇ ਹੋਟਲ 'ਚ ਜਾਣਾ ਪਸੰਦ ਕਰਦੇ ਹਨ। ਜਿੱਥੇ ਖਾਣਾ ਵੀ ਵਧੀਆਂ ਮਿਲੇ ਅਤੇ ਸੁਵਿਧਾਵਾਂ ਵੀ ਚੰਗੀਆਂ ਹੋਣ। ਅੱਜ ਅਸੀਂ ਤੁਹਾਨੂੰ ਇੱਕ ਅਜਿਹੇ ਹੋਟਲ ਦੇ ਬਾਰੇ ਦੱਸਣ ਜਾ ਰਹੇ ਹਾਂ ਜਿੱਥੇ ਜਾ ਕੇ ਤੁਹਾਡਾ ਗੁਫਾ 'ਚ ਰਹਿਣ ਦਾ ਸੁਪਨਾ ਪੂਰਾ ਹੋ ਜਾਵੇਗਾ। ਇਸ ਹੋਟਲ 'ਚ ਸਾਰੀਆਂ ਸੁਵਿਧਾਵਾਂ ਉਪਲੱਬਧ ਹਨ।
ਦਰਅਸਲ, ਇਹ ਹੋਟਲ ਗੁਫਾ ਨੂੰ ਕੱਟ ਕੇ ਬਣਾਇਆ ਗਿਆ ਹੈ। ਦੱਖਣ ਇਟਲੀ 'ਚ ਸਥਿਤ ਇਸ ਹੋਟਲ ਦਾ ਨਾਮ ਲਾ ਡੀਮੋਰਾ ਦੀ ਮੇਟੇਲੋ' ਹੈ। ਦੇਖਣ 'ਚ ਇਹ ਹੋਟਲ ਬੇਹਦ ਹੀ ਖੂਬਸੂਰਤ ਹੈ। ਇਸ ਹੋਟਲ 'ਚ ਹਰ ਤਰ੍ਹਾਂ ਦੀ ਸੁਵਿਧਾ ਦਾ ਇੰਤਜ਼ਾਮ ਕੀਤਾ ਗਿਆ ਹੈ। ਇਸ ਹੋਟਲ 'ਚ ਗੁਫਾਵਾਂ ਨੂੰ ਆਲੀਸ਼ਾਨ ਕਮਰਿਆਂ 'ਚ ਬਦਲ ਦਿੱਤਾ ਗਿਆ ਹੈ। ਬਾਹਰੋਂ ਦੇਖਣ ਤੋਂ ਇਹ ਹੋਟਲ ਇੱਕ ਪੁਰਾਣੀ ਗੁਫਾ ਲੱਗਦਾ ਹੈ ਪਰ ਅੰਦਰ ਇਸਦਾ ਐਂਟੀਰਿਅਲ ਕਿਸੇ ਅਲੀਸ਼ਾਨ ਹੋਟਲ ਤੋਂ ਘੱਟ ਨਹੀਂ। ਇਸ ਗੁਫਾ ਦੇ ਅੰਦਰ ਚਾਰ ਬੇਹਤਰੀਨ ਸੂਟਸ , ਇੱਕ ਕੋਜੀ ਕਾਮਨ ਏਰੀਆ, ਇੱਕ ਟੈਰੇਸ ਅਤੇ ਇੱਕ ਸਪਾ ਵੀ ਹੈ। ਇਸ ਹੋਟਲ 'ਚ ਸੈਲਾਨੀਆਂ ਦੇ ਆਰਾਮ ਅਤੇ ਸੁਰੱਖਿਆ ਦਾ ਪੂਰਾ ਖਿਆਲ ਰੱਖਿਆ ਗਿਆ ਹੈ। ਇਸ ਹੋਟਲ 'ਚ ਰਹਿ ਕੇ ਤੁਹਾਨੂੰ ਅਜਿਹੇ ਲੱਗੇਗਾ ਜਿਵੇ ਤੁਸੀਂ ਇੱਕ ਰਿਆਸਤ ਦੇ ਰਾਜਾ ਹੋ। ਹੋਟਲ ਦੀ ਪੂਰੀ ਬਿਲਡਿੰਗ 3200 ਵਰਗ ਫੁੱਟ 'ਚ ਫੈਲੀ ਹੋਈ ਹੈ। ਹੋਟਲ 'ਚ ਰੋਸ਼ਨੀ ਦਾ ਵੀ ਪੂਰੀ ਖਿਆਲ ਰੱਖਿਆ ਗਿਆ ਹੈ। ਰੋਸ਼ਨੀ ਦੇ ਲਈ ਇੱਥੇ ਦੀਵਾਰਾਂ 'ਤੇ ਇਸ ਪ੍ਰਕਾਰ ਦੀ ਕਲਾਕ੍ਰਿਤੀ ਬਣਾਈ ਗਈ ਹੈ। ਜਿਨ੍ਹਾਂ 'ਚ ਲਾਈਟਾਂ ਨੂੰ ਆਸਾਨੀ ਨਾਲ ਫਿੱਟ ਕੀਤਾ ਜਾ ਸਕਣ। ਤੁਸੀਂ ਇਸ ਹੋਟਲ 'ਚ ਜਾ ਕੇ ਆਪਣੀਆਂ ਛੁੱਟੀਆਂ ਦਾ ਅੰਨਦ ਮਾਨ ਸਕਦੇ ਹੋ।
ਅਜਿਹਾ ਸੁਮੰਦਰ ਜਿੱਥੇ ਕੋਈ ਨਹੀਂ ਡੁੱਬਦਾ
NEXT STORY