ਨਵੀਂ ਦਿੱਲੀ—ਦੁਨੀਆ 'ਚ ਘੁੰਮਣ ਦੇ ਲਈ ਬਹੁਤ ਸਾਰੀਆਂ ਖੂਬਸੂਰਤ ਥਾਵਾਂ ਹਨ ਪਰ ਇੰਨਾਂ ਦੀ ਸੁੰਦਰਤਾ ਦੇ ਪਿੱਛੇ ਵੀ ਕੋਈ ਰਾਜ ਹਨ। ਅੱਜ ਅਸੀਂ ਤੁਹਾਨੂੰ ਇਕ ਅਜਿਹੀ ਹੀ ਰਹੱਸਮਈ ਅਤੇ ਖੂਬਸੂਰਤ ਜਗ੍ਹਾਂ ਬਾਰੇ ਦੱਸਣ ਜਾ ਰਹੇ ਹਾਂ ਜਿੱਥੇ ਘੁੰਮਣ ਲਈ ਸੈਲਾਨੀ ਦੂਰ-ਦੂਰ ਤੋ ਆਉਂਦੇ ਹਨ। ਆਓ ਜਾਣਦੇ ਹਾਂ ਇਸ ਖੂਬਸੂਰਤ ਆਈਲੈਂਡ ਬਾਰੇ ...
ਸਿੱਪੀਆਂ ਦੇਖਣ 'ਚ ਬਹੁਤ ਸੁੰਦਰ ਲੱਗਦੀ ਹੈ। ਇਨ੍ਹਾਂ ਦੀ ਵਰਤੋਂ ਘਰ ਦੀ ਸਜਾਵਟ ਦੇ ਲਈ ਕੀਤੀ ਜਾਂਦੀ ਹੈ। ਪਰ ਕੀ ਤੁਸੀਂ ਕਦੇ ਕਿਸੇ ਅਜਿਹੀ ਜਗ੍ਹਾ ਦੀ ਕਲਪਨਾ ਕੀਤੀ ਹੈ ਜਿੱਥੇ ਸਭ ਕੁਝ ਸਿੱਪੀਆਂ ਨਾਲ ਬਣਿਆ ਹੋਇਆ ਹੈ। ਅਜਿਹਾ ਹੀ ਆਈਲੈਂਡ ਹੈ ਫੈਡੀਊਥ ਆਈਲੈਂਡ।
ਇਸਨੂੰ ਲੋਕ ਪਿਆਰ ਨਾਲ ਸ਼ੈਲ ਆਈਲੈਂਡ ਵੀ ਕਹਿੰਦੇ ਹਨ। ਇਸ ਆਈਲੈਂਡ 'ਤੇ ਕਰੋੜਾਂ ਦੀ ਸੰਖਿਆ 'ਚ ਸਿੱਪੀਆਂ ਇਕੱਠੀਆਂ ਹੋ ਚੁੱਕੀਆਂ ਹਨ। ਇੱਥੇ ਵੀ ਹਰ ਪਾਸੇ ਤੁਹਾਨੂੰ ਸਿੱਪੀਆਂ ਹੀ ਸਿੱਪੀਆਂ ਨਜ਼ਰ ਆਉਣਗੀਆਂ।
ਇਸ ਜਗ੍ਹਾਂ 'ਤੇ ਇੰਨੀਆਂ ਸਿੱਪੀਆਂ ਇਕੱਠੀਆਂ ਹੋਣ ਦਾ ਕਾਰਨ ਇਹ ਹੈ ਕਿ ਸਿੱਪੀਆਂ 'ਚੋਂ ਮੀਟ ਬਾਹਰ ਕੱਢ ਖਾਲੀ ਸਿੱਪੀਆਂ ਨੂੰ ਸ਼ੈਲ ਆਈਲੈਂਡ 'ਚੇ ਸੁੱਟਣਾ। ਹੁਣ ਇੱਥੇ ਕਰੋੜਾਂ ਸਿੱਪੀਆਂ ਇਕੱਠੀਆਂ ਹੋ ਗਈਆਂ ਹਨ। ਇਸ ਆਈਲੈਂਡ 'ਚ ਸਭ ਕੁਝ ਸਿੱਪੀਆਂ ਦਾ ਹੀ ਬਣਿਆ ਹੋਇਆ ਹੈ। ਰਾਸਤੇ ਸਿੱਪੀਆਂ ਦੇ ਬਣੇ ਹਨ। ਇਥੋਂ ਤੱਕ ਕੀ ਘਰ ਦੀਆਂ ਦੀਵਾਰਾਂ ਅਤੇ ਕਬਰ ਵੀ ਸਿੱਪੀਆਂ ਤੋਂ ਬਣੀ ਹੋਈ ਹੈ।
ਫੇਸਵਾਸ਼ ਦੀ ਵਰਤੋਂ ਦੌਰਾਨ ਨਾ ਕਰੋ ਇਹ ਗਲਤੀਆਂ
NEXT STORY